ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਇੱਕ ਮੀਟਿੰੰਗ ਬੀਤੇ ਦਿਨ ਪੀਰ ਮੰਦਰ (ਪੀਰਖਾਨਾ), ਮੂਸਾ ਚੂੰਗੀ ਜ੍ਹਿਲਾ ਮਾਨਸਾ ਵਿਖੇ ਪ੍ਰਧਾਨ ਆਲ ਇੰਡੀਆਂ ਇਕਬਾਲ ਖਾਂਨ ਲੰਬੀ ਦੀ ਅਗਵਾਹੀ ਵਿੱਚ ਕੀਤੀ ਗਈ ਜਿਸ ਵਿੱਚ ਕਈ ਮੈਬਰਾਂ ਨੂੰ ਅਹੁਦੇਦਾਰੀਆ ਦਿੱਤੀਆ ਗਈਆ। ਇਸ ਦੌਰਾਨ ਬਾਬਾ ਅਮਨਦੀਪ ਸਰਮਾਂ ਜ੍ਹਿਲਾਂ ਪ੍ਰਧਾਨ, ਗੁਰਵਿੰਦਰ ਸਿੰਘ ਮੀਤ ਪ੍ਰਧਾਨ, ਹਲਕਾ ਮਾਨਸਾ ਦੇ ਪ੍ਰਧਾਨ ਸਾਦਾ ਖਾਨ, ਮੀਤ ਪ੍ਰਧਾਨ ਮੁਨੀਸ ਕੁਮਾਰ, ਸਲਾਹਕਾਰ ਸਲੀਮ ਖਾਨ, ਜਨਰਲ ਸਕੱਤਰ ਭੁਪਿੰਦਰ ਸਿੰਘ, ਜੁਆਇਟ ਸਕੱਤਰ ਹਰਪ੍ਰੀਤ ਸਿੰਘ, ਹਲਕਾ ਬੁਢਲਾਡਾ ਦੇ ਪ੍ਰਧਾਨ ਅਮਰੀਕ ਸਿੰਘ ਅਹਿਮਪੁਰ ਤੋ ਇਲਾਵਾ ਜ੍ਹਿਲਾਂ ਮਾਨਸਾ ਇਸਤਰੀ ਵਿੰਗ ਦੇ ਪ੍ਰਧਾਨ ਸੋਨੀਆ ਗਰਗ, ਮੀਤ ਪ੍ਰਧਾਨ ਮੰਜੂ ਜਿੰਦਲ, ਸਲਾਹਕਾਰ ਪੂਨਮ ਸਰਮਾ ਸਰਬਸੰਮਤੀ ਨਾਲ ਚੁਣੇ ਗਏ|
ਇਸ ਮੌਕੇ ਤੇ ਜ੍ਹਿਲਾਂ ਮਾਨਸਾ ਦੀ ਸਮੁੱਚੀ ਟੀਮ ਵੱਲੋ ਪ੍ਰਧਾਨ ਇਕਬਾਲ ਖਾਨ ਲੰਬੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹਨਾ ਵੱਲੋ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਤੇ ਅਮਨ ਸਆਤੀ ਦਾ ਸੁਨੇਹਾ ਦਿੱਤਾ ਗਿਆ|
ਇਸ ਮੌਕੇ ਬਾਬਾ ਗੋਰਵ ਕੁਮਾਰ ਬੁਢਲਾਡਾ ਚੇਅਰਮੈਨ ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ, ਬਾਬਾ ਰਫੀ ਖਾਨ ਚੀਫ ਸੈਕਟਰੀ ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਤੇ ਹੋਰ ਆਦਿ ਮੈਬਰ ਹਾਜਰ ਸਨ|
