International

ਕੀ ਹੁਣ ਅਮਰੀਕਾ ਦੇ ਸਾਬਕਾ ਫੌਜੀ ਟਰੱਕ ਡਰਾਈਵਰੀ ਕਰਿਆ ਕਰਨਗੇ ?

ਟਰੱਕ।

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਵੀਂ ਟਰੱਕਿੰਗ ਨੀਤੀ ਨੇ ਭਾਰਤੀ ਟਰੱਕ ਡਰਾਈਵਰਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਟਰੰਪ ਨੇ ਗੈਰ-ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਵਿਰੁੱਧ ਵੱਡੀ ਕਾਰਵਾਈ ਦਾ ਐਲਾਨ ਕੀਤਾ ਹੈ। ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਡਰਾਈਵਰਾਂ ਨੂੰ ਟਰੱਕਿੰਗ ਖੇਤਰ ਵਿੱਚ ਅਮਰੀਕੀ ਸਾਬਕਾ ਫੌਜੀ ਕਰਮਚਾਰੀਆਂ ਨਾਲ ਬਦਲ ਦੇਵੇਗੀ। ਇਸ ਦੇ ਨਤੀਜੇ ਵਜੋਂ ਅਮਰੀਕਾ ਦੇ ਇਸ ਨੀਤੀ ਨਾਲ 1æ3 ਤੋਂ 1æ5 ਲੱਖ ਭਾਰਤੀ ਮੂਲ ਦੇ ਡਰਾਈਵਰਾਂ ਦਾ ਰੁਜ਼ਗਾਰ ਬੰਦ ਹੋ ਸਕਦਾ ਹੈ। ਪੈਨਸਿਲਵੇਨੀਆ ਰਾਜ ਦੇ ਇੱਕ ਫੌਜੀ ਦੀ ਮੌਤ ਦਾ ਹਵਾਲਾ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਅਮਰੀਕੀ ਫੌਜ ਵਿੱਚ ਭਾਰੀ ਵਾਹਨ ਚਲਾਉਣ ਵਾਲੇ ਸੈਨਿਕਾਂ ਨੂੰ ਹੁਣ ਆਟੋਮੈਟਿਕ ਵਪਾਰਕ ਡਰਾਈਵਿੰਗ ਲਾਇਸੈਂਸ ਦਿੱਤੇ ਜਾਣਗੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਸੜਕਾਂ ‘ਤੇ ਟਰੱਕ ਚਲਾ ਰਹੇ ਹਨ ਅਤੇ ਅਮਰੀਕੀ ਸਾਬਕਾ ਫੌਜੀ ਕਰਮਚਾਰੀਆਂ ਨੂੰ ਹੁਣ ਉਨ੍ਹਾਂ ਦੀ ਥਾਂ ਲੈਣ ਦਾ ਮੌਕਾ ਦਿੱਤਾ ਜਾਵੇਗਾ। ਇਹ ਫੈਸਲਾ ਭਾਰਤੀ ਮੂਲ ਦੇ ਲੋਕਾਂ, ਖਾਸ ਕਰਕੇ ਪੰਜਾਬੀ ਭਾਈਚਾਰੇ ‘ਤੇ ਵੀ ਪ੍ਰਭਾਵ ਪਾ ਸਕਦਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਮਰੀਕੀ ਟਰੱਕਿੰਗ ਉਦਯੋਗ ਲਗਭਗ 130,000 ਤੋਂ 150,000 ਭਾਰਤੀ ਮੂਲ ਦੇ ਡਰਾਈਵਰਾਂ ਨੂੰ ਰੁਜ਼ਗਾਰ ਦਿੰਦਾ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ ਅਤੇ ਹਰਿਆਣਾ ਦੇ ਪੰਜਾਬੀ ਸਿੱਖ ਹਨ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਅੰਗਰੇਜ਼ੀ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਲਾਜ਼ਮੀ ਕਰ ਦਿੱਤਾ ਹੈ, ਵਪਾਰਕ ਡਰਾਈਵਿੰਗ ਲਾਇਸੈਂਸ ਦੀਆਂ ਜ਼ਰੂਰਤਾਂ ਨੂੰ ਸਖ਼ਤ ਕਰ ਦਿੱਤਾ ਹੈ ਅਤੇ ਅਣਅਧਿਕਾਰਤ ਡਰਾਈਵਰਾਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਹੈ। ਇਸ ਨਾਲ ਬਹੁਤ ਸਾਰੇ ਡਰਾਈਵਰਾਂ ਨੂੰ ਲਾਇਸੈਂਸ ਰੱਦ ਕਰਨ ਅਤੇ ਨੌਕਰੀ ਗੁਆਉਣ ਦੇ ਜੋਖਮ ਵਿੱਚ ਪਾ ਦਿੱਤਾ ਹੈ। ਜੇਕਰ ਇਹ ਕਾਰਵਾਈ ਜਾਰੀ ਰਹੀ ਤਾਂ ਇਹ ਪੰਜਾਬ ਦੇ ਹਜ਼ਾਰਾਂ ਪਰਿਵਾਰਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ, ਜਿਨ੍ਹਾਂ ਦੀ ਆਮਦਨ ਮੁੱਖ ਤੌਰ ‘ਤੇ ਅਮਰੀਕਾ ਵਿੱਚ ਕੰਮ ਕਰਨ ਵਾਲੇ ਰਿਸ਼ਤੇਦਾਰਾਂ ਦੁਆਰਾ ਭੇਜੇ ਗਏ ਪੈਸੇ ‘ਤੇ ਨਿਰਭਰ ਕਰਦੀ ਹੈ।

Related posts

‘ਰੀਆਰਮ ਯੂਰਪ’ ਪੈਕੇਜ ਨੂੰ 27 ਯੂਰਪੀ ਯੂਨੀਅਨ ਆਗੂਆਂ ਅੱਗੇ ਰੱਖਿਆ ਜਾਵੇਗਾ !

admin

ਕੈਨੇਡਾ : ਟੋਰਾਂਟੋ ਦੇ ਇਤਿਹਾਸ ਦੀ ਸਭ ਤੋਂ ਵੱਡੀ ਨਸ਼ੇ ਦੀ ਖੇਪ ਬਰਾਮਦ! 7 ਗਿ੍ਰਫ਼ਤਾਰ

Bunty

ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਵੱਖ-ਵੱਖ ਸਥਾਨਾਂ ਲਈ 30 ਹੋਰ ਨਾਮ ਜਾਰੀ ਕੀਤੇ

Bunty