India

ਦਿੱਲੀ ਦੇ ਰੋਹਿਨੀ ’ਚ ਸੀ.ਆਰ.ਪੀ.ਐਫ. ਦੇ ਸਕੂਲ ਨੇੜੇ ਧਮਾਕਾ

ਨਵੀਂ ਦਿੱਲੀ – ਦਿੱਲੀ ਦੇ ਰੋਹਿਨੀ ਵਿਚ ਪ੍ਰਸ਼ਾਂਤ ਵਿਹਾਰ ਇਲਾਕੇ ’ਚ ਸੀਆਰਪੀਐੱਫ ਦੇ ਸਕੂਲ ਨੇੜੇ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਗਈ ਹੈ। ਦਿੱਲੀ ਫਾਇਰ ਸੇਵਾ (ਡੀਐੱਫਐੱਸ) ਨੇ ਕਿਹਾ ਕਿ ਧਮਾਕੇ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਰੋਹਿਨੀ ਦੇ ਸੈਕਟਰ 14 ਵਿਚ ਸੀਆਰਪੀਐੱਫ ਸਕੂਲ ਨੇੜੇ ਹੋਏ ਧਮਾਕੇ ਮਗਰੋਂ ਅੱਗ ਬੁਝਾਊ ਗੱਡੀਆਂ, ਬੰਬ ਨਕਾਰਾ ਦਸਤੇ ਤੇ ਪੁਲਿਸ ਫੋਰੈਂਸਿਕ ਟੀਮ ਮੌਕੇ ’ਤੇ ਪਹੁੰਚ ਗਈਆਂ ਹਨ। ਪੁਲਿਸ ਮੁਤਾਬਕ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਸਕੂਲ ਦੀ ਕੰਧ, ਨੇੜਲੀਆਂ ਦੁਕਾਨਾਂ ਤੇ ਇਕ ਕਾਰ ਨੂੰ ਨੁਕਸਾਨ ਪੁੱਜਾ ਹੈ। ਡੀਐੱਫਐੱਸ ਅਧਿਕਾਰੀਆਂ ਨੇ ਕਿਹਾ, ‘‘ਸਾਨੂੰ ਸਵੇਰੇ 7:50 ਵਜੇ ਸੀਆਰਪੀਐੱਫ ਸਕੁੂਲ ਦੀ ਚਾਰਦੀਵਾਰੀ ਨੇੜੇ ਧਮਾਕੇ ਬਾਰੇ ਸੂਚਨਾ ਮਿਲੀ ਸੀ। ਅਸੀਂ ਫੌਰੀ ਦੋ ਅੱਗ ਬੁਝਾਊ ਗੱਡੀਆਂ ਮੌਕੇ ’ਤੇੇ ਭੇਜੀਆਂ।
ਹਾਲਾਂਕਿ ਉਥੇ ਕੋਈ ਅੱਗ ਨਹੀਂ ਲੱਗੀ ਸੀ ਤੇ ਕੋਈ ਵੀ ਜ਼ਖ਼ਮੀ ਨਹੀਂ ਸੀ, ਜਿਸ ਕਰਕੇ ਸਾਡੀਆਂ ਗੱਡੀਆਂ ਮੁੜ ਆਈਆਂ।’’ ਉਂਝ ਧਮਾਕੇ ਦਾ ਪਤਾ ਲੱਗਦੇ ਹੀ ਅਪਰਾਧ ਸ਼ਾਖਾ ਤੇ ਸਪੈਸ਼ਲ ਸੈੱਲ ਸਣੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘‘ਸਾਡੀ ਫੋਰੈਂਸਿਕ ਟੀਮ ਤੇ ਅਪਰਾਧ ਯੂਨਿਟ ਨੇ ਧਮਾਕੇ ਵਾਲੀ ਥਾਂ ਤੋਂ ਨਮੂਨੇ ਇਕੱਤਰ ਕੀਤੇ ਹਨ। ਇਹ ਪਟਾਕਿਆਂ ਦਾ ਧਮਾਕਾ ਹੋ ਸਕਦਾ ਹੈ, ਪਰ ਅਸੀਂ ਸਾਰੇ ਪੱਖਾਂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ।’’ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।

Related posts

ਸਵਾਤੀ ਮਾਲੀਵਾਲ ਕੇਸ ਹਮਲਾ ਘਾਤਕ ਹੋ ਸਕਦਾ ਸੀ, ਵਿਭਵ ਸਹਿਯੋਗ ਨਹੀਂ ਦੇ ਰਿਹਾ: ਦਿੱਲੀ ਪੁਲਿਸ

Bunty

ਚੀਨ ਤੋਂ ਖ਼ਰੀਦਦਾਰੀ ਰੁਕੀ, ਸੋਨਾ ਹੋਇਆ 3300 ਰੁਪਏ ਸਸਤਾ, ਗੋਲਡ ਈ.ਟੀ.ਐਫ. ’ਚ ਵਧਿਆ ਨਿਵੇਸ਼

Bunty

ਚੈਕ ਗਣਰਾਜ ਦੀ ਜੇਲ੍ਹ ’ਚ ਬੰਦ ਨਿਖਿਲ ਗੁਪਤਾ ਦੇ ਸੰਪਰਕ ਵਿੱਚ ਭਾਰਤ ਸਰਕਾਰ

Bunty