Business International

ੲੈਲੋਨ ਮਸਕ ਵਲੋਂ ਟਰੰਪ ਦੀ ਸਰਕਾਰ ਤੋਂ ਵੱਖ ਹੋਣ ਦਾ ਐਲਾਨ !

eYlon msk ny amrIkf dy rfÈtrpqI zonflz trMp dy cotI dy slfhkfr vjoN afpxI BUimkf qoN asqIPf dyx df aYlfn kIqf hY.

ੲੈਲੋਨ ਮਸਕ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਸਲਾਹਕਾਰ ਵਜੋਂ ਆਪਣੀ ਭੂਮਿਕਾ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ੲੈਲੋਨ ਮਸਕ ਨੇ ਖੁਦ ਇੱਕ ਸੋਸ਼ਲ ਮੀਡੀਆ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਮਰੀਕੀ ਸਰਕਾਰ ਵਿੱਚ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਮੇਰਾ ਕਾਰਜਕਾਲ ਖਤਮ ਹੋ ਗਿਆ ਹੈ। ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਸਰਕਾਰ ਦੇ ਫਜ਼ੂਲ ਖਰਚ ਨੂੰ ਘਟਾਉਣ ਦਾ ਮੌਕਾ ਦਿੱਤਾ।

ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਅਤੇ ਅਮਰੀਕਾ ਦੇ ਅਰਬਪਤੀ ਕਾਰੋਬਾਰੀ ੲੈਲੋਨ ਮਸਕ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਚੋਟੀ ਦੇ ਸਲਾਹਕਾਰ ਵਜੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ। ਉਹ ਟਰੰਪ ਸਰਕਾਰ ਵਿੱਚ DOGE ਮੁਖੀ ਦਾ ਅਹੁਦਾ ਸੰਭਾਲ ਰਹੇ ਸਨ। ੲੈਲੋਨ ਮਸਕ ਨੇ ਖੁਦ ਇਸਦੀ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ, ‘ਅਮਰੀਕਨ ਸਰਕਾਰ ਵਿੱਚ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਮੇਰਾ ਕਾਰਜਕਾਲ ਖਤਮ ਹੋ ਗਿਆ ਹੈ। ਮੈਂ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਮੈਨੂੰ ਸਰਕਾਰ ਦੇ ਫਜ਼ੂਲ ਖਰਚਿਆਂ ਨੂੰ ਘਟਾਉਣ ਦਾ ਮੌਕਾ ਦਿੱਤਾ। DOGE ਦਾ ਮਿਸ਼ਨ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ੲੈਲੋਨ ਮਸਕ ਦੇ ਸਬੰਧਾਂ ਵਿੱਚ ਪਿਛਲੇ ਕੁੱਝ ਸਮੇਂ ਤੋਂ ਖਟਾਸ ਆਉਂਦੀ ਦਿਖਾਈ ਦੇ ਰਹੀ ਸੀ। ਕੁਝ ਸਮੇਂ ਤੋਂ ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ DOGE ਦੇ ਕੰਮ ਦੀ ਦੇਖਭਾਲ ਕਰਨ ਦੇ ਕਾਰਣ ੲੈਲੋਨ ਮਸਕ ਆਪਣੇ ਕਾਰੋਬਾਰ ‘ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਿਹਾ ਸੀ।

Related posts

ਟਰੰਪ ਦਾ ਐਲਾਨ: ਹੁਣ ਸ਼ਾਂਤੀ ਦਾ ਵੇਲਾ ਇਜ਼ਰਾਈਲ ਅਤੇ ਈਰਾਨ ਵਿਚਕਾਰ ਯੁੱਧ ਖਤਮ !

admin

ਇਜ਼ਰਾਈਲ-ਈਰਾਨ ਜੰਗ ਦੌਰਾਨ ਭਾਰਤ ਨੂੰ ਤੇਲ ਸਪਲਾਈ ‘ਚ ਵਿਘਨ ਨਹੀਂ ਪਵੇਗਾ: ਪੁਰੀ

admin

ਯੂਐਨ ‘ਚ ਪਾਕਿਸਤਾਨ ਵਲੋਂ ਅਮਰੀਕਾ ਦੁਆਰਾ ਈਰਾਨ ‘ਤੇ ਹਮਲੇ ਦੀ ਨਿਖੇਧੀ !

admin