Punjab

ਬਿਜਲੀ ਕਾਮਿਆਂ ਨੇ ਛੁੱਟੀ ਵਾਲੇ ਦਿਨ ਵੀ ਛੇਵੇ ਦਿਨ ਹੜਤਾਲ ਜਾਰੀ ਰੱਖੀ

ਪਾਵਰਕਾਮ ਦੇ ਮਲਾਜ਼ਮ ਲਗਾਤਾਰ ਛੇਵੇਂ ਦਿਨ ਧਰਨਾ ਪ੍ਰਦਰਸ਼ਨ ਕਰਦੇ ਹੋਏ।

ਮਾਨਸਾ – ਅਰਧ ਸ਼ਹਿਰੀ ਮਾਨਸਾ ਵਿਖੇ ਪਾਵਰਕਾਮ ਦੀਆਂ ਜੁਆਇੰਟ ਫੋਰਮ, ਏਕਤਾ ਮੰਚ ਅਤੇ ਭਰਾਤਰੀ ਜਥੇਬੰਦੀਆਂ ਦੇ ਸੱਦੇ ਅਨੁਸਾਰ ਮਿਤੀ 26-07-2026 ਨੂੰ ਲਗਾਤਾਰ ਛੇਵੇਂ ਦਿਨ ਸਮੂਹ ਮੁਲਾਜ਼ਮਾਂ ਵੱਲੋਂ ਐਤਵਾਰ ਦੀ ਛੁੱਟੀ ਵਾਲੇ ਦਿਨ ਵੀ ਸਮੂਹਿਕ ਛੁੱਟੀ ਤੇ ਰਹਿ ਕੇ ਧਰਨਾ ਪ੍ਰਦਰਸ਼ਨ ਕੀਤਾ।

ਇਸ ਧਰਨੇ ਵਿੱਚ ਵੱਖ-ਵੱਖ ਦਫ਼ਤਰਾਂ ਤੋਂ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਮਾਸ ਲੀਵ ‘ਤੇ ਰਹਿੰਦੇ ਹੋਏ ਸ਼ਮੂਲੀਅਤ ਕੀਤੀ ਅਤੇ ਆਪਣੀਆਂ ਹੱਕੀ ਮੰਗਾਂ ਦੇ ਹੱਕ ਵਿੱਚ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕੀਤੀ। ਧਰਨੇ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਮੁਲਾਜ਼ਮ ਆਪਣੀਆਂ ਜਾਇਜ਼ ਮੰਗਾਂ ਅਤੇ ਹੋਰ ਲੰਬਿਤ ਮਸਲਿਆਂ ਦੇ ਹੱਲ ਲਈ ਸ਼ਾਂਤਮਈ ਅਤੇ ਲੋਕਤਾਂਤਰਿਕ ਢੰਗ ਨਾਲ ਸੰਘਰਸ਼ ਕਰ ਰਹੇ ਹਨ। ਜੇਕਰ ਪੀਐਸਪੀਸੀਐਲ ਮੈਨੇਜਮੈਂਟ ਅਤੇ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨੂੰ ਜਲਦੀ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਅੱਜ ਦੇ ਇਸ ਰੋਸ ਧਰਨੇ ਵਿੱਚ ਅੰਮ੍ਰਿਤਪਾਲ ਜੋਈਆਂ, ਸੁਖਵੀਰ ਹਨੀ, ਮਨਦੀਪ ਸਿੰਘ, ਬਲਰਾਜ ਸਿੰਘ, ਗੁਰਦਿੱਤ ਸਿੰਘ, ਬਿੱਕਰ ਮਾਖਾ, ਹਰਮਨ ਫ਼ਤਿਹਪੁਰ, ਇੰਜ਼ਮਨਜੀਤ ਸਿੰਘ, ਬਿੱਕਰਜੀਤ, ਜਤਿੰਦਰ ਸਿੰਘ ਮੂਸਾ, ਗੁਰਜੀਤ ਸਿੰਘ, ਪ੍ਰਦੀਪ ਸਿੰਘ, ਸੰਜੀਵ ਕੁਮਾਰ, ਗੁਰਵਿੰਦਰ ਵਾਲੀਆ, ਧਰਮਿੰਦਰ ਸਿੰਘ, ਸੋਨੂ ਕੁਮਾਰ, ਇੰਜ਼ਪ੍ਰਦੀਪ ਕੁਮਾਰ, ਕਮਲ ਖਾਰਾ, ਗੁਰਪ੍ਰੀਤ ਫਫੜੇ, ਜਸਵੰਤ ਸਿੰਘ, ਬਲਵੀਰ ਸਿੰਘ, ਜਗਸੀਰ ਖਾਰਾ, ਪਲਵਿੰਦਰ ਦਾਨੇਵਾਲਾ, ਅਮਨ ਖਿਆਲਾਂ, ਕੁਲਦੀਪ ਫ਼ਤਿਹਪੁਰ, ਪੈਨਸ਼ਨਰ ਆਗੂ ਲੱਖਣ ਲਾਲ ਮੌੜ, ਦਰਸ਼ਨ ਜੋਗਾ, ਬਿੱਕਰ ਸਿੰਘ ਮਘਾਣੀਆ, ਗੁਰਦਰਸ਼ਨ ਸਿੰਘ ਟਾਹਲੀਆਂ ਅਤੇ ਹੋਰ ਹਾਜਰ ਸਨ।

Related posts

ਗੁਰਦੁਆਰਾ ਚੋਣ ਕਮਿਸ਼ਨ ਯੋਗ ਸਿੱਖ ਵੋਟਰਾਂ ਦੀ ਹੀ ਰਜਿਸਟ੍ਰੇਸ਼ਨ ਯਕੀਨੀ ਬਣਾਵੇ- ਐਡਵੋਕੇਟ ਧਾਮੀ

Bunty

ਪੰਜਾਬ ਜ਼ਿਮਨੀ ਚੋਣਾਂ ਲਈ ਭਾਜਪਾ ਨੇ 3 ਉਮੀਦਵਾਰ ਐਲਾਨੇ

Bunty

ਹਾਰ ਦੇ ਡਰੋਂ ਕਾਂਗਰਸੀ ਆਗੂ ਪੰਚਾਇਤੀ ਚੋਣਾਂ ਰੱਦ ਕਰਨ ਦੀਆਂ ਗੱਲਾਂ ਕਰ ਰਹੇ ਹਨ – ਮਲਵਿੰਦਰ ਕੰਗ 

Bunty