India

ਕਾਂਗਰਸ ਨੇ ਸੋਇਆਬੀਨ ਖਰੀਦ ਦੇ ਮੁੱਦੇ ਤੇ ਮਹਾਰਾਸ਼ਟਰ ਸਰਕਾਰ ਦੀ ਕੀਤੀ ਆਲੋਚਨਾ

ਨਵੀਂ ਦਿੱਲੀ : ਮਹਾਗਠਜੋੜ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਮਹਾਰਾਸ਼ਟਰ ਨੇ ਸਿਰਫ਼ 3,888 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ, ਜਦੋਂ ਕਿ ਤੇਲੰਗਾਨਾ ਨੇ ਲਗਭਗ 25,000 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ। ਪਾਰਟੀ ਨੇ ਕਿਹਾ ਕਿ ਇਹ ਉਹਨਾਂ ਲੋਕਾਂ ਦੇ ਵਿਚਕਾਰ ਦਾ ਅੰਤਰ ਹੈ, ਜੋ “ਕਿਸਾਨ ਦੀ ਭਲਾਈ ਲਈ ਵਚਨਬੱਧ ਹਨ ਅਤੇ ਜੋ ਆਪਣੇ ਘਰ ਅਤੇ ਸੱਤਾ ਨੂੰ ਭਰਨ ਲਈ ਵਚਨਬੱਧ ਹਨ।” ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਸੋਇਆਬੀਨ ਦੀ ਖਰੀਦ ਦੀ ਮਿਆਦ ਦੂਜੇ ਰਾਜਾਂ ਦੇ ਮੁਕਾਬਲੇ ਸਭ ਤੋਂ ਘੱਟ ਹੈ ਅਤੇ ਇਹ ਸਿਰਫ਼ 15 ਦਿਨਾਂ ਵਿੱਚ ਖ਼ਤਮ ਹੋ ਜਾਵੇਗੀ। ਉਹਨਾਂ ਕਿਹਾ ਕਿ, “ਇਸ ਥੋੜੇ ਸਮੇਂ ਵਿੱਚ, ਰਾਜ ਨੇ ਲਗਭਗ 3,888 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ, ਜਦੋਂ ਕਿ ਮਨਜ਼ੂਰ ਮਾਤਰਾ 13,08,238 ਮੀਟ੍ਰਿਕ ਟਨ ਹੈ।” ਯਾਨੀ ਸਿਰਫ਼ 0.3 ਫ਼ੀਸਦੀ ਟੀਚਾ ਪੂਰਾ ਹੋਇਆ ਹੈ। ਰਮੇਸ਼ ਨੇ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ, ”ਗੁਆਂਢੀ ਸੂਬੇ ਤੇਲੰਗਾਨਾ ‘ਚ ਕਾਂਗਰਸ ਦੀ ਸਰਕਾਰ ਹੈ। ਇਸ ਦੌਰਾਨ ਇਸ ਨੇ ਲਗਭਗ 25,000 ਮੀਟ੍ਰਿਕ ਟਨ ਸੋਇਆਬੀਨ ਦੀ ਖਰੀਦ ਕੀਤੀ ਹੈ, ਜੋ ਕਿ ਟੀਚੇ ਦਾ 50 ਫ਼ੀਸਦੀ ਹੈ।”ਮਹਾਰਾਸ਼ਟਰ ਦੀ ਮਹਾਯੁਤੀ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਾਂਗਰਸ ਨੇਤਾ ਨੇ ਕਿਹਾ, ”ਦੋਹਾਂ ਪਾਰਟੀਆਂ ‘ਚ ਇਹੀ ਫ਼ਰਕ ਹੈ।

Related posts

ਆਈਪੀਐਲ 2026 ਕੇਕੇਆਰ ਨੇ ਦਿੱਲੀ ਨੂੰ ਹਰਾ ਕੇ 9 ਅੰਕ ਹਾਸਿਲ ਕੀਤੇ

admin

ਪ੍ਰਮਾਣੂ ਸਮਰੱਥਾ ਵਾਲੀ ਪਣਡੁੱਬੀ INS ਅਰਿਹੰਤ ਨੇ ਬੈਲਿਸਟਿਕ ਮਿਜ਼ਾਈਲ ਦਾ ਕੀਤਾ ਸਫਲ ਪ੍ਰੀਖਣ

Bunty

ਸ਼੍ਰਮਜੀਵੀ ਐਕਸਪ੍ਰੈਸ ਟਰੇਨ ਬੰਬ ਧਮਾਕਾਦੋ ਅੱਤਵਾਦੀਆਂ ਨੂੰ ਮੌਤ ਦੀ ਸਜ਼ਾ

Bunty