ArticlesReligion

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਮੀਰੀ ਪੀਰੀ ਦਿਵਸ !

ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

1603 ਵਿੱਚ ਬਾਬਾ ਬੁੱਢਾ ਜੀ ਨੂੰ ਗੁਰੂ ਹਰਗੋਬਿੰਦ ਜੀ ਨੂੰ ਸ਼ਸਤਰ ਤੇ ਵਿੱਦਿਆ ਦੀ ਸਿਖਲਾਈ ਲਈ ਜਿੰਮੇਵਾਰੀ ਦਿੱਤੀ। ਸ਼ਸਤਰ ਵਿੱਦਿਆ ਦਾ ਆਪ ਨੂੰ ਬਹੁਤ ਸ਼ੋਕ ਸੀ ਜਲਦੀ ਨਿਪੁੰਨ ਹੋ ਗਏ। ਬਾਬਾ ਬੁੱਢਾ ਜੀ ਆਪ ਨੂੰ ਦੇਖ ਮਹਾਂਬਲੀ ਯੋਧਾ ਕਹਿੰਦੇ ਸੀ। ਜਹਾਂਗੀਰ ਜੋ ਉਸ ਵੇਲੇ ਦਾ ਹਾਕਮ ਸੀ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਸ਼ਹੀਦ ਕਰ ਦਿੱਤਾ ਗਿਆ। ਲਹੌਰ ਜਾਣ ਤੋਂ ਪਹਿਲਾ ਹਰਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਸੰਗਤਾ ਦੇ ਸਾਹਮਣੇ ਦਿੱਤੀ ਗਈ। ਉਸ ਵੇਲੇ ਉਨ੍ਹਾਂ ਦੀ ਉਮਰ 11 ਸਾਲ ਦੀ ਸੀ। ਗੁਰੂ ਸਾਹਿਬ ਦੀ ਸ਼ਹਾਦਤ ਦਾ ਅਸਰ ਆਮ ਸਿੱਖਾਂ ਤੇ ਬਹੁਤ ਪਿਆ। ਸ਼ਸਤਰਧਾਰੀ ਹੋਣ ਦਾ ਦ੍ਰਿੜ ਵਿਸ਼ਵਾਸ ਗੁਰੂ ਜੀ ਤੇ ਸਿੱਖਾਂ ਵਿੱਚ ਹੋ ਗਿਆ।

ਆਪਣੇ ਪਿਤਾ ਅਤੇ ਪੂਰਵਜ ਦੀ ਸ਼ਹੀਦੀ ਤੋਂ ਕੁੱਝ ਸਮਾਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦ ਜੀ ਨੂੰ ਗੁਰਗੱਦੀ ਲਈ ਨਾਮਜਦ ਕੀਤਾ ਸੀ। ਆਪਣੀ ਪਿਤਾ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪੇਸ਼ ਕੀਤੀਆਂ। ਜੋ ਦੁਨਆਵੀ, ਰਾਜਨੀਤਕ, ਅਧਿਆਤਮਕ ਅਧਿਕਾਰਾ ਦਾ ਪ੍ਰਤੀਕ ਹਨ। ਖੰਡਾ ਦਰਸਾਉਂਦਾ ਹੈ ਕਿ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਕੇਂਦਰ ਵਿੱਚ ਇੱਕ ਵੱਡੇ ਲੰਬਕਾਰੀ ਖੰਡਾ ਨਾਲ ਬੰਨੀਆਂ ਹੋਈਆਂ ਹਨ। ਇਹ ਚੱਕਰ ਦੇ ਨਾਲ ਦੇਗ ਯੋਗ ਫਤਹਿ ਦੇ  ਸਿੱਖ ਸਕੰਲਪ ਨੂੰ ਦਰਸਾਉਂਦਾ ਹੈ। ਇਤਹਾਸ ਮੁਤਾਬਕ ਅਕਾਲ ਤੱਖਤ ਸਿੱਖਾਂ ਦੇ ਧਾਰਮਕ ਅਧਿਕਾਰਾਂ ਦੀ ਮੁੱਢਲੀ ਅਗਵਾਈ ਕਰਦਾ ਹੈ ਅਤੇ ਸਿੱਖ ਧਾਰਮਿਕ ਪ੍ਰਭੂਸਤਾ ਦਾ ਸਿੱਖ ਰਾਜਨੀਤਕ ਇਕੱਠ ਦਾ ਕੇਂਦਰ ਬਿੰਦੂ ਹੈ। ਮੀਰੀ ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋ ਸ੍ਰੀ ਹਰਮੰਦਰ ਸਾਹਿਬ ਦੇ ਸਾਹਮਣੇ ਸਥਿੱਤ ਹੈ। ਜੋ ਸਿੱਖ ਰਾਜਨੀਤਕ ਪ੍ਰਭੂਸਤਾ ਨੂੰ ਪੇਸ਼ ਕਰ ਰਿਹਾ ਹੈ। ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤੱਖਤ ਦਾ ਇੱਕ ਢਾਂਚਾ ਆਪਣੇ ਹੱਥੀ ਨੀਂਹ ਪੱਥਰ ਰੱਖ ਬਾਬਾ ਬੁੱਢਾ ਜੀ ਰਾਂਹੀ ਮੁਕੰਮਲ ਕਰਵਾਇਆ। ਅਕਾਲ ਤੱਖਤ ਦੀ ਸੰਥਾਪਨਾ 1609 ਵਿੱਚ ਕੀਤੀ। ਸੰਗਤਾ ਦੇ ਨਾਮ ਪਹਿਲਾ ਹੁਕਮਨਾਮਾ ਜਾਰੀ ਕਰਵਾਇਆ। ਜਿਸ ਵਿੱਚ ਹੋਰ ਵਸਤਾਂ ਦੇ ਨਾਲ ਨਾਲ ਸ਼ਸਤਰ ਤੇ ਘੋੜੇ ਭੇਟ ਕਰਨ ਲਈ ਕਿਹਾ। ਇਸ ਤੱਖਤ ‘ਤੇ ਬਿੰਲਡਗ ਦਾ ਜੋ ਨਿਰਮਾਣ ਕੀਤਾ, ਉਸ ਦਾ ਨਾਮ ਅਕਾਲ ਬੁੰਗਾ ਰੱਖਿਆ।

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਾਤਮਈ ਸ਼ਹਾਦਤ ਨੇ ਸਿੱਖ ਇਤਹਾਸ ਵਿੱਚ ਕਰਾਂਤੀਕਾਰੀ ਮੋੜ ਲਿਆਦਾਂ। ਹਰਗੋਬਿੰਦ ਸਾਹਿਬ ਜੀ ਨੇ ਗੁਰਆਈ ਧਾਰਨ ਕਰਦੇ ਸਮੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਅਕਾਲ ਤੱਖਤ ਸਾਹਿਬ ਦੀ ਸਥਾਪਨਾ ਕੀਤੀ ਜਿੱਥੇ ਕੀਰਤਨ ਦੇ ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਅਣਖੀਲੇ ਯੋਧਿਆਂ ਦੀ ਭਰਤੀ ਕਰ ਜੰਗ ਦੀ ਟਰੇਨਿੰਗ ਦਿੱਤੀ ਜਾਣ ਲੱਗੀ। ਲੋਹਗੜ ਕਿਲੇ ਦੀ ਸਥਾਪਨਾ ਕੀਤੀ ਗਈ। ਗੁਰੂ ਸਾਹਿਬ ਨੇ ਹਰ ਪਾਸੇ ਸਿੱਖੀ ਦਾ ਪ੍ਰਚਾਰ ਕੀਤਾ ਲੋਕਾ ਨੂੰ ਵਹਿਮਾਂ ਭਰਮਾ ਵਿੱਚੋਂ ਕੱਢਿਆ।

ਸ੍ਰੀ ਅਕਾਲ ਤੱਖਤ ਗੁਰੂ ਪੰਥ ਦੀ ਪ੍ਰਤਿਨਿਧ ਸੰਸ਼ਥਾਂ ਹੋਣ ਕਰਕੇ ਸਮੇ ਸਮੇ ਸਿਰ ਗੁਰਮੱਤ ਵਿਧੀ ਵਿਧਾਨ ਅਨੁਸਾਰ ਹੁਕਮਨਾਮੇ, ਅਦੇਸ਼ ਤੇ ਪੰਥਕ ਫ਼ੈਸਲੇ ਕਰਦਾ ਰਿਹਾ ਹੈ। ਰੋਜ਼ਾਨਾ ਅਸੀਂ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਦੇ ਕਵਾੜ ਖੁੱਲਨੇ ਵੇਖਦੇ ਹਾਂ। ਉਸ ਤੋਂ ਇੱਕ ਘੰਟਾ ਬਾਅਦ ਸ੍ਰੀ ਅਕਾਲ ਤੱਖਤ ਸਾਹਿਬ ਦੇ ਕਿਵਾੜ ਖੁੱਲ ਜਾਂਦੇ ਹਨ। ਨਗਾਰੇ ਤੇ ਨਗਾਰਚੀ ਚੋਟ ਲਗਾਉਂਦਾ ਹੈ। ਗੁਰੂ ਸਾਹਿਬ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਲੈਕੇ ਜਾਣ ਸੰਬੰਧੀ ਮਰਿਆਦਾ ਅਨੁਸਾਰ ਸਾਰੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਦਰਸ਼ਨਾਂ ਡਿਊੜੀ ਵਿੱਚ ਸੁਨਹਿਰੀ ਪਾਲਕੀ ਦੇ ਦਾਖਲ ਹੋਣ ਤੱਕ ਨਗਾਰਾ ਵੱਜਦਾ ਰਹਿੰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਚਲੇ ਜਾਣ ਤੋਂ ਬਾਅਦ ਤੱਖਤ ਸਾਹਿਬ ਦੇ ਅੰਦਰ ਅਤੇ ਬਾਹਰਵਾਰ ਦੋਵਾ ਥਾਂਵਾਂ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋ ਪਾਵਨ ਸਰੂਪਾਂ ਦਾ ਸਤਿਕਾਰ ਸਹਿੱਤ ਪ੍ਰਕਾਸ਼ ਕੀਤਾ ਜਾਂਦਾ  ਹੈ। ਫਿਰ ਇਤਹਾਸਕ ਸ਼ਸਤਰਾਂ ਦੇ ਸੰਗਤਾ ਨੂੰ ਦਰਸ਼ਨ ਕਰਾਏ ਜਾਂਦੇ ਹਨ। ਤੱਖਤ ਸਾਹਿਬ ਦੇ ਸਾਹਮਣੇ ਹੇਠ ਤੱਖਤ ਸਾਹਿਬ ਕਾ ਹਜ਼ੂਰੀ ਰਾਗੀ ਜੱਥਾ ਆਸ਼ਾ ਦੀ ਵਾਰ ਦਾ ਕੀਰਤਨ ਕਰਦਾ ਹੈ।

ਜਦੋਂ ਅਸੀ ਮੀਰੀ ਪੀਰੀ ਦਿਵਸ ਮਨਾਉਂਦੇ ਹਾਂ ਤਾਂ ਸਾਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋ ਦੱਸੇ ਮਾਰਗ ‘ਤੇ ਵੀ ਚੱਲਣਾ ਚਾਹੀਦਾ ਹੈ।

Related posts

ਜਥੇਦਾਰ ਹਰਪ੍ਰੀਤ ਸਿੰਘ ਜੀ ਬਾਦਲਾਂ ਦਾ ਮਾਊਥ ਪੀਸ ਨਾ ਬਣਨ !

admin

ਡਿਜੀਟਲ ਯੁੱਗ ਵਿੱਚ ਚੰਗੇ ਮਾੜੇ ਪ੍ਰਭਾਵਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ !

admin

ਸਿਵਲ ਏਵੀਏਸ਼ਨ ਵਲੋਂ ਏਅਰ ਇੰਡੀਆ ਨੂੰ ਜਹਾਜ਼ਾਂ ਦੀ ਸੁਰੱਖਿਆ ‘ਤੇ ਧਿਆਨ ਦੇਣ ਦੇ ਹੁਕਮ !

admin