Punjab

‘ਬਜ਼ੁਰਗਾਂ ਨਾਲ ਬਦਸਲੂਕੀ ਦੀ ਰੋਕਥਾਮ ਨੂੰ ਕਾਰਗਰ ਬਣਾਉਣਾ’ ਵਿਸ਼ੇ ’ਤੇ ਵੈਬੀਨਾਰ ਕਰਵਾਇਆ

ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਨਰਸਿੰਗ ਵੱਲੋਂ ਕਰਵਾਏ ਗਏ ਵੈਬੀਨਾਰ ਦੌਰਾਨ ਡਾ. ਅਮਨਪ੍ਰੀਤ ਕੌਰ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਸਟਾਫ਼ ਨਾਲ ਖੜੇ੍ਹ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਨਰਸਿੰਗ ਵੱਲੋਂ ਵਿਸ਼ਵ ਬਜ਼ੁਰਗ ਦੁਰਵਿਵਹਾਰ ਜਾਗਰੂਕਤਾ ਦਿਵਸ ਦੇ ਸਬੰਧ ’ਤੇ ‘ਬਜ਼ੁਰਗਾਂ ਨਾਲ ਬਦਸਲੂਕੀ ਦੀ ਰੋਕਥਾਮ ਨੂੰ ਕਾਰਗਰ ਬਣਾਉਣਾ’ ਵਿਸ਼ੇ ਹੇਠ ਰਾਸ਼ਟਰੀ ਈ-ਪੋਸਟਰ ਮੁਕਾਬਲੇ ਅਤੇ ਈ-ਸਿੰਪੋਜ਼ੀਅਮ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬਜ਼ੁਰਗਾਂ ਨਾਲ ਹੋਣ ਵਾਲੇ ਦੁਰਵਿਵਹਾਰ ਪ੍ਰਤੀ ਜਾਗਰੂਕਤਾ ਫੈਲਾਉਣਾ, ਉਨ੍ਹਾਂ ਪ੍ਰਤੀ ਸਤਿਕਾਰ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਸਿੱਖਿਆ ਤੇ ਸਮਾਜਿਕ ਭਾਗੀਦਾਰੀ ਰਾਹੀਂ ਇਸ ਦੀ ਰੋਕਥਾਮ ਲਈ ਪ੍ਰਭਾਵਸ਼ਾਲੀ ਉਪਰਾਲਿਆਂ ਨੂੰ ਪ੍ਰੋਤਸਾਹਨ ਦੇਣਾ ਸੀ। ਇਸ ਵੈਬੀਨਾਰ ’ਚ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਸੰਸਥਾਵਾਂ ਤੋਂ ਲਗਭਗ 170 ਭਾਗੀਦਾਰਾਂ ਨੇ ਸ਼ਮੂਲੀਅਤ ਕੀਤੀ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਆਫ਼ ਨਰਸਿੰਗ ਦੇ ਮੁਖੀ ਡਾ. ਅਮਨਪ੍ਰੀਤ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ ਜਿਸ ਉਪਰੰਤ ਸ਼ਮ੍ਹਾ ਰੌਸ਼ਨ ਕੀਤੀ ਗਈ। ਇਸ ਪ੍ਰੋਗਰਾਮ ’ਚ ਮੁੱਖ ਮਹਿਮਾਨ ਵਜੋਂ ਮਿਲਵਰਤਨ ਓਲਡ ਏਜ ਹੋਮ, ਅੰਮ੍ਰਿਤਸਰ ਤੋਂ ਮੁੱਖ ਸਕੱਤਰ ਸ੍ਰੀਮਤੀ ਰੇਣੂ ਭੰਡਾਰੀ ਨੇ ਸੰਬੋਧਨ ਕਰਦਿਆਂ ਸੀਨੀਅਰ ਨਾਗਰਿਕਾਂ ਦੀ ਇੱਜ਼ਤ, ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ’ਚ ਸਮਾਜ ਦੀ ਸਮੂਹਿਕ ਜ਼ਿੰਮੇਵਾਰੀ ’ਤੇ ਜ਼ੋਰ ਦਿੱਤਾ।

ਇਸ ਵੈਬੀਨਾਰ ਸਬੰਧੀ ਡਾ. ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਪੋਜ਼ੀਅਮ ’ਚ ਪ੍ਰਸਿੱਧ ਸਰੋਤ ਵਿਅਕਤੀਆਂ ਵੱਲੋਂ ਗਿਆਨ ਭਰਪੂਰ ਸੈਸ਼ਨ ਪੇਸ਼ ਕੀਤੇ ਗਏ। ਉਨ੍ਹਾਂ ਕਿਹਾ ਕਿ ਸੀ. ਕੇ. ਡੀ. ਕਾਲਜ ਆਫ਼ ਨਰਸਿੰਗ ਤੋਂ ਪ੍ਰੋਫੈਸਰ ਸ੍ਰੀਮਤੀ ਸੁਰਿੰਦਰ ਕੌਰ ਨੇ ‘ਚੁੱਪ ਸੰਕਟ ਨੂੰ ਪਛਾਣਨਾ: ਬਜ਼ੁਰਗਾਂ ਦੀ ਇਕੱਲਤਾ ਅਤੇ ਦੁਰਵਿਵਹਾਰ ਨੂੰ ਸਮਝਣਾ’ ਵਿਸ਼ੇ ’ਤੇ ਭਾਸ਼ਣ ਦਿੱਤਾ। ਜਦ ਕਿ ਡੀ. ਐੱਮ. ਸੀ. ਐਂਡ ਹਸਪਤਾਲ ਕਾਲਜ ਆਫ਼ ਨਰਸਿੰਗ, ਲੁਧਿਆਣਾ ਤੋਂ ਪ੍ਰੋਫੈਸਰ ਸ੍ਰੀਮਤੀ ਮੀਨਾਕਸ਼ੀ ਨੇ ‘ਬਜ਼ੁਰਗਾਂ ਦੀ ਸੁਰੱਖਿਆ ਲਈ ਨਰਸਿੰਗ ਮੁਲਾਂਕਣ ਅਤੇ ਸ਼ੁਰੂਆਤੀ ਦਖਲਅੰਦਾਜ਼ੀ ਰਣਨੀਤੀਆਂ’ ’ਤੇ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਭਾਟੀਆ ਨਿਊਰੋਸਾਈਕਿਆਟ੍ਰਿਕ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ, ਅੰਮ੍ਰਿਤਸਰ ਤੋਂ ਮਨੋਵਿਗਿਆਨੀ ਡਾ. ਜਗਦੀਪ ਪਾਲ ਸਿੰਘ ਭਾਟੀਆ ਨੇ ‘ਜਾਗਰੂਕਤਾ ਦੁਆਰਾ ਬਜ਼ੁਰਗਾਂ ਦਾ ਸਤਿਕਾਰ ਕਰਨਾ: ਰੋਕਥਾਮ, ਵਕਾਲਤ ਅਤੇ ਭਾਈਚਾਰਕ ਪਹੁੰਚ’ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸੈਸ਼ਨ ਬਹੁਤ ਜਾਣਕਾਰੀ ਭਰਪੂਰ ਸਨ, ਜਿਸ ਦੌਰਾਨ ਵਿਦਿਆਰਥੀਆਂ ਨੂੰ ਬਜ਼ੁਰਗਾਂ ਦੇ ਅਧਿਕਾਰਾਂ ਅਤੇ ਤੰਦਰੁਸਤੀ ਦੀ ਰੱਖਿਆ ’ਚ ਆਪਣੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਰਾਸ਼ਟਰੀ ਈ-ਪੋਸਟਰ ਮੁਕਾਬਲਾ ’ਚ ਵੱਖ-ਵੱਖ ਰਾਜਾਂ ਦੇ ਅਲੱਗ-ਅਲੱਗ ਸੰਸਥਾਨਾਂ ਦੇ 30 ਪ੍ਰਤੀਯੋਗੀਆਂ ਨੇ ਉਤਸ਼ਾਹੀ ਭਾਗੀਦਾਰੀ ਨਾਲ ਪੋਸਟਰਾਂ ’ਚ ਬਜ਼ੁਰਗਾਂ ਨਾਲ ਦੁਰਵਿਵਹਾਰ ਨੂੰ ਰੋਕਣ, ਸਿਹਤਮੰਦ ਬੁਢਾਪੇ ਨੂੰ ਉਤਸ਼ਾਹਿਤ ਕਰਨ ਲਈ ਨਵੀਨਤਾਕਾਰੀ ਅਤੇ ਰਚਨਾਤਮਕ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਪੋਸਟਰਾਂ ਦਾ ਮੁਲਾਂਕਣ ਦ ਹਰਮਿਟੇਜ ਰੀਹੈਬ, ਅੰਮ੍ਰਿਤਸਰ ਤੋਂ ਮਨੋਵਿਗਿਆਨੀ ਡਾ. ਨਿਧੀ ਅਰੋੜਾ ਅਤੇ ਐੱਸ. ਜੀ. ਆਰ. ਡੀ., ਵੱਲ੍ਹਾ ਤੋਂ ਮਨੋਵਿਗਿਆਨੀ ਡਾ. ਅਮਨਦੀਪ ਸਿੰਘ ਵੱਲੋਂ ਕੀਤਾ ਗਿਆ, ਜਿਨ੍ਹਾਂ ਨੇ ਮੌਲਿਕਤਾ, ਰਚਨਾਤਮਕਤਾ, ਵਿਚਾਰਾਂ ਦੀ ਸਪੱਸ਼ਟਤਾ ਅਤੇ ਪੇਸ਼ਕਾਰੀ ਸ਼ੈਲੀ ਦੇ ਆਧਾਰ ’ਤੇ ਚੋਟੀ ਦੇ ਤਿੰਨ ਜੇਤੂਆਂ ਦੀ ਚੋਣ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਈ-ਪੋਸਟਰ ਮੁਕਾਬਲੇ ਦੇ ਨਤੀਜਿਆਂ ਦਾ ਐਲਾਨ ਵਿਦਾਇਗੀ ਸੈਸ਼ਨ ਦੌਰਾਨ ਆਯੋਜਕ ਸਹਾਇਕ  ਪ੍ਰੋਫੈਸਰ ਸ੍ਰੀਮਤੀ ਕਵਲਜੀਤ ਕੌਰ ਦੁਆਰਾ ਕੀਤਾ ਗਿਆ। ਇਸ ਮੌਕੇ ਐੱਸ. ਜੀ. ਆਰ. ਡੀ. ਕਾਲਜ ਆਫ਼ ਨਰਸਿੰਗ, ਵੱਲ੍ਹਾ ਦੀ ਬੀ. ਐੱਸਸੀ. ਨਰਸਿੰਗ ਚੌਥੇ ਸਾਲ ਦੀ ਵਿਦਿਆਰਥਣ ਯਸ਼ਵੀ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦਕਿ ਸਕੂਲ ਆਫ਼ ਨਰਸਿੰਗ, ਖਾਲਸਾ ਯੂਨੀਵਰਸਿਟੀ ਦੀ ਬੀ. ਐੱਸਸੀ. ਨਰਸਿੰਗ 5ਵੇਂ ਸਮੈਸਟਰ ਦੀ ਵਿਦਿਆਰਥਣ ਅੰਮ੍ਰਿਤਜੋਤ ਕੌਰ ਨੇ ਦੂਜਾ ਅਤੇ ਐੱਮ. ਐੱਚ. ਆਰ. ਡੀ. ਏ. ਵੀ. ਕਾਲਜ ਆਫ਼ ਨਰਸਿੰਗ, ਜਲੰਧਰ ਦੀ ਐੱਮ. ਐੱਸ. ਸੀ. ਨਰਸਿੰਗ ਪਹਿਲੇ ਸਾਲ ਦੀ ਵਿਦਿਆਰਥਣ ਜਸਲੀਨ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਜੇਤੂਆਂ ਨੂੰ ਉਨ੍ਹਾਂ ਦੀ ਸਿਰਜਣਾਤਮਕਤਾ, ਮੌਲਿਕਤਾ ਅਤੇ ਸ਼ਾਨਦਾਰ ਪੇਸ਼ਕਾਰੀ ਲਈ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਇਸ ਦੌਰਾਨ ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ ਕਿਹਾ ਕਿ ਪ੍ਰੋਗਰਾਮ ਈ-ਪੋਸਟਰ ਮੁਕਾਬਲੇ ਦੇ ਨਤੀਜਿਆਂ ਦੇ ਐਲਾਨ ਨਾਲ ਸਮਾਪਤ ਹੋਇਆ, ਇਸ ਤੋਂ ਬਾਅਦ ਆਯੋਜਕ ਐਸੋਸੀਏਟ ਪ੍ਰੋਫੈਸਰ ਸ੍ਰੀਮਤੀ ਸੁਧਾ ਵੱਲੋਂ ਧੰਨਵਾਦ ਕੀਤਾ ਗਿਆ।

Related posts

ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਤਨਖਾਹ ਸਕੇਲਾਂ ਸਬੰਧੀ ਜਾਰੀ ਕੀਤਾ ਨੋਟੀਫਿਕੇਸ਼ਨ ਵੱਡਾ ਧੋਖਾ

admin

ਗਾਇਕ ਐਮੀ ਵਿਰਕ: ‘ਪਿਆਰ ਦੀ ਕਹਾਣੀ’

admin

ਪੰਜਾਬ ਹੁਨਰ ਵਿਕਾਸ ਮਿਸ਼ਨ  ਵਿਖੇ ‘ਕਾਲ ਸੈਂਟਰਾਂ/ਬੀਪੀਓ ਇੰਡਸਟਰੀ ਵਿੱਚ ਕਰੀਅਰ’ ਵਿਸ਼ੇ ‘ਤੇ ਪ੍ਰੋਗਰਾਮ ਕਰਵਾਇਆ

Bunty