Punjab

ਪੰਜਾਬ ਸਰਕਾਰ ਹੋਈ ਸਖਤ: ਹੜਤਾਲੀ 15 ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਮੁਅੱਤਲ !

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਜ਼ਮੀਨ ਦੀਆਂ ਕੀਮਤਾਂ ਅਤੇ ਦੇਰੀ ਨਾਲ ਭੁਗਤਾਨਾਂ 'ਤੇ ਉਦਯੋਗਿਕ ਵਿਵਾਦਾਂ ਨੂੰ ਹੱਲ ਕਰਨ ਲਈ ਇੱਕ ਵਾਰ ਦਾ ਨਿਪਟਾਰਾ (ਓਟੀਐਸ) ਯੋਜਨਾ ਦੀ ਸ਼ੁਰੂਆਤ ਦੌਰਾਨ। (ਫੋਟੋ: ਏ ਐਨ ਆਈ)

ਚੰਡੀਗੜ੍ਹ – ਮੁੱਖ-ਮੰਤਰੀ ਭਗਵੰਤ ਮਾਨ ਨੇ ਹੜਤਾਲੀ ਤਹਿਸੀਲਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ 15 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਮੁੱਖ-ਮੰਤਰੀ ਨੇ ਸਪੱਸ਼ਟ ਸੁਨੇਹਾ ਦਿੱਤਾ ਕਿ ਸੂਬਾ ਸਰਕਾਰ ਵੱਢੀਖੋਰੀ ਦੇ ਇਲਜ਼ਾਮਾਂ ’ਚ ਘਿਰੇ ਭ੍ਰਿਸ਼ਟ ਅਫ਼ਸਰਾਂ ਅੱਗੇ ਝੁਕੇਗੀ ਨਹੀਂ ਅਤੇ ਦੇਰ ਸ਼ਾਮ ਪੰਜਾਬ ਸਰਕਾਰ ਨੇ ਵੱਡੀ ਪੱਧਰ ’ਤੇ ਮਾਲ ਅਫ਼ਸਰਾਂ ’ਤੇ ਦੂਰ ਦੁਰਾਡੇ ਤਬਾਦਲੇ ਕਰ ਦਿੱਤੇ।

ਜਨਵਰੀ 2023 ’ਚ ਪੀਸੀਐੱਸ ਆਫੀਸਰਜ਼ ਐਸੋਸੀਏਸ਼ਨ ਅਤੇ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਨੇ ਸਾਂਝੇ ਤੌਰ ’ਤੇ ਅੰਦੋਲਨ ਵਿੱਢਿਆ ਸੀ, ਜਿਸ ਮਗਰੋਂ ਮੁੱਖ-ਮੰਤਰੀ ਨੇ ਅਲਟੀਮੇਟਮ ਦਿੱਤਾ ਸੀ। ਚਿਤਾਵਨੀ ਪਿੱਛੋਂ ਅਧਿਕਾਰੀ ਡਿਊਟੀ ’ਤੇ ਪਰਤ ਆਏ ਸਨ। ਪੰਜਾਬ ਵਿੱਚ 181 ਸਬ-ਰਜਿਸਟਰਾਰ ਦਫ਼ਤਰ ਹਨ, ਜਦਕਿ 250 ਦੇ ਕਰੀਬ ਮਾਲ-ਅਫ਼ਸਰ ਹਨ। ਪੰਜਾਬ ਸਰਕਾਰ ਨੇ ਪਹਿਲਾਂ ਅੱਜ ਤਹਿਸੀਲਾਂ ’ਚ ਰਜਿਸਟਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਅਤੇ ਉਸ ਮਗਰੋਂ ਵਧੀਕ ਮੁੱਖ ਸਕੱਤਰ (ਮਾਲ) ਅਨੁਰਾਗ ਵਰਮਾ ਨੇ ਪੰਜਾਬ ਦੇ ਹੜਤਾਲੀ ਮਾਲ ਅਫ਼ਸਰਾਂ ਨੂੰ ਚਿਤਾਵਨੀ ਪੱਤਰ ਜਾਰੀ ਕੀਤਾ ਕਿ ਉਹ ਸ਼ਾਮ ਦੇ ਪੰਜ ਵਜੇ ਤੱਕ ਡਿਊਟੀ ’ਤੇ ਪਰਤਣ ਜਾਂ ਫਿਰ ਉਹ ਮੁਅੱਤਲੀ ਲਈ ਤਿਆਰ ਰਹਿਣ। ਸਵੇਰੇ ਮੁੱਖ-ਮੰਤਰੀ ਨੇ ਤਹਿਸੀਲਾਂ ’ਚ ਬਦਲਵੇਂ ਪ੍ਰਬੰਧ ਕਰਨ ਲਈ ਹਰੀ ਝੰਡੀ ਦਿੱਤੀ, ਜਿਸ ਮਗਰੋਂ ਸਮੁੱਚੇ ਪੰਜਾਬ ਦੀਆਂ ਤਹਿਸੀਲਾਂ ’ਚ ਪੀਸੀਐੱਸ ਅਫ਼ਸਰਾਂ, ਕਾਨੂੰਨਗੋ ਅਤੇ ਸੀਨੀਅਰ ਸਹਾਇਕਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ।

ਪਤਾ ਲੱਗਿਆ ਹੈ ਕਿ ਅੱਜ ਕਰੀਬ 900 ਰਜਿਸਟਰੀਆਂ ਲਈ ਲੋਕਾਂ ਨੇ ਆਨਲਾਈਨ ਤਰੀਕ ਲਈ ਹੋਈ ਸੀ। ਵਧੀਕ ਮੁੱਖ ਸਕੱਤਰ (ਮਾਲ) ਨੇ ਅੱਜ ਪੱਤਰ ਜਾਰੀ ਕਰਕੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜਿੱਥੇ ਜਿੱਥੇ ਸਬ ਰਜਿਸਟਰ/ਜੁਆਇੰਟ ਸਬ ਰਜਿਸਟਰਾਰ ਹੜਤਾਲ, ਸਮੂਹਿਕ ਛੁੱਟੀ ਜਾਂ ਹੋਰਨਾਂ ਕਾਰਨਾਂ ਕਰਕੇ ਗ਼ੈਰਹਾਜ਼ਰ ਹਨ, ਉੱਥੇ ਸਬ ਰਜਿਸਟਰਾਰ ਦਾ ਚਾਰਜ ਪੀਸੀਐੱਸ ਅਫ਼ਸਰਾਂ ਤੋਂ ਇਲਾਵਾ ਕਾਨੂੰਨਗੋਆਂ ਤੇ ਸੀਨੀਅਰ ਸਹਾਇਕਾਂ ਨੂੰ ਦੇ ਦਿੱਤਾ ਜਾਵੇ ਜਿਨ੍ਹਾਂ ਵੱਲੋਂ ਨਾਇਬ ਤਹਿਸੀਲਦਾਰ ਦੀ ਤਰੱਕੀ ਵਾਲੀ ਵਿਭਾਗੀ ਪ੍ਰੀਖਿਆ ਪਹਿਲਾਂ ਹੀ ਪਾਸ ਕੀਤੀ ਹੋਈ ਹੈ। ਅੱਜ ਜ਼ਿਲ੍ਹਿਆਂ ਵਿਚ ਫ਼ੌਰੀ ਇਨ੍ਹਾਂ ਹੁਕਮਾਂ ਨੂੰ ਲਾਗੂ ਕੀਤਾ ਗਿਆ। ਪੰਜਾਬ ਸਰਕਾਰ ਨੇ ਇਸੇ ਦੌਰਾਨ ਚਿਤਾਵਨੀ ਪੱਤਰ ਜਾਰੀ ਕੀਤਾ ਕਿ ਜੇ ਹੜਤਾਲੀ ਤਹਿਸੀਲਦਾਰ ਸ਼ਾਮ ਪੰਜ ਵਜੇ ਤੱਕ ਡਿਊਟੀ ’ਤੇ ਨਾ ਪਰਤੇ ਤਾਂ ਉਨ੍ਹਾਂ ਦੀ ਮੁਅੱਤਲੀ ਹੋਵੇਗੀ ਅਤੇ ਇਸ ਨੂੰ ਸਰਵਿਸ ਵਿਚ ਬਰੇਕ ਵਜੋਂ ਅੰਕਿਤ ਕੀਤਾ ਜਾਵੇਗਾ। ਜੋ ਅਧਿਕਾਰੀ ਪ੍ਰੋਬੇਸ਼ਨ ਪੀਰੀਅਡ ’ਤੇ ਚੱਲ ਰਹੇ ਹਨ, ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਤਹਿਸੀਲਾਂ ਵਿਚ ਬਦਲਵੇਂ ਪ੍ਰਬੰਧ ਕੀਤੇ ਸਨ। ਮੁੱਖ-ਮੰਤਰੀ ਨੇ ਅੱਜ ਬਨੂੜ, ਖਰੜ ਅਤੇ ਜ਼ੀਰਕਪੁਰ ਦੀਆਂ ਤਹਿਸੀਲਾਂ ਦਾ ਦੌਰਾ ਕਰਕੇ ਨਵੇਂ ਕੀਤੇ ਬਦਲਵੇਂ ਪ੍ਰਬੰਧਾਂ ਦਾ ਖ਼ੁਦ ਜਾਇਜ਼ਾ ਲਿਆ।

Related posts

ਸਰਕਾਰ ਤਾਂ ਚਾਹੁੰਦੀ ਸੀ ਕਿ ਮੈਂ ਬਾਹਰ ਨਾ ਆਵਾਂ – ਬਿਕਰਮ ਮਜੀਠੀਆ

admin

ਭਾਰਤ-ਪਾਕਿਸਤਾਨ ਬਾਰਡਰ ਖੁੱਲ੍ਹਣ ਨਾਲ ਪੰਜਾਬ ਵੀ ਸਿੰਗਾਪੁਰ ਬਣ ਸਕਦਾ – ਪ੍ਰਤਾਪ ਬਾਜਵਾ

admin

ਯੂਨੀਅਨ ਬਜਟ 2026-27 ਦਾ ਕਿਸਾਨਾਂ ਤੇ ਉਦਯੋਗਪਤੀਆਂ ਨੂੰ ਮਿਲੇਗਾ ਖਾਸ ਲਾਭ – ਫਿੱਕੀ

admin