IndiaSport

ਆਈਪੀਐਲ਼ 2026 : 49ਵੇਂ ਮੈਚ ‘ਚ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ ਕੀਤਾ ਚਿੱਤ !

ਸਨਰਾਈਜ਼ਰਸ ਹੈਦਰਾਬਾਦ।

ਆਈਪੀਐਲ਼ 2026 ਦੇ 49ਵੇਂ ਮੈਚ ਵਿੱਚ ਹੈਦਰਾਬਾਦ ਨੇ ਇੱਕ ਰੋਮਾਂਚਕ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 33 ਦੌੜਾਂ ਨਾਲ ਹਰਾਇਆ। ਪੰਜਾਬ ਦੇ ਬੱਲੇਬਾਜ਼ ਕੂਪਰ ਕੋਨੋਲੀ ਨੇ ਅਜੇਤੂ ਸੈਂਕੜਾ (107 ਦੌੜਾਂ) ਲਗਾਇਆ ਪਰ ਉਹ ਆਪਣੀ ਟੀਮ ਨੂੰ ਜਿੱਤ ਵੱਲ ਲੈ ਜਾਣ ਵਿੱਚ ਅਸਫਲ ਰਿਹਾ। ਇਹ ਇਸ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਲਗਾਤਾਰ ਤੀਜੀ ਹਾਰ ਸੀ। ਪੈਟ ਕਮਿੰਸ ਨੂੰ ਉਸਦੀ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।

ਪੰਜਾਬ ਕਿੰਗਜ਼ ਦਾ ਸਾਹਮਣਾ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਇਆ। ਇਸ ਮੈਚ ਵਿੱਚ ਪੰਜਾਬ ਨੇ ਟਾਸ ਜਿੱਤਿਆ ਅਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਹੈਦਰਾਬਾਦ ਨੇ ਈਸ਼ਾਨ ਅਤੇ ਕਲਾਸੇਨ ਦੇ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ ਵਿੱਚ 4 ਵਿਕਟਾਂ ‘ਤੇ 235 ਦੌੜਾਂ ਬਣਾਈਆਂ। ਹੈਦਰਾਬਾਦ ਦੇ ਓਪਨਰ ਅਭਿਸ਼ੇਕ ਸ਼ਰਮਾ ਨੇ 35 ਦੌੜਾਂ ਬਣਾਈਆਂ ਜਦੋਂ ਕਿ ਟ੍ਰੈਵਿਸ ਹੈੱਡ ਨੇ 38 ਦੌੜਾਂ ਬਣਾਈਆਂ। ਈਸ਼ਾਨ ਕਿਸ਼ਨ ਨੇ 28 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਪਰ 55 ਦੌੜਾਂ ਬਣਾ ਕੇ ਆਊਟ ਹੋ ਗਿਆ। ਹੇਨਰਿਕ ਕਲਾਸੇਨ ਨੇ 32 ਗੇਂਦਾਂ ‘ਤੇ ਅਰਧ ਸੈਂਕੜਾ ਬਣਾਇਆ ਅਤੇ 69 ਦੌੜਾਂ ਬਣਾ ਕੇ ਆਊਟ ਹੋ ਗਿਆ। ਨਿਤੀਸ਼ ਕੁਮਾਰ ਰੈੱਡੀ ਨੇ 29 ਦੌੜਾਂ ਦੀ ਅਜੇਤੂ ਪਾਰੀ ਖੇਡੀ। ਪੰਜਾਬ ਲਈ ਅਰਸ਼ਦੀਪ ਸਿੰਘ, ਲੌਕੀ ਫਰਗੂਸਨ, ਚਹਿਲ ਅਤੇ ਵਿਜੇ ਕੁਮਾਰ ਨੇ ਇੱਕ-ਇੱਕ ਵਿਕਟ ਲਈ।

ਇਸ ਮੈਚ ਦੀ ਜਿੱਤ ਲਈ 236 ਦੌੜਾਂ ਦਾ ਟੀਚਾ ਰੱਖਣ ਵਾਲੀ ਪੰਜਾਬ ਦੀ ਟੀਮ 20 ਓਵਰਾਂ ਵਿੱਚ 7 ਵਿਕਟਾਂ ‘ਤੇ ਸਿਰਫ਼ 202 ਦੌੜਾਂ ਹੀ ਬਣਾ ਸਕੀ। ਪੰਜਾਬ ਦੇ ਓਪਨਰ ਪ੍ਰਿਯਾਂਸ਼ ਆਰੀਆ 1 ਦੌੜ ਬਣਾ ਕੇ ਆਊਟ ਹੋਏ, ਜਦੋਂ ਕਿ ਪ੍ਰਭਸਿਮਰਨ ਸਿੰਘ 3 ਦੌੜਾਂ ਬਣਾ ਕੇ ਆਊਟ ਹੋਏ। ਕਪਤਾਨ ਸ਼੍ਰੇਅਸ ਅਈਅਰ ਨੇ 5 ਦੌੜਾਂ ਬਣਾਈਆਂ, ਜਦੋਂ ਕਿ ਮਾਰਕਸ ਸਟੋਇਨਿਸ ਨੇ 28 ਦੌੜਾਂ ਬਣਾਈਆਂ। ਸੂਰਯਾਂਸ਼ ਸ਼ੈੱਡਗੇ 25 ਦੌੜਾਂ ਬਣਾ ਕੇ ਆਊਟ ਹੋਏ। ਕੂਪਰ ਕੌਨੋਲੀ ਨੇ 34 ਗੇਂਦਾਂ ‘ਤੇ ਅਰਧ ਸੈਂਕੜਾ ਬਣਾਇਆ, ਅਤੇ ਉਨ੍ਹਾਂ ਦਾ ਸੈਂਕੜਾ 57 ਗੇਂਦਾਂ ‘ਤੇ ਆਇਆ, ਉਹ 107 ਦੌੜਾਂ ‘ਤੇ ਅਜੇਤੂ ਰਹੇ। ਮਾਰਕੋ ਜੈਨਸਨ 19 ਦੌੜਾਂ ਬਣਾ ਕੇ ਆਊਟ ਹੋਏ। ਹੈਦਰਾਬਾਦ ਲਈ ਪੈਟ ਕਮਿੰਸ ਅਤੇ ਸ਼ਿਵੰਗ ਕੁਮਾਰ ਨੇ 2-2 ਵਿਕਟਾਂ ਲਈਆਂ।

Related posts

ਸਵਾਤੀ ਮਾਲੀਵਾਲ ਕੇਸ ਹਮਲਾ ਘਾਤਕ ਹੋ ਸਕਦਾ ਸੀ, ਵਿਭਵ ਸਹਿਯੋਗ ਨਹੀਂ ਦੇ ਰਿਹਾ: ਦਿੱਲੀ ਪੁਲਿਸ

Bunty

ISRO 7 ਅਗਸਤ ਨੂੰ ਲਾਂਚ ਕਰੇਗਾ ਨਵਾਂ ਰਾਕੇਟ SSLV, 750 ਵਿਦਿਆਰਥਣਾਂ ਦੁਆਰਾ ਬਣਾਇਆ ‘AzaadiSat’ ਸੈਟੇਲਾਈਟ ਵੀ ਇਸ ‘ਚ ਸ਼ਾਮਲ

Bunty

ਅਸਥੀਆਂ ਜਲ ਪ੍ਰਵਾਹ ਕਰ ਕੇ ਵਾਪਸ ਪਰਤ ਰਹੇ ਇੱਕੋ ਪਰਿਵਾਰ ਦੇ 11 ਜੀਆਂ ਦੀ ਸੜਕ ਹਾਦਸੇ ‘ਚ ਮੌਤ

Bunty