InternationalTechnology

ਸੁਰੱਖਿਆ ਉਪਾਵਾਂ ਵਿੱਚ ਗੰਭੀਰ ਖਾਮੀਆਂ ਕਾਰਣ ਮੇਟਾ ਨੂੰ ਨੋਟਿਸ

ਮੇਟਾ, ਸੋਸ਼ਲ ਮੀਡੀਆ ਕੰਪਨੀ।

ਨਵੀਂ ਦਿੱਲੀ – ਸਰਕਾਰ ਨੇ ਇੰਸਟਾਗ੍ਰਾਮ ‘ਤੇ ਇਸ਼ਤਿਹਾਰਾਂ ਵਿੱਚ ਬਾਲ ਸ਼ੋਸ਼ਣ ਅਤੇ ਦੁਰਵਿਵਹਾਰ ਸਮੱਗਰੀ ਨੂੰ ਲੈ ਕੇ ਮੇਟਾ ਨੂੰ ਇੱਕ ਸਖ਼ਤ ਨੋਟਿਸ ਜਾਰੀ ਕੀਤਾ ਹੈ। ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨਾਲੋਜੀ ਮੰਤਰਾਲੇ ਨੇ ਇੰਸਟਾਗ੍ਰਾਮ ਨੂੰ ਸਸੀਅਮ ਨੂੰ ਉਤਸ਼ਾਹਿਤ ਕਰਨ ਅਤੇ ਇਸ ਤੱਕ ਪਹੁੰਚ ਨੂੰ ਆਸਾਨ ਬਣਾਉਣ ਵਾਲੇ ਸਾਰੇ ਇਸ਼ਤਿਹਾਰ ਅਤੇ ਸਮੱਗਰੀ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਹ ਕਾਰਵਾਈ ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਮਾਈਟੀ ਦੇ ਅਧਿਕਾਰੀਆਂ ਨੂੰ ਇੰਸਟਾਗ੍ਰਾਮ ਇਸ਼ਤਿਹਾਰਾਂ ਦੁਆਰਾ ਬਾਲ ਸ਼ੋਸ਼ਣ ਸਮੱਗਰੀ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ ਵਿੱਚ ਮੇਟਾ ਨੂੰ ਤਲਬ ਕਰਨ ਦੇ ਨਿਰਦੇਸ਼ ਦੇਣ ਤੋਂ ਬਾਅਦ ਸਾਹਮਣੇ ਆਈ ਹੈ।

ਮੇਟਾ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀ ਮਾਲਕ ਹੈ। ਇੱਕ ਰਿਪੋਰਟ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਮੇਟਾ ਦੇ ਰਿਕਮੈਂਡੇਸ਼ਨ ਐਲਗੋਰਿਦਮ (ਸੁਝਾਅ ਪ੍ਰਣਾਲੀ) ਬਾਲ ਸ਼ੋਸ਼ਣ ਸਮੱਗਰੀ ਵਾਲੀਆਂ ਵੀਡੀਓਜ਼ ਨੂੰ ਉਤਸ਼ਾਹਿਤ ਕਰ ਰਹੇ ਸਨ, ਜਿਸ ਨਾਲ ਸੁਰੱਖਿਆ ਉਪਾਵਾਂ ਵਿੱਚ ਗੰਭੀਰ ਖਾਮੀਆਂ ਉਜਾਗਰ ਹੋਈਆਂ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ‘ਤੇ ਇਸ ਕਿਸਮ ਦੇ ਵਿਗਿਆਪਨ ਦਿਖਾਈ ਦੇ ਰਹੇ ਸਨ, ਜਦੋਂ ਕਿ ਮੇਟਾ ਦੀਆਂ ਇਸ਼ਤਿਹਾਰ ਨੀਤੀਆਂ ਨਗਨਤਾ ਅਤੇ ਜਿਨਸੀ ਤੌਰ ‘ਤੇ ਸਪੱਸ਼ਟ ਸਮੱਗਰੀ ਦੀ ਸਖ਼ਤ ਮਨਾਹੀ ਕਰਦੀਆਂ ਹਨ। ਇੰਸਟਾਗ੍ਰਾਮ ‘ਤੇ ਕਥਿਤ ਤੌਰ ‘ਤੇ ‘ਰੇਪ ਵੀਡੀਓ’ ਅਤੇ ‘ਚਾਈਲਡ ਵੀਡੀਓ’ ਵਰਗੇ ਸ਼ਬਦਾਂ ਵਾਲੇ ਪੇਡ ਇਸ਼ਤਿਹਾਰਾਂ ਦਿਖਾਏ ਗਏ ਸਨ, ਜੋ ਉਪਭੋਗਤਾਵਾਂ ਨੂੰ ਟੈਲੀਗ੍ਰਾਮ ਚੈਨਲਾਂ ਵੱਲ ਲੈ ਜਾਂਦੇ ਸਨ ਜਿੱਥੇ ਅਜਿਹੀ ਸਮੱਗਰੀ ਕਥਿਤ ਤੌਰ ‘ਤੇ ਵਿਕਰੀ ਲਈ ਉਪਲੱਬਧ ਸੀ।

Related posts

ਤਰੁਣ ਗੁਲਾਟੀ ਲੜ ਰਹੇ ਨੇ ਲੰਡਨ ਦੇ ਮੇਅਰ ਦੀ ਚੋਣ, 2 ਮਈ ਨੂੰ ਹੋਵੇਗੀ ਵੋਟਿੰਗ

Bunty

ਓਮੀਕ੍ਰੋਨ ਦੇ ਕਾਰਨ ਨਹੀਂ ਮਨੇਗਾ ਕ੍ਰਿਸਮਸ ਤੇ ਨਵਾਂ ਸਾਲ

Bunty

ਸਵੀਡਨ ਚ ਨਵਾਂ ਕਾਨੂੰਨ ਪੋਤੇ-ਪੋਤੀਆਂ ਦੀ ਦੇਖਭਾਲ ਲਈ ਦਾਦਾ-ਦਾਦੀ ਨੂੰ ਮਿਲੇਗੀ ਪੇਰੈਂਟਲ ਲੀਵ

Bunty