Health & FitnessAustralia & New Zealand

ਵਿਕਟੋਰੀਆ ਵਿੱਚ ਮੁਫ਼ਤ ਡੈਂਟਲ ਪ੍ਰੋਗਰਾਮ ਦਾ ਵਿਸਥਾਰ ਜਾਰੀ

ਵਿਕਟੋਰੀਆ ਦੇ ਸਿਹਤ ਮੰਤਰੀ ਇੰਗ੍ਰਿਡ ਸਟਿਟ ਰੌਇਲ ਵੋਮੈਨਜ਼ ਹਸਪਤਾਲ ਵਿਖੇ ਸਟਾਫ਼ ਅਤੇ ਅਧਿਕਾਰੀਆਂ ਦੇ ਨਾਲ ਖੜ੍ਹੇ ਨਜ਼ਰ ਆ ਰਹੇ ਹਨ।

ਮੈਲਬੌਰਨ – ਵਿਕਟੋਰੀਆ ਸਰਕਾਰ ਨੇ ਬੱਚਿਆਂ ਲਈ ਚਲਾਈ ਜਾ ਰਹੀ ‘ਸਮਾਈਲ ਸਕੁਐਡ’ ਮੁਫ਼ਤ ਡੈਂਟਲ ਸੇਵਾ ਦਾ ਦਾਇਰਾ ਵਧਾਉਣ ਦਾ ਐਲਾਨ ਕੀਤਾ ਹੈ। ਹੁਣ ਘੱਟ ਫੀਸ ਵਾਲੇ ਗੈਰ-ਸਰਕਾਰੀ (ਨਾਨ-ਗਵਰਨਮੈਂਟ) ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ, ਜਿਸ ਨਾਲ ਪਰਿਵਾਰਾਂ ਦਾ ਸਮਾਂ ਅਤੇ ਡੈਂਟਲ ਇਲਾਜ ‘ਤੇ ਹੋਣ ਵਾਲਾ ਖਰਚ ਬਚੇਗਾ।

ਵਿਕਟੋਰੀਆ ਦੇ ਸਿਹਤ ਮੰਤਰੀ ਇੰਗ੍ਰਿਡ ਸਟਿਟ ਨੇ ਰਿਸਰਰੈਕਸ਼ਨ ਪ੍ਰਾਇਮਰੀ ਸਕੂਲ ਦੇ ਦੌਰੇ ਦੌਰਾਨ ਇਸ ਵਿਸਥਾਰ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਮੈਟਰੋ ਅਤੇ ਖੇਤਰੀ ਵਿਕਟੋਰੀਆ ਦੇ ਪਹਿਲੇ 54 ਘੱਟ ਫੀਸ ਵਾਲੇ ਨਾਨ-ਗਵਰਨਮੈਂਟ ਸਕੂਲਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਇਹ ਸੇਵਾ ਸੂਬੇ ਦੇ ਸਾਰੇ ਯੋਗ ਨਿੱਜੀ ਸਕੂਲਾਂ ਤੱਕ ਪੜਾਅਵਾਰ ਪਹੁੰਚਾਈ ਜਾਵੇਗੀ।

ਸਰਕਾਰ ਅਨੁਸਾਰ ਇੱਕ ਬੱਚੇ ਦੀ ਸਾਲਾਨਾ ਡੈਂਟਲ ਜਾਂਚ ਅਤੇ ਇਲਾਜ ‘ਤੇ ਮਾਪਿਆਂ ਦਾ 400 ਡਾਲਰ ਤੱਕ ਖਰਚ ਆ ਸਕਦਾ ਹੈ, ਪਰ ਸਮਾਈਲ ਸਕੁਐਡ ਰਾਹੀਂ ਇਹ ਸੇਵਾਵਾਂ ਪੂਰੀ ਤਰ੍ਹਾਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਇਸ ਯੋਜਨਾ ਤਹਿਤ ਮੋਬਾਈਲ ਡੈਂਟਲ ਟੀਮਾਂ ਸਿੱਧਾ ਸਕੂਲਾਂ ਵਿੱਚ ਜਾ ਕੇ ਬੱਚਿਆਂ ਦੀ ਜਾਂਚ ਕਰਦੀਆਂ ਹਨ। ਸੇਵਾਵਾਂ ਵਿੱਚ ਡੈਂਟਲ ਚੈਕ-ਅੱਪ, ਐਕਸ-ਰੇ, ਦੰਦਾਂ ਦੀ ਸਫ਼ਾਈ, ਫਲੋਰਾਈਡ ਇਲਾਜ, ਡੈਂਟਲ ਸੀਲੈਂਟ, ਫਿਲਿੰਗ, ਰੂਟ ਕੈਨਾਲ ਅਤੇ ਲੋੜ ਅਨੁਸਾਰ ਫਾਲੋ-ਅੱਪ ਇਲਾਜ ਵੀ ਸ਼ਾਮਲ ਹਨ। ਸਕੂਲਾਂ ਵਿੱਚ ਹੀ ਇਹ ਸੇਵਾਵਾਂ ਉਪਲਬਧ ਹੋਣ ਕਾਰਨ ਮਾਪਿਆਂ ਨੂੰ ਬੱਚਿਆਂ ਨੂੰ ਡੈਂਟਿਸਟ ਕੋਲ ਲਿਜਾਣ ਲਈ ਕੰਮ ਤੋਂ ਛੁੱਟੀ ਜਾਂ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਨਹੀਂ ਕਰਵਾਉਣੀ ਪੈਂਦੀ। ਸਾਲ 2019 ਤੋਂ ਹੁਣ ਤੱਕ ਸਮਾਈਲ ਸਕੁਐਡ ਨੇ 1,000 ਤੋਂ ਵੱਧ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ ਹੈ। ਇਸ ਦੌਰਾਨ 1æ75 ਲੱਖ ਤੋਂ ਵੱਧ ਵਿਦਿਆਰਥੀਆਂ ਦੀ ਡੈਂਟਲ ਜਾਂਚ ਕੀਤੀ ਗਈ ਅਤੇ 10 ਲੱਖ ਤੋਂ ਵੱਧ ਓਰਲ ਹੈਲਥ ਕਿੱਟਾਂ ਵੰਡੀਆਂ ਗਈਆਂ ਹਨ।

ਸਿਹਤ ਮੰਤਰੀ ਇੰਗ੍ਰਿਡ ਸਟਿਟ ਨੇ ਇਸ ਵਾਰੇ ਕਿਹਾ ਹੈ ਕਿ, “ਸਰਕਾਰ ਵਿਕਟੋਰੀਆ ਦੇ ਬੱਚਿਆਂ ਅਤੇ ਉਨ੍ਹਾਂ ਦੇ ਪ੍ਰੀਵਾਰਾਂ ਲਈ ਮੁਫ਼ਤ ਡੈਂਟਲ ਸੇਵਾਵਾਂ ਨੂੰ ਹੋਰ ਆਸਾਨ ਅਤੇ ਪਹੁੰਚਯੋਗ ਬਣਾ ਰਹੀ ਹੈ। ਸਿਹਤ ਸੇਵਾਵਾਂ ਤੱਕ ਪਹੁੰਚ ਕਿਸੇ ਵਿਅਕਤੀ ਦੀ ਆਮਦਨ ਜਾਂ ਰਿਹਾਇਸ਼ੀ ਇਲਾਕੇ ‘ਤੇ ਨਿਰਭਰ ਨਹੀਂ ਹੋਣੀ ਚਾਹੀਦੀ।”

ਉਪ-ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਗੈਬਰੀਏਲ ਵਿਲੀਅਮਜ਼ ਨੇ ਕਿਹਾ ਕਿ, “ਇਸ ਵਿਸਥਾਰ ਨਾਲ ਹੋਰ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਡੈਂਟਲ ਸੇਵਾਵਾਂ ਮਿਲਣਗੀਆਂ ਅਤੇ ਪਰਿਵਾਰਾਂ ਨੂੰ ਵਧ ਰਹੀ ਮਹਿੰਗਾਈ ਦੇ ਦੌਰ ਵਿੱਚ ਵਿੱਤੀ ਰਾਹਤ ਮਿਲੇਗੀ।”

ਕੋਰੋਰੋਇਟ ਤੋਂ ਸੰਸਦ ਮੈਂਬਰ ਲੂਬਾ ਗ੍ਰਿਗੋਰੋਵਿਚ ਨੇ ਕਿਹਾ ਕਿ ,ਹ”ਰ ਬੱਚੇ ਨੂੰ ਲੋੜੀਂਦੀ ਡੈਂਟਲ ਸੇਵਾ ਮਿਲਣੀ ਚਾਹੀਦੀ ਹੈ ਅਤੇ ਇਸ ਯੋਜਨਾ ਦੇ ਵਿਸਥਾਰ ਨਾਲ ਮਾਪਿਆਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ।”

Related posts

ਆਸਟ੍ਰੇਲੀਅਨ ਫੌਜ ਦੇ ਮੁਖੀ ਵਲੋਂ ਭਾਰਤ ਨਾਲ ‘ਮੌਅ’ ‘ਤੇ ਦਸਤਖਤ

admin

ਵਿਕਟੋਰੀਆ ਦੇ ਵਿੱਚ ਕੋਵਿਡ-19 ਦੇ 918 ਕੇਸ ਤੇ 6 ਹੋਰ ਮੌਤਾਂ

admin

Staying Fire Safe During The Summer Holidays

admin