ArticlesPunjab

ਪੰਜਾਬ – ਦੁਖਾਂਤ, ਮਾਣ ਅਤੇ ਸੰਘਰਸ਼ !

ਆਜ਼ਾਦੀ ਦੇ 80 ਸਾਲ।
ਲੇਖਕ: ਗੁਰਮੀਤ ਸਿੰਘ ਪਲਾਹੀ।

ਇਹ ਉਹੀ ਪੰਜਾਬ ਹੈ ਜਿਸਨੇ ਲਾਸ਼ਾਂ ਵੇਖੀਆਂ ਹਨ। ਲਾਸ਼ਾਂ ਜਿਹੇ ਲੋਕ ਵੇਖੇ ਹਨ। ਇਹ ਉਹੀ ਪੰਜਾਬ ਹੈ ਜੋ ਆਪਣੇ ਦੁੱਖਾਂ ਦੀਆਂ ਕਹਾਣੀਆਂ ਕਹਿੰਦੇ-ਕਹਿੰਦੇ ਥੱਕ ਚੁੱਕਾ ਹੈ। ਇਹ ਉਹੀ ਪੰਜਾਬ ਹੈ ਜਿਸਨੇ ਦੇਸ਼ ਦੀ ਵੰਡ ਵੇਲੇ ਵੱਡਾ ਦੁੱਖ ਆਪਣੇ ਪਿੰਡੇ ਤੇ ਝੱਲਿਆ ਅਤੇ ਇਹ ਉਹੀ ਪੰਜਾਬ ਹੈ ਜਿਹੜਾ ਉਨ੍ਹਾਂ ਦਿਨਾਂ ਨੂੰ ਜਦੋਂ ਯਾਦ ਕਰਦਾ ਹੈ, ਕੰਬ ਉੱਠਦਾ ਹੈ ਜਦੋਂ ‘47 ਵਾਪਰਿਆ ਜਦੋਂ ‘84 ਵਾਪਰਿਆ।

ਉਸ ਸਮੇਂ ਝੜਪਾਂਝਗੜਿਆਂਗੋਲੀਆਂ ਦੇ ਵਿਚਕਾਰ ਫੈਲਿਆ ਘੋਰ ਹਨੇਰਾ ਸਮੇਂ ਦੇ ਇਤਿਹਾਸ ਬਰਾਬਰ ਸੀ। ਦਿਨ ਹੋਏ ਜਾਂ ਰਾਤ ਹਵਾ ਇਸ ਤਰ੍ਹਾਂ ਸਾਂ-ਸਾਂ ਕਰਦੀ ਸੀ ਜਿਵੇਂ ਇਤਿਹਾਸ ਦੇ ਪੱਲੂ ਵਿੱਚ ਬੈਠ ਕੇ ਰੋ ਰਹੀ ਹੋਵੇ। ਇਹ ਪੰਜਾਬ ਉਹੀ ਹੈ ਜਿੱਥੇ ਦੁੱਖਾਂ ਦੇ ਦਰੱਖਤ ਉਸਦੇ ਸੀਨੇ ਚ  ਉੱਗੇ ਸਨ। ਇਹ ਦਰੱਖਤ ਹਾਲੇ ਤੱਕ ਢਹੇ ਨਹੀਂਡਿੱਗੇ ਵੀ ਨਹੀਂ। ਕਿਧਰੇ ਨਾ ਕਿਧਰੇ ਜਿਉਂਦੇ ਹਨ ਪੰਜਾਬ ਦੇ ਮਨ ਦੇ ਕਿਸੇ ਨਾ ਕਿਸੇ ਕੋਨੇ ਚ। ਪਰ ਕੀ ਕਦੇ ਕਿਸੇ ਇਸ ਦਰਦਾਂ ਭਰੇ, ਭਾਵਨਾ ਭਰਪੂਰ ਪੰਜਾਬ ਨੂੰ ਸਮਝਦਾਰੀ ਤੇ ਗੰਭੀਰਤਾ ਨਾਲ ਦੇਖਿਆ?

ਦੇਸ਼ ਦੀ ਹਰ ਵੱਡੀ-ਛੋਟੀ ਸਿਆਸੀ ਧਿਰ ਨੇ ਵੋਟਾਂ ਦੀ ਖਾਤਰ ਇਸਦਾ ਮੁੱਲ ਲਾਇਆ। ਕਿਸੇ ਨੇ ਨਾ ਇਸਦੀ ਬਾਤ ਪੁੱਛੀ ਨਾ ਇਸਨੂੰ ਪੁਚਕਾਰਿਆ। ਜਦੋਂ ਕਦੇ ਇਸ ਆਪਣੇ ਦੁੱਖ ਉਜਾਗਰ ਕਰਨੇ ਚਾਹੇ ਸੱਤਾ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹਨੂੰ ਪੀੜਿਆ ਜਾ ਰਿਹਾ ਹੈ, ਉਹ ਦੇਸ਼ ਧ੍ਰੋਹੀ ਅਖਵਾਇਆ।

ਪੰਜਾਬ ਦੇ ਪਿੰਡੇ ਚੋਂ ਉੱਠਿਆ ਕਿਸਾਨ ਅੰਦੋਲਨ ਪੰਜਾਬ ਦੇ ਲੋਕਾਂ ਦੀ ਸਹਿਮਤੀ ਦਾ ਅੰਦੋਲਨ ਸੀ। ਪੰਜਾਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸਦਾ ਪਿੰਡਾ ਚੀਰਿਆ ਜਾ ਰਿਹਾ। ਉਸਨੇ ਇਹ ਸਮਝਾਉਣ ਦਾ ਯਤਨ ਵੀ ਕੀਤਾ ਕਿ ਸੱਤਾ ਚ ਅਸਹਿਮਤੀ ਦੇਸ਼ ਧ੍ਰੋਹੀ ਨਹੀਂ ਹੁੰਦਾ ਤੇ ਸੱਤਾ ਵਿੱਚ ਸਹਿਮਤੀ ਦੇਸ਼ ਭਗਤੀ ਵੀ ਨਹੀਂ ਹੁੰਦੀ। ਪਰ ਉਨ੍ਹਾਂ ਦੀ ਗੱਲ ਕਿਸਨੇ ਸੁਣੀ?

ਉਹ ਖਾਲਿਸਤਾਨੀ ਤੇ ਅੰਦੋਲਨ ਜੀਵੀ ਅਖਵਾਏ। ਇਹ ਵਿਖਾ ਕੇ ਉਹ ਘਰਾਂ ਨੂੰ ਪਰਤ ਆਏ ਕਿ ਪੰਜਾਬ ਕਦੇ ਹਾਰਦਾ ਨਹੀਂਝੁਕਦਾ ਨਹੀਂ। ਅਤੇ ਆਪਣੇ ਹੱਕਾਂ ਖਾਤਰ ਮਰਨ ਦਾ ਹੌਸਲਾ ਰੱਖਦਾ ਹੈ ਅਤੇ ਅਸੰਭਵ ਨੂੰ ਸੰਭਵ ਕਰਨ ਦੀ ਤਾਕਤ ਉਸਦੀ ਮਿੱਟੀ ਚ ਹਾਲੇ ਵੀ ਹੈ ਜਿਹੜੀ ਸਦੀਆਂ ਤੋਂ ਉਸਨੂੰ ਅਨੋਖੀ ਤਾਕਤ ਬਖਸ਼ਦੀ ਰਹੀ ਹੈ। ਸੇਵਾਸਮਰਪਣਕੁਰਬਾਨੀ ਦੀ ਤਾਕਤ।

ਖੋਲੀਏ ਇਤਿਹਾਸ ਦੇ ਪੰਨੇਦੇਖੀਏ ਲਹੂ ਲੁਹਾਨ ਪੰਜਾਬ ਦਾ ਇੱਕ ਪਾਸਾ। ਇਨ੍ਹਾਂ ਪੰਨਿਆਂ ਚ ਛੁਪਿਆ ਸੱਚ ਪੰਜਾਬ ਦਾ ਦੁਖਾਂਤ ਵੀ ਹੈ ਤੇ ਪੰਜਾਬ ਦਾ ਮਾਣ ਵੀ।

1947 ਵਿੱਚ ਵਾਪਰੇ ਬਟਵਾਰੇ ਦਾ ਖ਼ੂਨੀ ਦੁਖਾਂਤ ਭਾਰਤੀ ਇਤਿਹਾਸ ਦਾ ਸਭ ਤੋਂ ਕਾਲਾ ਪੰਨਾ ਹੈ। ਇਸ ਵੰਡ ਦੀ ਸਭ ਤੋਂ ਭਾਰੀ ਕੀਮਤ ਪੰਜਾਬ ਅਤੇ ਪੰਜਾਬੀਆਂ ਨੂੰ ਆਪਣੀਆਂ ਜਾਨਾਂ, ਮਕਾਨ ਅਤੇ ਜ਼ਮੀਨਾਂ ਗੁਆ ਕੇ ਚੁਕਾਉਣੀ ਪਈ।

ਪੰਜਾਬ ਬਟਵਾਰੇ ਵੇਲੇ ਉਹਨਾਂ ਸਿਆਸਤਦਾਨਾਂ ਦੀਆਂ ਸ਼ੈਤਾਨੀਆਂ ਦਾ ਸ਼ਿਕਾਰ ਹੋਇਆ, ਜਿਹੜੇ ਲੋਕਾਂ ’ਤੇ ਹਕੂਮਤ ਕਰਨੀ  ਚਾਹੁੰਦੇ ਸਨ। ਇਹਨਾਂ ਸਿਆਸਤਦਾਨਾਂ ਨੇ ਅੰਗਰੇਜ਼ਾਂ ਨਾਲ ਮਿਲੀਭੁਗਤ ਕਰਕੇ  ਲੋਕਾਂ ’ਤੇ ਬਟਵਾਰਾ ਠੋਸਿਆ ਸੀ।  ਇਸਦੀ ਕੀਮਤ ਉਹਨਾਂ ਲੋਕਾਂ ਨੂੰ ਭੁਗਤਣੀ ਪਈ, ਜਿਹਨਾਂ ਆਮ ਲੋਕਾਂ ਦੀ ਮੰਗ ਬਟਵਾਰਾ ਕਦੇ ਵੀ ਨਹੀਂ ਸੀ।

ਇਸ ਹੌਲਨਾਕ ਵਰਤਾਰੇ ਵਿੱਚ ਲੱਖਾਂ ਪੰਜਾਬੀ ਬੇਰਹਿਮੀ ਨਾਲ ਮਾਰੇ ਗਏਅਣਗਿਣਤ ਜ਼ਖ਼ਮੀ ਹੋਏ ਅਤੇ ਲਗਭਗ 8 ਲੱਖ ਤੋਂ ਵੱਧ ਲੋਕ ਰਾਤੋ-ਰਾਤ ਆਪਣੇ ਘਰ-ਬਾਰਜੱਦੀ-ਪੁਸ਼ਤੀ ਜ਼ਮੀਨਾਂ ਤੇ ਪੂੰਜੀ ਗੁਆ ਕੇ ਉੱਜੜਨ ਲਈ ਮਜਬੂਰੀ ਵੱਸ ਨਿਕਲ ਪਏ। ਇਸ ਵੱਡੇ ਉਜਾੜੇ ਅਤੇ ਜਾਨੀ-ਮਾਲੀ ਨੁਕਸਾਨ ਦੇ ਬਾਵਜੂਦ ਪੰਜਾਬੀਆਂ ਨੇ ਹਿੰਮਤ ਨਹੀਂ ਹਾਰੀ। ਪਾਕਿਸਤਾਨ ਤੋਂ ਉੱਜੜ ਕੇ ਆਏ ਇਹ ਮਿਹਨਤੀ ਪੰਜਾਬੀ ਦਿੱਲੀਉੱਤਰ ਪ੍ਰਦੇਸ਼ ਦੇ ‘ਤਰਾਈ’ ਖੇਤਰ (ਜਿਵੇਂ ਪੀਲੀਭੀਤਲਖੀਮਪੁਰ ਖੀਰੀ)ਹਰਿਆਣਾਰਾਜਸਥਾਨ ਅਤੇ ਦੇਸ਼ ਦੇ ਹੋਰਾਂ ਸੂਬਿਆਂ ਵਿੱਚ ਜਾ ਕੇ ਵੱਸੇ। ਜਿੱਥੇ ਵੀ ਉਹ ਗਏਉੱਥੇ ਬੰਜਰ ਜ਼ਮੀਨਾਂ ਨੂੰ ਵੀ ਆਪਣੀ ਅਣਥੱਕ ਮਿਹਨਤ ਨਾਲ ਜਰਖੇਜ਼ ਬਣਾ ਕੇ ਮੁੜ ਪੈਰਾਂ ਤੇ ਖੜ੍ਹੇ ਹੋਏ ਅਤੇ ਦੇਸ਼-ਵਿਦੇਸ਼ ਵਿੱਚ ਆਪਣੀ ਵੱਖਰੀ ਪਛਾਣ ਬਣਾਈ।

ਪੰਜਾਬ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਰਹੀ ਹੈ ਕਿ ਇਹ ਹਮੇਸ਼ਾ ਖ਼ੁਦਗਰਜ਼ ਸਿਆਸਤਦਾਨਾਂ ਦੀਆਂ ਚਾਲਾਂ ਦਾ ਸ਼ਿਕਾਰ ਹੁੰਦਾ ਰਿਹਾਜੋ ਕੇਵਲ ਸੱਤਾ ਦੀ ਕੁਰਸੀ ਹਾਸਲ ਕਰਨਾ ਚਾਹੁੰਦੇ ਸਨ। ਦੇਸ਼ ਦੀ ਆਜ਼ਾਦੀ ਵੇਲੇ ਸਿਆਸਤਦਾਨਾਂ ਨੇ ਅੰਗਰੇਜ਼ਾਂ ਨਾਲ ਮਿਲੀਭੁਗਤ ਕਰਕੇ ਆਮ ਲੋਕਾਂ ਤੇ ਵੰਡ ਦਾ ਕੁਹਾੜਾ ਚਲਾਇਆ। ਇਸ ਤੋਂ ਬਾਅਦ, 1984 ਦਾ ਕਾਲਾ ਦੌਰਸੰਤਾਪ ਅਤੇ ਖਾੜਕੂਵਾਦ ਦਾ ਭਿਆਨਕ ਦੌਰ ਵੀ ਪੰਜਾਬੀਆਂ ਦੇ ਹਿੱਸੇ ਹੀ ਆਇਆ। ਅੱਜ ਵੀ ਹਾਲਾਤ ਇਹ ਹਨ ਕਿ ਰਾਜਨੀਤਕ ਅਤੇ ਆਰਥਿਕ ਅਸਥਿਰਤਾ ਕਾਰਨ ਪੰਜਾਬ ਦੇ ਨੌਜਵਾਨਾਂ ਨੂੰ ਮਜਬੂਰੀ ਵੱਸਚੰਗੇ ਭਵਿੱਖਰੋਜ਼ਗਾਰ ਅਤੇ ਰੋਜ਼ੀ-ਰੋਟੀ ਦੀ ਭਾਲ ਵਿੱਚ ਆਪਣੀ ਜਨਮ ਭੂਮੀ ਛੱਡ ਕੇ ਪ੍ਰਵਾਸ ਦਾ ਦਰਦ ਹੰਢਾਉਣਾ ਪੈ ਰਿਹਾ ਹੈ।

ਪੰਜਾਬ ਦੀ ਮੌਜੂਦਾ ਆਰਥਿਕਤਾ ਦੇ ਹਾਲਾਤ ਬੇਹੱਦ ਚਿੰਤਾਜਨਕ ਹਨ। ਦੇਸ਼ ਦਾ ਪੇਟ ਭਰਨ ਵਾਲਾ ਪੰਜਾਬ ਦਾ ਕਿਸਾਨ ਅੱਜ ਖ਼ੁਦ ਕਰਜ਼ੇ ਦੇ ਬੋਝ ਹੇਠ ਦੱਬਿਆ ਹੋਇਆ ਹੈ। ਇੱਕ ਅਨੁਮਾਨ ਮੁਤਾਬਕ ਪੰਜਾਬ ਦੇ 80% ਤੋਂ ਵੱਧ ਕਿਸਾਨੀ ਪਰਿਵਾਰ ਕਰਜ਼ਾਈ ਹਨਜਿਨ੍ਹਾਂ ਵਿੱਚੋਂ ਬਹੁਤਾਤ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਹੈਜਿਨ੍ਹਾਂ ਕੋਲ ਜ਼ਮੀਨਾਂ ਦੇ ਨਾਂ ਤੇ ਮਹਿਜ਼ ਢਾਈ ਤੋਂ ਪੰਜ ਏਕੜ ਹੀ ਬਚੇ ਹਨ। ਦੂਜੇ ਪਾਸੇਸੂਬੇ ਸਿਰ ਕੁੱਲ ਕਰਜ਼ਾ 3.5 ਲੱਖ ਕਰੋੜ ਰੁਪਏ ਤੋਂ ਵੀ ਪਾਰ ਲੰਘ ਚੁੱਕਾ ਹੈ।

ਪੰਜਾਬ ਵਿੱਚ ਖੇਤੀ ਤੇ ਅਧਾਰਿਤ ਉਦਯੋਗਾਂ ਅਤੇ ਕਾਰਖਾਨਿਆਂ ਦੀ ਪਹਿਲਾਂ ਹੀ ਭਾਰੀ ਘਾਟ ਸੀ। ਪਰ ਦੁੱਖ ਦੀ ਗੱਲ ਇਹ ਹੈ ਕਿ ਸਿਆਸਤਦਾਨਾਂ ਦੀਆਂ ਨਿਕੰਮੀਆਂ ਨੀਤੀਆਂ ਅਤੇ ਅਣਗਹਿਲੀ ਕਾਰਨ ਪੰਜਾਬ ਵਿੱਚ ਪਹਿਲਾਂ ਤੋਂ ਚੱਲ ਰਹੇ ਸਥਾਪਿਤ ਉਦਯੋਗ ਵੀ ਦਮ ਤੋੜ ਗਏ। ਜਲੰਧਰ ਦਾ ਵਿਸ਼ਵ ਪ੍ਰਸਿੱਧ ਖੇਡਾਂ ਦਾ ਉਦਯੋਗ (ਸਪੋਰਟਸ ਗੁੱਡਜ਼)ਲੁਧਿਆਣੇ ਤੇ ਅੰਮ੍ਰਿਤਸਰ ਦੇ ਕਢਾਈ ਤੇ ਟੈਕਸਟਾਈਲ ਦੇ ਕਾਰਖਾਨੇ ਅਤੇ ਮਾਲਵੇ ਦੀਆਂ ਕੋਟਨ ਮਿੱਲਾਂ ਸਿਆਸੀ ਅਣਦੇਖੀ ਕਾਰਨ ਹੌਲੀ-ਹੌਲੀ ਪੰਜਾਬ ਵਿੱਚੋਂ ਬਾਹਰ ਦੂਜੇ ਸੂਬਿਆਂ ਵੱਲ ਪਲਾਇਨ ਕਰ ਗਈਆਂ। ਇਸ ਸਨੱਅਤੀ ਉਜਾੜੇ ਨੇ ਪੰਜਾਬ ਦੀ ਆਰਥਿਕ ਰੀੜ੍ਹ ਦੀ ਹੱਡੀ ਤੋੜ ਕੇ ਰੱਖ ਦਿੱਤੀ ਹੈ ਅਤੇ ਲੱਖਾਂ ਨੌਜਵਾਨਾਂ ਤੋਂ ਰੋਜ਼ਗਾਰ ਖੋਹ ਲਿਆ ਹੈ। ਪਰ ਸਾਡੇ ਰਾਜਨੇਤਾ ਇਸ ਭਿਆਨਕ ਆਰਥਿਕ ਤੇ ਉਦਯੋਗਿਕ ਸੰਕਟ ਤੋਂ ਪੂਰੀ ਤਰ੍ਹਾਂ ਮੁੱਖ ਮੋੜੀ ਬੈਠੇ ਹਨ ਅਤੇ ਫੋਕੇ ਲਾਰੇ ਲਾ ਕੇ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ।

ਸਮੇਂ-ਸਮੇਂ ਤੇ ਕਾਂਗਰਸਅਕਾਲੀ-ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਨੇ ਸੱਤਾ ਦੇ ਸੁਖ ਭੋਗੇਪਰ ਈਰਖਾਦਵੈਤ ਅਤੇ ਵੋਟ-ਬੈਂਕ ਦੀ ਨੀਤੀ ਨੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਤਾਣੇ-ਬਾਣੇ ਨੂੰ ਛੱਲਣੀ ਕਰ ਦਿੱਤਾ। ਸ਼ੁਰੂਆਤੀ ਦੌਰ ਵਿੱਚ ਖੇਤਰੀ ਪਾਰਟੀਆਂ ਨੇ ਸੂਬਾਈ ਸਵੈ-ਮੁਖਤਿਆਰੀ ਅਤੇ ਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਵੱਡੀ ਭੂਮਿਕਾ ਨਿਭਾਈ ਸੀਪਰ ਸਮੇਂ ਦੇ ਨਾਲ-ਨਾਲ ਸੱਤਾ ਦੀ ਭੁੱਖ ਨੇ ਇਹਨਾਂ ਖੇਤਰੀ ਤਾਕਤਾਂ ਨੂੰ ਵੀ ਕਮਜ਼ੋਰ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲਜੋ ਕਦੇ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਪੰਥਕ ਸੋਚ ਦਾ ਪ੍ਰਤੀਕ ਮੰਨਿਆ ਜਾਂਦਾ ਸੀਅੱਜ ਕਈ ਧੜਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਇੱਕ ਪਾਸੇ ਬਾਦਲ ਪਰਿਵਾਰ ਦੇ ਕਬਜ਼ੇ ਵਾਲਾ ਅਕਾਲੀ ਦਲ ਹੈ ਜੋ ਪਰਿਵਾਰਵਾਦ ਅਤੇ ਮੌਕਾਪ੍ਰਸਤੀ ਦੀ ਰਾਜਨੀਤੀ ਕਾਰਨ ਆਮ ਪੰਜਾਬੀਆਂ ਦੇ ਵਿਸ਼ਵਾਸ ਤੋਂ ਦੂਰ ਹੋ ਚੁੱਕਾ ਹੈਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ/ਮਾਨ) ਅਤੇ ਹੋਰ ਅਕਾਲੀ ਧੜੇ ਹਨਜੋ ਆਪਣੀਆਂ ਵੱਖੋ-ਵੱਖਰੀਆਂ ਸਰਗਰਮੀਆਂ ਨਾਲ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਤਾਂ ਪੈਦਾ ਕਰਦੇ ਹਨਪਰ ਇੱਕਮੁੱਠ ਆਗੂਪੁਣੇ ਦੀ ਘਾਟ ਕਾਰਨ ਲੋਕਾਂ ਨੂੰ ਕੋਈ ਠੋਸ ਵਿਕਲਪ ਨਹੀਂ ਦੇ ਪਾ ਰਹੇ। ਇਹ ਸਾਰੇ ਧੜੇ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਦੀਆਂ ਵੱਖ-ਵੱਖ ਮਿਸਲਾਂ ਦੇ ਆਪਸੀ ਨਿਘਾਰ ਦੀ ਯਾਦ ਦਿਵਾਉਂਦੇ ਹਨਜਿਨ੍ਹਾਂ ਦੀ ਫੁੱਟ ਦਾ ਫ਼ਇਦਾ ਅੰਗਰੇਜ਼ਾਂ ਨੇ ਉਠਾਇਆ ਸੀ।

ਅੱਜ ਵੀ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਵਿੱਚ ਆਪਣੀ ਜ਼ਮੀਨ ਤਲਾਸ਼ਣ ਲਈ ਹੋਰਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਆਪਣੇ ਨਾਲ ਮਿਲਾ ਕੇ ਖੇਤਰੀ ਤਾਕਤਾਂ ਨੂੰ ਖ਼ਤਮ ਕਰਨ ਦੇ ਯਤਨਾਂ ਵਿੱਚ ਹੈ।  ਉਹ ਪੰਜਾਬ ਦੇ ਲਹਿਣੇਦਾਰਾਂ, ਢੁੱਠਾਂ ਵਾਲੇ ਨੇਤਾਵਾਂ ’ਚੋ ਗੱਦਾਰ ਲੱਭ ਰਹੀ ਹੈ, ਤਾਂ ਕਿ ਪੰਜਾਬ ਨੂੰ ਹਰ ਹੀਲੇ ਕਾਬੂ ਕੀਤਾ ਜਾਏ। ਦੂਜੇ ਪਾਸੇਆਪਣੇ ਹੱਕਾਂ ਲਈ ਲੜਨ ਵਾਲੇ ਕਿਸਾਨਾਂ ਨੂੰ ਭਾਜਪਾ ਨੇਤਾਵਾਂ ਵੱਲੋਂ ‘ਅੰਦੋਲਨਜੀਵੀ’ ਆਖਣਾਜਾਗਰੂਕ ਵਿਦਿਆਰਥੀਆਂ ਤੇ ਬੁੱਧੀਜੀਵੀਆਂ ਨੂੰ ‘ਦਿਮਾਗੀ ਨਕਸਲੀ’ ਜਾਂ ‘ਸ਼ਹਿਰੀ ਨਕਸਲ’ ਵਰਗੇ ਖ਼ਿਤਾਬ ਦੇਣਾ ਅਸਲ ਵਿੱਚ ਉਨ੍ਹਾਂ ਨੇਤਾਵਾਂ ਦੀ ਸੰਕੁਚਿਤ ਅਤੇ ਗੋਹਾ-ਦਿਮਾਗ ਮਾਨਸਿਕਤਾ ਦੀ ਹੀ ਉਪਜ ਹੈ। ਆਪਣੇ ਹੀ ਦੇਸ਼ ਦੇ ਮਿਹਨਤੀ ਅੰਨਦਾਤੇ ਅਤੇ ਸੂਝਵਾਨ ਲੋਕਾਂ ਅਤੇ ਬੁੱਧੀਜੀਵੀਆਂ ਦਾ ਅਪਮਾਨ ਕਰਕੇ ਸੱਤਾਧਾਰੀ ਆਗੂ ਆਪਣੀ ਬੌਧਿਕ ਕੰਗਾਲੀ ਦਾ ਪ੍ਰਗਟਾਵਾ ਕਰਦੇ ਹਨ।

ਪਰ ਇਸ ਤ੍ਰਾਸਦੀ ਅਤੇ ਸੰਕਟ ਦੇ ਵਿਚਕਾਰ ਪੰਜਾਬੀਆਂ ਲਈ ਇੱਕ ਬਹੁਤ ਵੱਡਾ ਮਾਣ ਵਾਲਾ ਪੱਖ ਵੀ ਹੈ। ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਆਪਣੀ ਅਣਥੱਕ ਮਿਹਨਤ ਨਾਲ ਅਜਿਹੇ ਦਿਸਹੱਦੇ ਸਿਰਜੇ ਕਿ ਭੁੱਖਮਰੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਪੂਰੇ ਭਾਰਤ ਦਾ ਪੇਟ ਭਰ ਕੇ ‘ਦੇਸ਼ ਦੇ ਅੰਨਦਾਤੇ’ ਦਾ ਖ਼ਿਤਾਬ ਹਾਸਲ ਕੀਤਾ। ਪੰਜਾਬ ਨੇ ਆਪਣੇ ਜਲ ਅਤੇ ਜ਼ਮੀਨ ਦੇ ਸਰੋਤਾਂ ਦਾ ਲੇਖਾ ਲਾ ਕੇ ਵੀ ਪੂਰੇ ਦੇਸ਼ ਨੂੰ ਅਨਾਜ ਵਿੱਚ ਆਤਮ-ਨਿਰਭਰ ਬਣਾਇਆਜੋ ਹਰ ਪੰਜਾਬੀ ਲਈ ਇੱਕ ਬੇਮਿਸਾਲ ਗੌਰਵ ਦੀ ਗੱਲ ਹੈ। ਇਸ ਤੋਂ ਇਲਾਵਾਭਾਵੇਂ ਪੰਜਾਬ ਦੇ ਲੋਕਾਂ ਨੂੰ ਮਜਬੂਰੀ ਵੱਸ ਪ੍ਰਵਾਸ ਦਾ ਦਰਦ ਹੰਢਾਉਣਾ ਪਿਆਪਰ ਅਮਰੀਕਾਕੈਨੇਡਾਇੰਗਲੈਂਡਆਸਟ੍ਰੇਲੀਆ ਅਤੇ ਯੂਰਪ ਸਮੇਤ ਦੁਨੀਆ ਭਰ ਵਿੱਚ ਜਾ ਕੇ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਝੰਡੇ ਗੱਡੇ ਹਨ। ਕੈਨੇਡਾ ਤੇ ਅਮਰੀਕਾ ਵਿੱਚ ਪੰਜਾਬੀ ਅੱਜ ਖੇਤੀਬਾੜੀ ਦੇ ਬਾਦਸ਼ਾਹ ਮੰਨੇ ਜਾਂਦੇ ਹਨਜਿੱਥੇ ਉਨ੍ਹਾਂ ਨੇ ਹਜ਼ਾਰਾਂ ਏਕੜ ਜ਼ਮੀਨਾਂ ਵਿੱਚ ਬੇਮਿਸਾਲ ਮੱਲਾਂ ਮਾਰੀਆਂ ਹਨ। ਇੰਗਲੈਂਡ ਅਤੇ ਹੋਰ ਮੁਲਕਾਂ ਵਿੱਚ ਪੰਜਾਬੀਆਂ ਨੇ ਵੱਡੇ-ਵੱਡੇ ਉਦਯੋਗ ਅਤੇ ਵਪਾਰ ਸਥਾਪਿਤ ਕੀਤੇ ਹਨ। ਅਗਲੀ ਪੀੜ੍ਹੀ ਦੇ ਪੰਜਾਬੀ ਨੌਜਵਾਨ ਸਿਆਸਤਪ੍ਰਸ਼ਾਸਨਵਿਗਿਆਨਵਪਾਰ ਅਤੇ ਤਕਨਾਲੋਜੀ ਦੇ ਹਰ ਖੇਤਰ ਵਿੱਚ ਉੱਚੇ ਅਹੁਦਿਆਂ ਤੇ ਪਹੁੰਚ ਕੇ ਦੇਸ਼ ਦਾ ਨਾਂ ਰੋਸ਼ਨ ਕਰ ਰਹੇ ਹਨ। ਇਨ੍ਹਾਂ ਵੱਡੀਆਂ ਆਰਥਿਕ ਤੇ ਰਾਜਨੀਤਕ ਪ੍ਰਾਪਤੀਆਂ ਤੋਂ ਵੀ ਵੱਡੀ ਮਾਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪ੍ਰਵਾਸੀ ਪੰਜਾਬੀਆਂ ਨੇ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਆਪਣੀ ਮਾਂ-ਬੋਲੀ ਪੰਜਾਬੀਵਿਰਸੇਪਹਿਰਾਵੇ ਅਤੇ ਸੱਭਿਆਚਾਰ ਨੂੰ ਪੂਰੀ ਸ਼ਾਨ ਨਾਲ ਜਿਊਂਦਾ ਰੱਖਿਆ ਹੋਇਆ ਹੈ। ਉਹ ਦੁਨੀਆ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਪੰਜਾਬੀ ਸੋਚਦਿੱਖ ਅਤੇ ਪਛਾਣ ਦਾ ਲੋਹਾ ਮਨਵਾ ਰਹੇ ਹਨਜਿਸ ਤੇ ਹਰ ਪੰਜਾਬੀ ਮਾਣ ਕਰਦਾ ਹੈ।

ਪਰ ਅੱਜ ਵੀ ਪੰਜਾਬ ਦੇ ਆਮ ਲੋਕ ਢਿੱਡ ਨੂੰ ਝੁਲਕਾ ਦੇਣ ਲਈ ਦਿਨ-ਰਾਤ ਹੱਡ-ਭੰਨਵੀਂ ਮਿਹਨਤ ਕਰਦੇ ਹਨਉਹ ਬੇਰੋਜ਼ਗਾਰੀ ਅਤੇ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ।  ਸਿੱਖਿਆ, ਸਿਹਤ ਸਹੂਲਤਾਂ ਤੋਂ ਵਿਰਵੇ ਹਨ। ਉਹ ਕਿਸੇ ਅਜਿਹੀ ਉਮੀਦ ਦੀ ਕਿਰਨ ਦੀ ਤਲਾਸ਼ ਵਿੱਚ ਹਨਜੋ ਉਨ੍ਹਾਂ ਦੇ ਜੀਵਨ ਵਿੱਚ ਸੁਧਾਰ ਲਿਆ ਸਕੇ। ਪਰ ਸਰਕਾਰਾਂ ਕੋਲ ਕੋਈ ਠੋਸ ਨੀਤੀ ਜਾਂ ਵਿਜ਼ਨ ਨਹੀਂ ਹੈਬੱਸ ਮੁਫ਼ਤ ਦੀਆਂ ਰੇਵੜੀਆਂਬਿਜਲੀ ਬਿੱਲ ਮਾਫ਼ੀ ਅਤੇ ਇੱਕ-ਦੂਜੇ ਤੇ ਦੂਸ਼ਣਬਾਜ਼ੀ ਕਰਨ ਦੀ ਰਣਨੀਤੀ ਹੀ ਚੱਲ ਰਹੀ ਹੈ।

ਇਨ੍ਹਾਂ ਤਮਾਮ ਚੁਣੌਤੀਆਂ ਅਤੇ ਦੁਖਾਂਤਾਂ ਦੇ ਬਾਵਜੂਦਪੰਜਾਬ ਦੀ ਧਰਤੀ ਅੱਜ ਵੀ ਜਰਖੇਜ਼ ਹੈ ਅਤੇ ਇਸ ਦਾ ਇਤਿਹਾਸ ਤੇ ਸੱਭਿਆਚਾਰ ਮਾਣਮੱਤਾ ਹੈ। ਪੰਜਾਬੀਆਂ ਨੂੰ ਆਪਣੇ ਸੰਘਰਸ਼ੀ ਇਤਿਹਾਸ ਤੇ ਗੌਰਵ ਹੈ। ਇਹ ਉਹੀ ਪੰਜਾਬੀ ਹਨ ਜਿਨ੍ਹਾਂ ਨੇ ਐਮਰਜੈਂਸੀ ਵੇਲੇ ਦੇਸ਼ ਵਿੱਚ ਲੋਕਤੰਤਰ ਦੀ ਬਹਾਲੀ ਲਈ ਅਗਵਾਈ ਕੀਤੀਫੈਡਰਲ ਢਾਂਚੇ ਦੀ ਮਜ਼ਬੂਤੀ ਲਈ ਆਵਾਜ਼ ਬੁਲੰਦ ਕੀਤੀ ਅਤੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਇੱਕਮੁੱਠ ਹੋ ਕੇ ਦਿੱਲੀ ਦੀਆਂ ਹਿੱਕਾਂ ਤੇ ਗੱਡ ਕੇ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਕੀਤਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਪੰਜਾਬ ਭਾਰੀ ਕਰਜ਼ੇਨਸ਼ਿਆਂ ਦੀ ਮਾਰਜਵਾਨੀ ਦੇ ਪ੍ਰਵਾਸ ਅਤੇ ਰਾਜਨੀਤਕ ਭ੍ਰਿਸ਼ਟਾਚਾਰ ਵਰਗੇ ਗੰਭੀਰ ਚੈਲੇਂਜਾਂ ਦਾ ਸਾਹਮਣਾ ਕਰ ਰਿਹਾ ਹੈ। ਪਰ ਪੰਜਾਬ ਦਾ ਇਤਿਹਾਸ ਗਵਾਹ ਹੈ ਕਿ ਇਸ ਧਰਤੀ ਨੇ ਹਮੇਸ਼ਾ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ ਹੈ ਅਤੇ ਗੱਦਾਰਾਂ ਨੂੰ ਸਦਾ ਫਿਟਕਾਰਿਆ ਹੈ। ਅੱਜ ਵੀ ਪੰਜਾਬ ਦੇ ਦਰਦ ਨੂੰ ਸਮਝਣ ਵਾਲੇ ਸੂਝਵਾਨਸੰਜੀਦਾ ਅਤੇ ਰੋਸ਼ਨ ਖ਼ਿਆਲ ਲੋਕ ਇੱਕ ਨਵੀਂ ਸਵੇਰ ਦੀ ਤਲਾਸ਼ ਵਿੱਚ ਸੰਘਰਸ਼ ਦੇ ਰਾਹ ਤੇ ਅੱਗੇ ਵਧ ਰਹੇ ਹਨ।

Related posts

ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲਾ ਸੂਫ਼ੀਆਨਾ ਗਾਇਕੀ ਦਾ ਵਾਰਿਸ: ਹਾਕਮ ਸੂਫ਼ੀ

admin

ਡਾ. ਰਵਜੋਤ ਸਿੰਘ ਵਲੋਂ ਨਗਰ ਨਿਗਮ ਜਲੰਧਰ ਦੇ ਅਧਿਕਾਰੀਆਂ ਨਾਲ ਮੀਟਿੰਗ

admin

ਦੋਹਰਾ ਸੰਵਿਧਾਨ ਕੇਸ: ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ ਜਮਾਨਤ

admin