ਮੁੰਬਈ ‘ਚ ਚਾਰਟਰਡ ਅਕਾਊਂਟੈਂਟਸ ਨੂੰ ਸੰਬੋਧਨ ਕਰਦੇ ਹੋਏ ਭਾਰਤ ਦੇ ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿਗੋਇਲ ਨੇ ਕਿਹਾ ਕਿ ਇਹ ਸਮਝੌਤਾ ਯੂਰਪੀ ਬਾਜ਼ਾਰ ‘ਚ ਭਾਰਤੀ ਉਤਪਾਦਾਂ ਨੂੰ ਵਿਆਪਕ ਪਹੁੰਚ ਪ੍ਰਦਾਨ ਕਰੇਗਾ ਅਤੇ ਕਈ ਵਸਤੂਆਂ ‘ਤੇ ਡਿਊਟੀ ‘ਚ ਕਟੌਤੀ ਦਾ ਭਾਰਤੀ ਨਿਰਯਾਤ ਨੂੰ ਵੱਡਾ ਫਾਇਦਾ ਹੋਵੇਗਾ। ਲਗਭਗ ਜ਼ੀਰੋ ਟੈਰਿਫ ਦੇ ਨਾਲ ਲਗਭਗ ਪੂਰਾ ਯੂਰਪੀਅਨ ਬਾਜ਼ਾਰ ਸਾਡੇ ਲਈ ਖੋਲ੍ਹਿਆ ਜਾਵੇਗਾ।
ਵਿਸ਼ਵ ਪੱਧਰ ‘ਤੇ ਭਾਰਤ ਦੀ ਮਹੱਤਤਾ ਲਗਾਤਾਰ ਵਧ ਰਹੀ ਹੈ ਅਤੇ ਦੁਨੀਆ ਦੇ ਕਈ ਦੇਸ਼ ਭਾਰਤ ਨਾਲ ਆਪਣੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਚਾਹਵਾਨ ਹਨ। ਕੇਂਦਰੀ ਮੰਤਰੀ ਨੇ ਇਹ ਵੀ ਦੱਸਿਆ ਕਿ ਅਮਰੀਕਾ ਦੇ ਵਪਾਰਕ ਪ੍ਰਤੀਨਿਧੀ ਜੈਮੀਸਨ ਗ੍ਰੀਰ ਇਸ ਹਫਤੇ ਭਾਰਤ ਦਾ ਦੌਰਾ ਕਰ ਸਕਦੇ ਹਨ। ਇਸ ਦੌਰਾਨ ਭਾਰਤ ਅਤੇ ਅਮਰੀਕਾ ਵਿਚਾਲੇ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ ‘ਤੇ ਚਰਚਾ ਹੋਣ ਦੀ ਸੰਭਾਵਨਾ ਹੈ।
ਭਾਰਤ ਅਤੇ 27 ਮੈਂਬਰੀ ਯੂਰਪੀਅਨ ਯੂਨੀਅਨ ਨੇ ਇਸ ਸਾਲ 27 ਜਨਵਰੀ ਨੂੰ ਮੁਕਤ ਵਪਾਰ ਸਮਝੌਤੇ ‘ਤੇ ਗੱਲਬਾਤ ਦੇ ਸਫਲ ਸਿੱਟੇ ਦਾ ਐਲਾਨ ਕੀਤਾ ਸੀ। ਪੀਯੂਸ਼ ਗੋਇਲ ਨੇ ਪਹਿਲਾਂ ਇਸ ਸਮਝੌਤੇ ਨੂੰ “ਸਭ ਸੌਦਿਆਂ ਦੀ ਮਾਂ” ਕਿਹਾ ਸੀ। ਪ੍ਰਸਤਾਵਿਤ ਸਮਝੌਤੇ ਦੇ ਤਹਿਤ ਭਾਰਤ ਦੇ ਲਗਭਗ 93 ਪ੍ਰਤੀਸ਼ਤ ਨਿਰਯਾਤ ਨੂੰ ਯੂਰਪੀਅਨ ਯੂਨੀਅਨ ਦੇ ਬਾਜ਼ਾਰ ਤੱਕ ਡਿਊਟੀ ਮੁਕਤ ਪਹੁੰਚ ਮਿਲਣ ਦੀ ਸੰਭਾਵਨਾ ਹੈ। ਇਸ ਨਾਲ ਟੈਕਸਟਾਈਲ, ਇੰਜੀਨੀਅਰਿੰਗ ਉਤਪਾਦ, ਫਾਰਮਾਸਿਊਟੀਕਲ, ਰਤਨ ਅਤੇ ਗਹਿਣੇ ਅਤੇ ਖੇਤੀਬਾੜੀ ਸੈਕਟਰ ਸਮੇਤ ਕਈ ਉਦਯੋਗਾਂ ਨੂੰ ਫਾਇਦਾ ਹੋਵੇਗਾ।
