Punjab

ਮਾਸਟਰ ਪਰਮਵੇਦ ਫਿਰ ਤਰਕਸ਼ੀਲਾਂ ਦੇ ਜੋਨ ਜਥੇਬੰਦਕ ਮੁਖੀ ਚੁਣੇ ਗਏ 

ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ-ਬਰਨਾਲਾ ਦੀ ਕਾਰਜਕਾਰਨੀ ਦੀ ਚੋਣ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ , ਰਜੇਸ਼ ਅਕਲੀਆ ਤੇ ਜੁਝਾਰ ਲੌਂਗੋਵਾਲ ਦੀ ਦੇਖਰੇਖ ਹੇਠ ਹੋਈ।
ਸੰਗਰੂਰ – ਤਰਕਸ਼ੀਲ ਸੁਸਾਇਟੀ ਪੰਜਾਬ ਜੋਨ ਸੰਗਰੂਰ-ਬਰਨਾਲਾ ਦੀ ਕਾਰਜਕਾਰਨੀ ਦੀ ਚੋਣ ਸੂਬਾ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ , ਰਜੇਸ਼ ਅਕਲੀਆ ਤੇ ਜੁਝਾਰ ਲੌਂਗੋਵਾਲ ਦੀ ਦੇਖਰੇਖ ਹੇਠ ਹੋਈ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਮਾਸਟਰ ਪਰਮਵੇਦ ਦੀ ਕਾਰਗੁਜ਼ਾਰੀ, ਮਿਹਨਤ ‌ਤੇ ਸਮੱਰਪਣ ਭਾਵਨਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਫ਼ਿਰ ਜਥੇਬੰਦਕ ਮੁਖੀ ਦੀ ਜ਼ਿਮੇਵਾਰੀ ਸੌਂਪੀ ਗਈ।
ਇਸ ਮੌਕੇ ਸੋਹਣ ਸਿੰਘ ਮਾਝੀ ਨੂੰ ਵਿੱਤ ਮੁਖੀ, ਸੀਤਾ ਰਾਮ ਬਾਲਦ ਕਲਾਂ ਨੂੰ ਮੀਡੀਆ ਮੁਖੀ, ਗੁਰਦੀਪ ਸਿੰਘ ਲਹਿਰਾ ਨੂੰ ਮਾਨਸਿਕ ਸਿਹਤ ਮਸ਼ਵਰਾ ਮੁਖੀ ਅਤੇ ਗੁਰਜੰਟ ਸਿੰਘ ਬਣਵਾਲਾ ਨੂੰ ਸਭਿਆਚਾਰ ਵਿਭਾਗ ਮੁਖੀ ਦੀ ਜ਼ਿਮੇਵਾਰੀ ਦਿੱਤੀ ਗਈ।ਚੋਣ ਤੋਂ ਪਹਿਲਾਂ ਵਿਭਾਗਾਂ ਦੇ ਮੁਖੀਆਂ ਨੇ ਆਪੋ ਆਪਣੇ ਵਿਭਾਗ ਦੀ ਕਾਰਗੁਜ਼ਾਰੀ ਬਿਆਨ ਕੀਤੀ।

Related posts

ਪੰਜਾਬ ਪੁਲਿਸ ਵੱਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਘਰ ਵਿੱਚ ਨਜ਼ਰਬੰਦ !

admin

ਦਿੜ੍ਹਬਾ ਤੋਂ ਬਘਰੌਲ ਤਕ ਕਾਇਆ ਕਲਪ ਕੀਤੀ ਸੜਕ ਲੋਕ ਅਰਪਿਤ !

admin

ਪਿੰਡ ਬਾਦਸ਼ਾਹਪੁਰ ਅਤੇ ਸਲੇਮਪੁਰ ਦੇ 375 ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ  !

admin