ArticlesAustralia & New Zealand

ਆਸਟ੍ਰੇਲੀਆ ਲਈ ਹੋਰ ਈਂਧਨ ਸੁਰੱਖਿਅਤ ਕਰਨਾ ਪਹਿਲਾ ਕਦਮ – ਵਿਦੇਸ਼ ਮੰਤਰੀ ਵੌਂਗ

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਬੀਜਿੰਗ ਵਿੱਚ 8ਵੇਂ ਆਸਟ੍ਰੇਲੀਆ-ਚੀਨ ਵਿਦੇਸ਼ ਅਤੇ ਰਣਨੀਤਕ ਸੰਵਾਦ ਦੇ ਦੌਰਾਨ।

ਈਰਾਨ ਵਿੱਚ ਜੰਗ ਅਤੇ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਨਾਲ ਆਸਟ੍ਰੇਲੀਆ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਕਈ ਹੋਰ ਦੇਸ਼ਾਂ ਨੂੰ ਦਰਪੇਸ਼ ਊਰਜਾ ਸੰਕਟ ਹੋਰ ਵੀ ਵਧਦਾ ਜਾ ਰਿਹਾ ਹੈ। ਇਸ ਸਥਿਤੀ ਦੇ ਚੱਲਦਿਆਂ ਆਸਟ੍ਰੇਲੀਆ ਲਈ ਹੋਰ ਈਂਧਨ ਸਪਲਾਈ ਸੁਰੱਖਿਅਤ ਕਰਨਾ ਸਿਰਫ ਪਹਿਲਾ ਕਦਮ ਹੈ। ਸੈਨੇਟਰ ਵੋਂਗ ਅੱਜ ਵੀਰਵਾਰ 30 ਅਪ੍ਰੈਲ 2026 ਨੂੰ ਆਪਣੇ ਖੇਤਰੀ ਦੌਰੇ ‘ਤੇ ਦੱਖਣੀ ਕੋਰੀਆ ਦੀ ਯਾਤਰਾ ਕਰ ਰਹੀ ਹੈ। ਉਨ੍ਹਾਂ ਵਲੋਂ ਇਹ ਸੰਦੇਸ਼ ਜਾਰੀ ਰੱਖਣ ਦੀ ਉਮੀਦ ਹੈ ਕਿ ਆਸਟ੍ਰੇਲੀਆ ਏਸ਼ੀਆ ਵਿੱਚ ਇੱਕ ਪ੍ਰਮੁੱਖ ਭੋਜਨ, ਕੋਲਾ ਅਤੇ ਤਰਲ ਕੁਦਰਤੀ ਗੈਸ ਨਿਰਯਾਤਕ ਵਜੋਂ ਆਪਣੀ ਮਹੱਤਵਪੂਰਨ ਭੂਮਿਕਾ ਸਿਰਫ਼ ਤਾਂ ਹੀ ਨਿਭਾਅ ਸਕਦਾ ਹੈ ਜੇਕਰ ਉਸ ਕੋਲ ਆਪਣੀ ਆਰਥਿਕਤਾ ਨੂੰ ਚੱਲਦਾ ਰੱਖਣ ਲਈ ਬਾਲਣ ਅਤੇ ਖਾਦ ਹੋਵੇ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਬੀਜਿੰਗ ਵਿੱਚ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਬੁੱਧਵਾਰ ਨੂੰ ਮੁਲਾਕਾਤ ਕਰਕੇ ਬਾਲਣ ਸਪਲਾਈ ਦੇ ਮੁੱਦਿਆਂ ‘ਤੇ ਇਕੱਠੇ ਕੰਮ ਕਰਨ ਦੀ ਜ਼ਰੂਰਤ ਜ਼ਾਹਰ ਕੀਤੀ। ਵਿਦੇਸ਼ ਮੰਤਰੀ ਪੈਨੀ ਵੌਂਗ ਦਾ ਕਹਿਣਾ ਹੈ ਕਿ, “ਚੀਨੀ ਸਰਕਾਰ ਜੈੱਟ ਈਂਧਨ ਸਪਲਾਈ ‘ਤੇ ਆਸਟ੍ਰੇਲੀਅਨ ਕਾਰੋਬਾਰਾਂ ਨਾਲ ਕੰਮ ਕਰਨ ਲਈ ਸਹਿਮਤ ਹੋ ਗਈ ਹੈ। ਮੈਂ ਇੱਥੇ ਸਿਰਫ਼ ਆਸਟ੍ਰੇਲੀਆ ਦੇ ਲਾਭਾਂ ਅਤੇ ਤਰਲ ਈਂਧਨ ਸਪਲਾਈ ਲਈ ਦਬਾਅ ਪਾਉਣ ਅਤੇ ਵਕਾਲਤ ਕਰਨ ਲਈ ਹਾਂ। ਚੀਨ ਆਸਟ੍ਰੇਲੀਆ ਨੂੰ ਹਵਾਬਾਜ਼ੀ ਈਂਧਨ ਅਤੇ ਆਸਟ੍ਰੇਲੀਆ ਦੇ ਹੋਰ ਸਰੋਤਾਂ ਲਈ ਸਹਾਇਤਾ ਪ੍ਰਦਾਨ ਕਰਦਾ ਹੈ। ਚੀਨ ਇਸ ਪ੍ਰਵਾਹ ਨੂੰ ਬਣਾਈ ਰੱਖਣ ਵਿੱਚ ਮੱਦਦ ਕਰਦਾ ਹੈ ਜੋ ਸਾਡੇ ਦੁਵੱਲੇ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ। ਆਸਟ੍ਰੇਲੀਆ ਜਿੱਥੇ ਵੀ ਹੋ ਸਕੇ ਸਹਿਯੋਗ ਕਰਨਾ ਜਾਰੀ ਰੱਖੇਗਾ, ਜਿੱਥੇ ਜ਼ਰੂਰੀ ਹੋਵੇ ਅਸਹਿਮਤ ਹੋਵੇਗਾ ਅਤੇ ਦੇਸ਼ ਦੇ ਫਾਇਦੇ ਵਿੱਚ ਸ਼ਾਮਲ ਹੋਵੇਗਾ। ਈਂਧਨ ਅਤੇ ਸਾਮਾਨ ਦੀ ਸਪਲਾਈ ਨੂੰ ਬਣਾਈ ਰੱਖਣ ਅਤੇ ਸਾਡੇ ਖੇਤਰ ਦੀ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਨੂੰ ਬਣਾਈ ਰੱਖਣ ਲਈ ਇਕੱਠੇ ਕੰਮ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।”

ਚੀਨ ਆਸਟ੍ਰੇਲੀਆ ਨੂੰ ਜੈੱਟ ਈਂਧਨ ਅਤੇ ਡੀਜ਼ਲ ਦਾ ਇੱਕ ਵੱਡਾ ਨਿਰਯਾਤਕ ਸੀ, ਪਰ ਜਦੋਂ ਮੱਧ ਪੂਰਬ ਵਿੱਚ ਲੜਾਈ ਸ਼ੁਰੂ ਹੋਈ ਤਾਂ ਆਪਣੀ ਘਰੇਲੂ ਸਪਲਾਈ ਦੀ ਰੱਖਿਆ ਲਈ ਨਿਰਯਾਤ ਨੂੰ ਰੋਕ ਦਿੱਤਾ ਸੀ।

ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨੇ ਮੰਗਲਵਾਰ ਨੂੰ ਟੋਕੀਓ ਵਿੱਚ ਆਪਣੇ ਜਾਪਾਨੀ ਹਮਰੁਤਬਾ ਤੋਸ਼ੀਮਿਤਸੁ ਮੋਟੇਗੀ, ਵਪਾਰ, ਆਰਥਿਕਤਾ ਅਤੇ ਉਦਯੋਗ ਮੰਤਰੀ ਰਯੋਸੀ ਅਕਾਜ਼ਾਵਾ ਤੇ ਆਰਥਿਕ ਸੁਰੱਖਿਆ ਮੰਤਰੀ ਕਿਮੀ ਓਨੋਡਾ ਅਤੇ ਹੋਰ ਸੀਨੀਅਰ ਮੰਤਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ।

Related posts

ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਰਾਜ ‘ਚ ਕਿਸਦੀ ਬਣੇਗੀ ਸਰਕਾਰ ?

admin

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?

admin

ਓਸੀਆਈ ਕਾਰਡ ਦੇ ਨਿਯਮਾਂ ਤੇ ਫੀਸਾਂ ਦੇ ਵਿੱਚ ਵੱਡੇ ਬਦਲਾਅ !

admin