Food and DrinksFoodHealth & FitnessAustralia & New Zealand

ਖੇਤੀ ਦੇ ਕੂੜੇ ਨਾਲ ਪਾਲੇ ਕੀੜੇ ਬਣ ਸਕਦੇ ਹਨ ਭਵਿੱਖ ਦਾ ਪੌਸ਼ਟਿਕ ਭੋਜਨ: ਨਵੀਂ ਖੋਜ

ਬਲੈਕ ਸੋਲਜਰ ਫਲਾਈ ਦੇ ਲਾਰਵਾ (ਕੀੜਿਆਂ ਦੇ ਬੱਚੇ) ਭਵਿੱਖ ਵਿੱਚ ਮਨੁੱਖਾਂ ਲਈ ਪੌਸ਼ਟਿਕ ਅਤੇ ਵਾਤਾਵਰਣ-ਅਨੁਕੂਲ ਪ੍ਰੋਟੀਨ ਦਾ ਮਹੱਤਵਪੂਰਨ ਸਰੋਤ ਬਣ ਸਕਦੇ ਹਨ।

ਐਡਿਲੇਡ ਯੂਨੀਵਰਸਿਟੀ ਦੀ ਨਵੀਂ ਖੋਜ ਮੁਤਾਬਕ ਬਲੈਕ ਸੋਲਜਰ ਫਲਾਈ ਦੇ ਲਾਰਵਾ (ਕੀੜਿਆਂ ਦੇ ਬੱਚੇ) ਭਵਿੱਖ ਵਿੱਚ ਮਨੁੱਖਾਂ ਲਈ ਪੌਸ਼ਟਿਕ ਅਤੇ ਵਾਤਾਵਰਣ-ਅਨੁਕੂਲ ਪ੍ਰੋਟੀਨ ਦਾ ਮਹੱਤਵਪੂਰਨ ਸਰੋਤ ਬਣ ਸਕਦੇ ਹਨ।

ਇਹ ਖੋਜ ਆਸਟ੍ਰੇਲੀਅਨ ਸੁਪਰਇੰਟੈਂਡੈਂਸ ਕੰਪਨੀ, ਮੋਬੀਅਸ ਫਾਰਮਜ਼ ਅਤੇ ਫਲਾਈ ਫਾਰਮ ਆਸਟ੍ਰੇਲੀਆ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ। ਖੋਜ ਦਾ ਮਕਸਦ ਇਹ ਜਾਣਨਾ ਹੈ ਕਿ ਖੇਤੀਬਾੜੀ ਦੇ ਬਚੇ ਹੋਏ ਕੂੜੇ-ਕਰਕਟ ਨਾਲ ਪਾਲੇ ਗਏ ਲਾਰਵਾ ਤੋਂ ਸੁਰੱਖਿਅਤ, ਪੌਸ਼ਟਿਕ ਅਤੇ ਪ੍ਰੋਟੀਨ ਭਰਪੂਰ ਭੋਜਨ ਤਿਆਰ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਖੋਜਕਾਰਾਂ ਨੇ ਦੱਸਿਆ ਕਿ ਜੇ ਲਾਰਵਾ ਨੂੰ ਵੱਖ-ਵੱਖ ਕਿਸਮ ਦੇ ਖੇਤੀਬਾੜੀ ਬਚੇ ਹੋਏ ਪਦਾਰਥ ਖਵਾਏ ਜਾਣ ਤਾਂ ਉਨ੍ਹਾਂ ਵਿੱਚ ਮੌਜੂਦ ਪ੍ਰੋਟੀਨ ਅਤੇ ਪੋਸ਼ਕ ਤੱਤ ਵੀ ਬਦਲ ਜਾਂਦੇ ਹਨ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਵਿੱਚ ਪ੍ਰੋਟੀਨ ਦੀ ਮਾਤਰਾ ਆਮ ਮਾਸ ਦੇ ਬਰਾਬਰ ਹੈ ਅਤੇ ਇਸ ਵਿੱਚ ਸਰੀਰ ਲਈ ਲਾਭਦਾਇਕ ਓਮੇਗਾ-3 ਅਤੇ ਓਮੇਗਾ-6 ਫੈਟੀ ਐਸਿਡ ਵੀ ਮਿਲਦੇ ਹਨ।

ਖੋਜ ਨਾਲ ਜੁੜੇ ਪੀਐਚ.ਡੀ. ਵਿਦਿਆਰਥੀ ਸੈਮ ਮੈਲਾਰਡ ਨੇ ਕਿਹਾ ਕਿ ਦੁਨੀਆ ਦੀ ਵਧਦੀ ਆਬਾਦੀ ਕਾਰਨ ਸਾਲ 2050 ਤੱਕ ਪ੍ਰੋਟੀਨ ਦੀ ਮੰਗ ਲਗਭਗ 70 ਫੀਸਦੀ ਵਧਣ ਦੀ ਸੰਭਾਵਨਾ ਹੈ। ਇਸ ਲਈ ਰਵਾਇਤੀ ਪਸ਼ੂ ਪਾਲਣ ਦੇ ਨਾਲ-ਨਾਲ ਨਵੇਂ ਅਤੇ ਟਿਕਾਊ ਪ੍ਰੋਟੀਨ ਸਰੋਤ ਲੱਭਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਬਲੈਕ ਸੋਲਜਰ ਫਲਾਈ ਦੇ ਲਾਰਵਾ ਪਾਲਣ ਲਈ ਬਹੁਤ ਘੱਟ ਜਗ੍ਹਾ ਦੀ ਲੋੜ ਹੁੰਦੀ ਹੈ। ਇਹ ਗਾਂ-ਭੈਂਸਾਂ ਵਾਂਗ ਮੀਥੇਨ ਗੈਸ ਨਹੀਂ ਛੱਡਦੇ ਅਤੇ ਇਨ੍ਹਾਂ ਨੂੰ ਪਾਲਣਾ ਵੀ ਕਾਫ਼ੀ ਆਸਾਨ ਹੈ। ਨਾਲ ਹੀ ਖੇਤੀਬਾੜੀ ਦਾ ਕੂੜਾ ਲੈਂਡਫਿੱਲ ਵਿੱਚ ਜਾਣ ਦੀ ਬਜਾਏ ਲਾਭਦਾਇਕ ਤਰੀਕੇ ਨਾਲ ਵਰਤਿਆ ਜਾ ਸਕਦਾ ਹੈ।

ਖੋਜ ਦੌਰਾਨ ਜੈਤੂਨ ਅਤੇ ਅੰਗੂਰ ਦੀ ਰਹਿੰਦ-ਖੂੰਹਦ, ਕੇਲੇ ਦੇ ਛਿਲਕੇ ਅਤੇ ਹੋਰ ਖੇਤੀਬਾੜੀ ਬਚੇ ਪਦਾਰਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਮੁੱਖ ਖੋਜਕਾਰ ਡਾ. ਪਰਮਲ ਦੇਓ ਨੇ ਕਿਹਾ ਕਿ ਜੇ ਇਸ ਪ੍ਰੋਟੀਨ ਨੂੰ ਮਨੁੱਖੀ ਭੋਜਨ ਵਜੋਂ ਵਰਤਣਾ ਹੈ ਤਾਂ ਇਸ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਇਸ ਲਈ ਲਾਰਵਾ ਵਿੱਚ ਭਾਰੀ ਧਾਤਾਂ, ਕੀਟਨਾਸ਼ਕਾਂ ਦੇ ਅਵਸ਼ੇਸ਼ ਅਤੇ ਹੋਰ ਨੁਕਸਾਨਦੇਹ ਤੱਤਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਖੋਜਕਾਰਾਂ ਦਾ ਮੰਨਣਾ ਹੈ ਕਿ ਇਸ ਅਧਿਐਨ ਨਾਲ ਆਸਟ੍ਰੇਲੀਆ ਵਿੱਚ ਕੀੜਿਆਂ ਤੋਂ ਬਣਨ ਵਾਲੇ ਪ੍ਰੋਟੀਨ ਲਈ ਸੁਰੱਖਿਆ ਮਾਪਦੰਡ ਅਤੇ ਨਿਯਮ ਤਿਆਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕੀੜਿਆਂ ਦਾ ਪਾਊਡਰ ਜਾਂ ਹੋਰ ਪੌਸ਼ਟਿਕ ਸਮੱਗਰੀ ਆਮ ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਸ਼ਾਮਲ ਕੀਤੀ ਜਾ ਸਕਦੀ ਹੈ।

ਇਸ ਖੋਜ ਨੂੰ ਆਸਟ੍ਰੇਲੀਆ ਸਰਕਾਰ ਦੇ ਨੈਸ਼ਨਲ ਇੰਡਸਟਰੀ ਪੀਐਚ.ਡੀ. ਪ੍ਰੋਗਰਾਮ ਦਾ ਸਹਿਯੋਗ ਪ੍ਰਾਪਤ ਹੈ।

Related posts

ਡੁਬਈ ਏਅਰਪੋਰਟਸ ਵਲੋਂ ਆਸਟ੍ਰੇਲੀਅਨ ਪੈਰਾਲੰਪੀਅਨ ਨਾਲ ਪਹੁੰਚਯੋਗਤਾ ਮਿਸ਼ਨ ਲਈ ਸਾਂਝੇਦਾਰੀ !

admin

ਆਸਟ੍ਰੇਲੀਆ, ਜੀ7 ਅਤੇ ਅਮਰੀਕਾ ਦੀ ‘ਈਰਾਨ-ਇਜ਼ਰਾਈਲ ਯੁੱਧ’ ਵਿਚਕਾਰ ਭੂਮਿਕਾ ?

admin

ਮੈਲਬੌਰਨ ‘ਚ ਭਿਆਨਕ ਹਾਦਸਾ : ਟਰੱਕ ਦੇ ਹੇਠ ਵੈਨ ਫਸ ਗਈ !

admin