Punjab

‘ਆਪ’ ਸੁਪਰੀਮੋ ਨੂੰ ਪੰਜਾਬ ਵਿੱਚੋਂ ਵੋਟਾਂ ਕੱਟੇ ਜਾਣ ਦਾ ਡਰ ਸਤਾਉਣ ਲੱਗਾ !

ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ।

ਚੰਡੀਗੜ੍ਹ – ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ, ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਟਿਕਟਾਂ ਦੀ ਵੰਡ ਨੂੰ ਲੈ ਕੇ ਪੈਦਾ ਹੋਈ ਨਾਰਾਜ਼ਗੀ ਨੂੰ ਦੂਰ ਕਰਨ ਲਈ ਕੁੱਝ ਖਾਸ ਆਗੂਆਂ ਨਾਲ ਬੰਦ ਕਮਰਾ ਮੀਟਿੰਗਾਂ ਕੀਤੀਆਂ ਹਨ। ਹਾਲਾਂਕਿ ਮੀਟਿੰਗਾਂ ਵਿੱਚ ਅੰਦਰੂਨੀ ਮਤਭੇਦਾਂ ਨੂੰ ਸੁਲਝਾਉਣਾ ਏਜੰਡੇ ‘ਤੇ ਸੀ ਪਰ ਸੂਬੇ ਵਿੱਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ‘ਆਪ’ ਆਗੂਆਂ ਵਿਚਕਾਰ ਮੁੱਖ ਚਿੰਤਾ ਵਜੋਂ ਉੱਭਰ ਕੇ ਸਾਹਮਣੇ ਆਈ। ਸਭ ਤੋਂ ਵੱਡੀ ਚਿੰਤਾ ਸੂਬੇ ਵਿੱਚ ਚੱਲ ਰਹੀ ਐੱਸ ਆਈ ਆਰ ਪ੍ਰਕਿਰਿਆ ਸੀ। ਉਪਲਬਧ ਅੰਕੜਿਆਂ ਅਨੁਸਾਰ ਲਗਪਗ 1.5 ਕਰੋੜ ਵੋਟਾਂ ਕੱਟੀਆਂ ਜਾ ਸਕਦੀਆਂ ਹਨ ਅਤੇ ਇੱਕ ਨਵੀਂ ਵੋਟਰ ਸੂਚੀ ਤਿਆਰ ਕੀਤੀ ਜਾ ਸਕਦੀ ਹੈ। ਇਸ ਲਈ ਪਾਰਟੀ ਵਰਕਰਾਂ ਨੂੰ ਸੁਚੇਤ ਰਹਿਣ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਦੌਰੇ ਦੌਰਾਨ ਆਏ ਸੀਨੀਅਰ ਆਗੂਆਂ ਨੇ ਜੋ ਮੀਟਿੰਗਾਂ ਕੀਤੀਆਂ ਉਨ੍ਹਾਂ ਵਿੱਚ ‘ਆਪ’ ਦੇ ਵਿਧਾਇਕਾਂ ਜਾਂ ਸਥਾਨਕ ਪਾਰਟੀ ਆਗੂਆਂ ਵਿੱਚੋਂ ਕਿਸੇ ਨੂੰ ਵੀ ਨਹੀਂ ਬੁਲਾਇਆ ਗਿਆ ਸੀ। ‘ਆਪ’ ਦੇ ਜ਼ਿਆਦਾਤਰ ਵਿਧਾਇਕਾਂ, ਸਥਾਨਕ ਆਗੂਆਂ ਅਤੇ ਸਮਰਥਕਾਂ ਨੂੰ ਮੁੱਖ-ਮੰਤਰੀ ਅਤੇ ਕੇਜਰੀਵਾਲ ਦੇ ਇਸ ਦੌਰੇ ਦੇ ਉਦੇਸ਼ ਬਾਰੇ ਸਪੱਸ਼ਟਤਾ ਨਹੀਂ ਸੀ। ਇਸ ਮੀਟਿੰਗ ਵਿੱਚ ਆਦਿਲ ਅਹਿਮਦ ਖ਼ਾਨ ਅਤੇ ਬਿਭਵ ਕੁਮਾਰ ਵੀ ਸ਼ਾਮਲ ਹੋਏ। ਵੈਸੇ ਸਮਝਿਆ ਜਾ ਰਿਹਾ ਸੀ ਕਿ ਸੀਨੀਅਰ ਆਗੂਆਂ, ਸਥਾਨਕ ਆਗੂਆਂ ਅਤੇ ਵਿਧਾਇਕਾਂ ਨੂੰ ਵੀ ਮੀਟਿੰਗਾਂ ਦੇ ਵਿੱਚ ਬੁਲਾਇਆ ਜਾਵੇਗਾ ਪਰ ਅਜਿਹਾ ਕੁੱਝ ਨਹੀਂ ਹੋਇਆ। ਇਸ ਮੀਟਿੰਗ ਦੇ ਦੌਰਾਨ ਤੈਅ ਕਤੇ ਗਏ ਦਿਸ਼ਾ-ਨਿਰਦੇਸ਼ ਹੁਣ ਉਨ੍ਹਾਂ ਲੋਕਾਂ ਰਾਹੀਂ ਹੀ ਬਾਕੀ ਆਗੂਆਂ ਤੱਕ ਪਹੁੰਚਾਏ ਜਾਣਗੇ ਜਿਨ੍ਹਾਂ ਨੇ ਇਸ ਗੱਲਬਾਤ ਵਿੱਚ ਹਿੱਸਾ ਲਿਆ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਮੀਟਿੰਗ ਦੇ ਦੌਰਾਨ ਅਫ਼ਸਰਸ਼ਾਹੀ ਅਤੇ ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਵੀ ਆਪਣੀਆਂ ਰੋਜ਼ਾਨਾ ਦੀਆਂ ਜ਼ਿੰਮੇਵਾਰੀਆਂ ‘ਤੇ ਧਿਆਨ ਦੇਣ ਦੀ ਸਲਾਹ ਦਿੱਤੀ ਗਈ ਹੈ।

Related posts

ਜਥੇਦਾਰ ਗੜਗੱਜ-ਐਡਵੋਕੇਟ ਧਾਮੀ ਦੀ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ

admin

ਸਿਆਸੀ ਏਜੰਡਿਆਂ ਤੋਂ ਗਾਇਬ ਪੰਜਾਬ ਦੀ ‘ਰੂਹ’ ਦਾ ਉਜਾੜਾ !

admin

ਬੇਅਦਬੀ ਕਾਨੂੰਨ ਨੇ ਡਰ ਪੈਦਾ ਕੀਤਾ ਹੈ, ਵਿਸ਼ਵਾਸ ਨਹੀਂ !

admin