India

ਅਮਰੀਕਨ ਏਅਰਲਾਈਨਜ਼ ਦੇ ਜਹਾਜ਼ ’ਚ ਬੰਬ ਹੋਣ ਦੀ ਧਮਕੀ !

ਨਿਊਯਾਰਕ  – ਨਿਊਯਾਰਕ ਤੋਂ ਦਿੱਲੀ ਆ ਰਹੀ ਉਡਾਣ ਨੂੰ ਅਚਾਨਕ ਰੋਮ ਵਲ  ਮੋੜਨਾ ਪਿਆ। ਜਹਾਜ਼ ’ਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਇਹ ਕਦਮ ਚੁਕਣਾ ਪਿਆ। ਜਦੋਂ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਸ਼ਾਮ 5:30 ਵਜੇ ਰੋਮ ’ਚ ਸੁਰੱਖਿਅਤ ਉਤਰਿਆ ਤਾਂ ਸਾਰਿਆਂ ਨੇ ਸੁੱਖ ਦਾ ਸਾਹ ਲਿਆ। ਅਮਰੀਕਨ ਏਅਰਲਾਈਨਜ਼ ਦੀ ਨਿਊਯਾਰਕ ਜੇਐਫਕੇ-ਦਿੱਲੀ ਨਾਨ-ਸਟਾਪ (ਏਏ 292) ਉਡਾਣ ਐਤਵਾਰ ਨੂੰ ਨਵੀਂ ਦਿੱਲੀ ਆ ਰਹੀ ਸੀ। ਰਸਤੇ ’ਚ ਹੀ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿਤੀ  ਗਈ ਸੀ।

ਚਾਲਕ ਦਲ ਨੂੰ ਦਸਿਆ  ਗਿਆ ਕਿ ਜਹਾਜ਼ ’ਚ ਬੰਬ ਹੈ। ਫਿਰ ਜਹਾਜ਼ ਨੂੰ ਇਟਲੀ ਦੇ ਰੋਮ ਵਲ ਮੋੜ ਦਿਤਾ ਗਿਆ। ਬੋਇੰਗ 787 ਡਰੀਮਲਾਈਨਰ ਨੇ ਸਨਿਚਰਵਾਰ  ਰਾਤ 8:15 ਵਜੇ ਜੇ.ਐਫ਼.ਕੇ. ਤੋਂ ਉਡਾਣ ਭਰੀ। ਧਮਕੀ ਦੇ ਸਮੇਂ ਜਹਾਜ਼ ਕੈਸਪੀਅਨ ਸਾਗਰ ਦੇ ਉੱਪਰ ਸੀ। ਪਰ ਚਾਲਕ ਦਲ ਨੇ ਚੇਤਾਵਨੀ ਦਿਤੀ  ਅਤੇ ਤੁਰਤ  ਜਹਾਜ਼ ਨੂੰ ਯੂਰਪ ਵਲ  ਮੋੜ ਦਿਤਾ। ਜਹਾਜ਼ ਨੂੰ ਹਾਈ ਅਲਰਟ ਦੇ ਵਿਚਕਾਰ ਰੋਮ ਦੇ ਲਿਓਨਾਰਡੋ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ ’ਤੇ  ਸੁਰੱਖਿਅਤ ਉਤਾਰਿਆ ਗਿਆ। ਏਅਰਲਾਈਨ ਨੇ ਇਕ  ਬਿਆਨ ’ਚ ਕਿਹਾ ਕਿ ਨਿਊਯਾਰਕ ਤੋਂ ਦਿੱਲੀ ਜਾ ਰਹੀ ਏ.ਏ. 292 ਨੂੰ ਜਹਾਜ਼ ਨੂੰ ਸੰਭਾਵੀ ਖ਼ਤਰੇ ਦੇ ਕਾਰਨ ਡਾਇਵਰਟ ਕਰਨਾ ਪਿਆ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਹਾਜ਼ ਦਾ ਵਿੰਚੀ ਫਿਉਮਿਸੀਨੋ ਹਵਾਈ ਅੱਡੇ ’ਤੇ  ਸੁਰੱਖਿਅਤ ਉਤਰਿਆ।

Related posts

ਏਸ਼ੀਆਈ ਖੇਡਾਂ: ਹਾਕੀ ਵਿੱਚ ਭਾਰਤ ਨੇ ਇੰਡੋਨੇਸ਼ੀਆ ਨੂੰ 13-1 ਨਾਲ ਹਰਾਇਆ

admin

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !

admin

ਦਿੱਲੀ ਸਰਕਾਰ ਦਾ ਵੱਡਾ ਫੈਸਲਾ, 13 ਨਵੰਬਰ ਨੂੰ ਨਹੀਂ ਲਾਗੂ ਹੋਵੇਗਾ ਆਡ-ਈਵਨ

Bunty