ArticlesIndiaInternational

ਕਨਿਸ਼ਕ ਨਾਰਾਇਣ ਯੂਕੇ ਦੇ ਪਹਿਲੇ ਏਆਈ ਮੰਤਰੀ ਬਣੇ !

ਕਨਿਸ਼ਕ ਨਾਰਾਇਣ ਨੂੰ ਬ੍ਰਿਟੇਨ ਦਾ ਪਹਿਲਾ ਆਰਟੀਫ਼ੀਸ਼ਲ ਇੰਟੈਲੀਜੈਂਸ  ਮੰਤਰੀ ਨਿਯੁਕਤ ਕੀਤਾ ਗਿਆ ਹੈ।

ਭਾਰਤੀ ਮੂਲ ਦੇ ਲੇਬਰ ਪਾਰਟੀ ਦੇ ਸੰਸਦ ਮੈਂਬਰ ਕਨਿਸ਼ਕ ਨਾਰਾਇਣ ਨੇ ਬ੍ਰਿਟੇਨ ਦੀ ਰਾਜਨੀਤੀ ਵਿੱਚ ਨਵਾਂ ਇਤਿਹਾਸ ਰਚ ਦਿੱਤਾ ਹੈ। ਪ੍ਰਧਾਨ ਮੰਤਰੀ ਐਂਡੀ ਬਰਨਹੇਮ ਵੱਲੋਂ ਕੀਤੇ ਗਏ ਕੈਬਨਿਟ ਫੇਰਬਦਲ ਦੌਰਾਨ ਉਨ੍ਹਾਂ ਨੂੰ ਦੇਸ਼ ਦਾ ਪਹਿਲਾ ਆਰਟੀਫ਼ੀਸ਼ਲ ਇੰਟੈਲੀਜੈਂਸ  ਮੰਤਰੀ ਨਿਯੁਕਤ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਬ੍ਰਿਟੇਨ ਵਿੱਚ ਏਆਈ ਨਾਲ ਸਬੰਧਤ ਮੰਤਰੀ ਨੂੰ ਕੈਬਨਿਟ ਪੱਧਰ ‘ਤੇ ਇੰਨੀ ਅਹਿਮ ਜ਼ਿੰਮੇਵਾਰੀ ਦਿੱਤੀ ਗਈ ਹੈ।

ਕਨਿਸ਼ਕ ਨਾਰਾਇਣ ਦਾ ਜਨਮ ਭਾਰਤ ਦੇ ਬਿਹਾਰ ਰਾਜ ਦੇ ਮੁਜ਼ੱਫ਼ਰਪੁਰ ਵਿੱਚ ਹੋਇਆ ਸੀ। ਬਚਪਨ ਵਿੱਚ ਉਹ ਆਪਣੇ ਪਰਿਵਾਰ ਨਾਲ ਬ੍ਰਿਟੇਨ ਚਲੇ ਗਏ। ਉਨ੍ਹਾਂ ਨੇ ਉੱਚ ਸਿੱਖਿਆ ਇੰਗਲੈਂਡ ਦੇ ਮਸ਼ਹੂਰ ਈਟਨ ਕਾਲਜ, ਆਕਸਫੋਰਡ ਯੂਨੀਵਰਸਿਟੀ ਅਤੇ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਵਿੱਤੀ ਅਤੇ ਕਾਰੋਬਾਰੀ ਖੇਤਰ ਵਿੱਚ ਵੀ ਕੰਮ ਕਰ ਚੁੱਕੇ ਹਨ। ਫੋਲਟਿਚਿਸ ਸਾਲ 2024 ਦੀਆਂ ਆਮ ਚੋਣਾਂ ਵਿੱਚ ਉਹ ਵੇਲਜ਼ ਦੇ ਵੇਲ ਆਫ਼ ਗਲੈਮੋਰਗਨ ਹਲਕੇ ਤੋਂ ਲੇਬਰ ਪਾਰਟੀ ਦੇ ਸੰਸਦ ਮੈਂਬਰ ਚੁਣੇ ਗਏ ਸਨ। ਉਹ ਵੇਲਜ਼ ਤੋਂ ਚੁਣੇ ਜਾਣ ਵਾਲੇ ਪਹਿਲੇ ਨਸਲੀ ਘੱਟਗਿਣਤੀ ਸੰਸਦ ਮੈਂਬਰ ਵੀ ਬਣੇ, ਜਿਸ ਨੂੰ ਉਸ ਸਮੇਂ ਇੱਕ ਇਤਿਹਾਸਕ ਉਪਲਬਧੀ ਮੰਨਿਆ ਗਿਆ ਸੀ। ਕਨਿਸ਼ਕ ਨਾਰਾਇਣ ਪਹਿਲਾਂ ਵੀ ਬ੍ਰਿਟੇਨ ਸਰਕਾਰ ਵਿੱਚ ਏਆਈ ਅਤੇ ਆਨਲਾਈਨ ਸੁਰੱਖਿਆ ਮੰਤਰੀ ਵਜੋਂ ਕੰਮ ਕਰ ਚੁੱਕੇ ਹਨ। ਹੁਣ ਨਵੇਂ ਕੈਬਨਿਟ ਫੇਰਬਦਲ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ ਹੋਰ ਵਧਾ ਦਿੱਤੀ ਗਈ ਹੈ ਅਤੇ ਉਹ ਕ੍ਰਿਤ੍ਰਿਮ ਬੁੱਧੀ ਨਾਲ ਜੁੜੀਆਂ ਨੀਤੀਆਂ ਨੂੰ ਕੈਬਨਿਟ ਪੱਧਰ ‘ਤੇ ਅੱਗੇ ਵਧਾਉਣਗੇ। ਸਰਕਾਰ ਦਾ ਉਦੇਸ਼ ਏਆਈ ਦੀ ਵਰਤੋਂ ਰਾਹੀਂ ਸਰਕਾਰੀ ਸੇਵਾਵਾਂ ਵਿੱਚ ਸੁਧਾਰ, ਆਰਥਿਕ ਵਿਕਾਸ ਅਤੇ ਨਵੀਂ ਤਕਨਾਲੋਜੀ ਨੂੰ ਉਤਸ਼ਾਹ ਦੇਣਾ ਹੈ। ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਆਪਣੇ ਪਹਿਲੇ ਵੱਡੇ ਕੈਬਨਿਟ ਫੇਰਬਦਲ ਦੌਰਾਨ ਸਰਕਾਰੀ ਢਾਂਚੇ ਵਿੱਚ ਵੀ ਕਈ ਤਬਦੀਲੀਆਂ ਕੀਤੀਆਂ ਹਨ। ਏਆਈ ਨਾਲ ਸਬੰਧਤ ਨੀਤੀਆਂ ਨੂੰ ਸਰਕਾਰ ਦੇ ਕੇਂਦਰੀ ਫ਼ੈਸਲਾ ਲੈਣ ਵਾਲੇ ਢਾਂਚੇ ਨਾਲ ਜੋੜਿਆ ਗਿਆ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਬ੍ਰਿਟੇਨ ਆਉਣ ਵਾਲੇ ਸਾਲਾਂ ਵਿੱਚ ਏਆਈ ਨੂੰ ਆਪਣੀ ਆਰਥਿਕ ਅਤੇ ਪ੍ਰਸ਼ਾਸਕੀ ਨੀਤੀ ਦਾ ਮਹੱਤਵਪੂਰਨ ਹਿੱਸਾ ਬਣਾਉਣਾ ਚਾਹੁੰਦਾ ਹੈ।

Related posts

ਪਰਵਾਸ ਤੇ ਵਿਦੇਸ਼ੀ ਨਾਗਰਿਕ ਬਿੱਲ-2025 ਨੂੰ ਵਿਰੋਧੀ ਧਿਰ ਨੇ ਸੰਵਿਧਾਨ ਦੀ ਉਲੰਘਣਾ ਦੱਸਿਆ !

admin

ਉੱਤਰੀ ਕੋਰੀਆ ਨੇ ਮੁੜ ਦਾਗੀਆਂ ਦੋ ਮਿਜ਼ਾਈਲਾਂ

Bunty

ਛੱਤੀਸਗੜ੍ਹ ’ਚ ਨਕਸਲੀ ਧਮਾਕਾ, ਬੀ.ਐਸ.ਐਫ਼. ਦਾ ਜਵਾਨ ਸ਼ਹੀਦ

Bunty