Australia & New Zealand

ਉਲਟੀਮੋ ਵਿੱਚ ਇਮਾਰਤ ਦਾ ਹਿੱਸਾ ਢਹਿ ਗਿਆ

ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦੀਆਂ ਟੀਮਾਂ ਮੌਕੇ 'ਤੇ ਪੁੱਜੀਆਂ।

ਸਿਡਨੀ – ਫਾਇਰ ਐਂਡ ਰੈਸਕਿਊ ਨਿਊ ਸਾਊਥ ਵੇਲਜ਼ ਦੀਆਂ ਟੀਮਾਂ ਉਲਟੀਮੋ ਦੀ ਵਾਟਲ ਸਟ੍ਰੀਟ ‘ਤੇ ਪਹੁੰਚੀਆਂ, ਜਿੱਥੇ ਲਗਭਗ 7 ਮੀਟਰ ਉੱਚੀ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ ਸੀ।

ਉਲਟੀਮੋ ਇਲਾਕੇ ਦੇ ਵਿੱਚ ਕੱਲ੍ਹ ਸਵੇਰੇ ਕਰੀਬ 11 ਵਜੇ ਇੱਕ ਕੰਧ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰਫਾਈਟਰ ਮੌਕੇ ‘ਤੇ ਪਹੁੰਚੇ। ਡਿੱਗੀ ਹੋਈ ਕੰਧ ਨਾਲ ਲੱਗਦੇ ਪੈਟਰੋਲ ਪੰਪ ਉੱਤੇ ਜਾ ਡਿੱਗੀ, ਜਿਸ ਕਾਰਣ ਉੱਥੇ ਖੜ੍ਹੀਆਂ ਕਈ ਗੱਡੀਆਂ ਨੂੰ ਨੁਕਸਾਨ ਪਹੁੰਚਿਆ। ਦੋ ਲੋਕਾਂ ਨੂੰ ਮਲਬੇ ਵਿਚੋਂ ਕੱਢ ਕੇ ਐਨਐਸਡਬਲਯੂ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਇਮਾਰਤ ਵਾਲੀ ਥਾਂ ‘ਤੇ ਕੰਮ ਕਰ ਰਹੇ ਹੋਰ ਮਜ਼ਦੂਰ ਆਪਣੇ ਆਪ ਸੁਰੱਖਿਅਤ ਢੰਗ ਨਾਲ ਬਾਹਰ ਨਿਕਲ ਗਏ। ਸਾਵਧਾਨੀ ਵਜੋਂ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਉੱਥੇ ਕੰਮ ਕਰਦੇ ਕਰਮਚਾਰੀਆਂ ਨੂੰ ਵੀ ਬਾਹਰ ਕੱਢ ਲਿਆ ਗਿਆ ਹੈ। ਨੇੜੇ ਦੀਆਂ ਕੁੱਝ ਹੋਰ ਇਮਾਰਤਾਂ ਵੀ ਖਾਲੀ ਕਰਵਾ ਦਿੱਤੀਆਂ ਗਈਆਂ ਹਨ।

ਫਾਇਰ ਐਂਡ ਰੈਸਕਿਊ ਐਨਐਸਡਬਲਯੂ ਦੀ ਅਰਬਨ ਸਰਚ ਐਂਡ ਰੈਸਕਿਊ ਦੀ ਵਿਸ਼ੇਸ਼ ਟੀਮ ਮੌਕੇ ‘ਤੇ ਮੌਜੂਦ ਰਹੀ। ਟੀਮ ਨੇ ਇਹ ਜਾਂਚ ਕੀਤੀ ਕਿ ਇਮਾਰਤ ਦੇ ਹੋਰ ਹਿੱਸੇ ਡਿੱਗਣ ਦਾ ਕੋਈ ਖ਼ਤਰਾ ਤਾਂ ਨਹੀਂ। ਵਾਟਲ ਸਟ੍ਰੀਟ ‘ਤੇ ਮੈਕਆਰਥਰ ਸਟ੍ਰੀਟ ਅਤੇ ਕੈਲੀ ਸਟ੍ਰੀਟ ਦੇ ਵਿਚਕਾਰ ਦੋ ਟ੍ਰੈਫਿਕ ਲੇਨਾਂ ਨੂੰ ਵੀ ਬੰਦ ਕੀਤਾ ਗਿਆ ਸੀ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਇਲਾਕੇ ਤੋਂ ਦੂਰ ਰਹਿਣ ਅਤੇ ਸਾਵਧਾਨੀ ਵਰਤਣ।

Related posts

$100 Million Boost for Bushfire Recovery Across Victoria

admin

ਕੀ ਟੈਕਸ ਕਾਰਣ ਵਧ ਰਿਹਾ ਤੰਬਾਕੂ ਦਾ ਗੈਰ-ਕਾਨੂੰਨੀ ਬਾਜ਼ਾਰ

admin

ਇਸਨੂੰ ਸ਼ੁਰੂ ਵਿੱਚ ਰੋਕੋ – ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਲਈ ਆਸਟ੍ਰੇਲੀਅਨ ਸਰਕਾਰ ਦੀ ਮੁਹਿੰਮ

admin