Breaking NewsLatest NewsSport

ਵਿਨੇਸ਼ ਫੋਗਾਟ ਵਿਸ਼ਵ ਚੈਂਪੀਅਨਸ਼ਿਪ ਟਰਾਇਲਾਂ ਵਿੱਚ ਹਿੱਸਾ ਨਹੀਂ ਲੈ ਸਕੇਗੀ

ਓਲੰਪੀਅਨ ਵਿਨੇਸ਼ ਫੋਗਾਟ।

ਨਵੀਂ ਦਿੱਲੀ – ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 2026 ਸੀਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ ਚੋਣ ਟਰਾਇਲਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ। ਦਿੱਲੀ ਹਾਈ ਕੋਰਟ ਨੇ ਉਨ੍ਹਾਂ ਨੂੰ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਅੰਤਰਿਮ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਵਿਨੇਸ਼ ਫੋਗਾਟ ਨੇ ਜਣੇਪਾ ਛੁੱਟੀ ਅਤੇ ਇਸ ਤੋਂ ਬਾਅਦ ਹੋਈ ਰਿਕਵਰੀ ਦਾ ਹਵਾਲਾ ਦਿੰਦਿਆਂ ਟਰਾਇਲਾਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਸੀ। ਉਨ੍ਹਾਂ ਨੇ ਕੁਸ਼ਤੀ ਫੈਡਰੇਸ਼ਨ ਆਫ਼ ਇੰਡੀਆ (WFI) ਵੱਲੋਂ 7 ਸਤੰਬਰ ਨੂੰ ਜਾਰੀ ਕੀਤੇ ਸਰਕੂਲਰ ਨੂੰ ਵੀ ਦਿੱਲੀ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਵਿਸ਼ਵ ਚੈਂਪੀਅਨਸ਼ਿਪ ਲਈ ਚੋਣ ਟਰਾਇਲ 14 ਸਤੰਬਰ ਨੂੰ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਸਟੇਡੀਅਮ ਵਿੱਚ ਹੋਣੇ ਹਨ। ਵਿਨੇਸ਼ ਚਾਹੁੰਦੀ ਸੀ ਕਿ ਉਸਨੂੰ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਜਾਵੇ।

ਜਸਟਿਸ ਸਵਰਨ ਕਾਂਤਾ ਸ਼ਰਮਾ ਦੀ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ ਕਿ ਵਿਨੇਸ਼ ਦੀਆਂ ਨਿੱਜੀ ਸਥਿਤੀਆਂ, ਜਿਵੇਂ ਗਰਭ ਅਵਸਥਾ, ਜਣੇਪਾ ਅਤੇ ਜਣੇਪੇ ਤੋਂ ਬਾਅਦ ਦੀ ਰਿਕਵਰੀ, ਨੂੰ WFI ਦੀ ਨੀਤੀ ਦੀ ਵੈਧਤਾ ਦੀ ਜਾਂਚ ਕਰਦੇ ਸਮੇਂ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਹਾਲਾਂਕਿ, ਅਦਾਲਤ ਨੇ ਕਿਹਾ ਕਿ ਇਨ੍ਹਾਂ ਸਥਿਤੀਆਂ ਦੇ ਆਧਾਰ ’ਤੇ ਵਿਨੇਸ਼ ਨੂੰ ਟਰਾਇਲਾਂ ਵਿੱਚ ਹਿੱਸਾ ਲੈਣ ਲਈ ਤੁਰੰਤ ਅੰਤਰਿਮ ਛੋਟ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਉਹ ਮੌਜੂਦਾ ਯੋਗਤਾ ਮਾਪਦੰਡ ਪੂਰੇ ਨਹੀਂ ਕਰਦੀ। ਹਾਈ ਕੋਰਟ ਨੇ ਕਿਹਾ ਕਿ 7 ਸਤੰਬਰ ਨੂੰ ਜਾਰੀ ਕੀਤੇ WFI ਦੇ ਸਰਕੂਲਰ ਵਿੱਚ ਦਿੱਤੇ ਗਏ ਯੋਗਤਾ ਮਾਪਦੰਡ ਸਾਰੇ ਖਿਡਾਰੀਆਂ ’ਤੇ ਇੱਕੋ ਤਰ੍ਹਾਂ ਲਾਗੂ ਹੁੰਦੇ ਹਨ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਵਿਨੇਸ਼ ਨੂੰ ਮੌਜੂਦਾ ਨੀਤੀ ’ਤੇ ਫੈਸਲਾ ਕੀਤੇ ਬਿਨਾਂ ਵਿਸ਼ੇਸ਼ ਛੋਟ ਦਿੱਤੀ ਜਾਂਦੀ ਹੈ ਤਾਂ ਇਹ ਉਨ੍ਹਾਂ ਖਿਡਾਰੀਆਂ ਨਾਲ ਅਸਮਾਨਤਾ ਹੋ ਸਕਦੀ ਹੈ, ਜੋ ਇਸੇ ਤਰ੍ਹਾਂ ਦੀ ਸਥਿਤੀ ਵਿੱਚ ਹਨ ਪਰ ਅਦਾਲਤ ਕੋਲ ਨਹੀਂ ਆਏ। ਅਦਾਲਤ ਨੇ ਸਪੱਸ਼ਟ ਕੀਤਾ ਕਿ ਇਸ ਪੜਾਅ ’ਤੇ ਉਹ WFI ਦੇ 7 ਸਤੰਬਰ ਵਾਲੇ ਸਰਕੂਲਰ ਦੀ ਕਾਨੂੰਨੀ ਵੈਧਤਾ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਦੇ ਰਹੀ। ਇਸੇ ਤਰ੍ਹਾਂ ਵਿਨੇਸ਼ ਫੋਗਾਟ ਖ਼ਿਲਾਫ਼ ਚੱਲ ਰਹੀ ਅਨੁਸ਼ਾਸਨੀ ਕਾਰਵਾਈ ਦੇ ਮਾਮਲੇ ਵਿੱਚ ਵੀ ਅਦਾਲਤ ਨੇ ਕੋਈ ਅੰਤਿਮ ਰਾਏ ਨਹੀਂ ਦਿੱਤੀ ਹੈ।

ਵਿਨੇਸ਼ ਫੋਗਾਟ ਨੇ ਜਣੇਪਾ ਛੁੱਟੀ ਤੋਂ ਬਾਅਦ ਕੁਸ਼ਤੀ ਵਿੱਚ ਵਾਪਸੀ ਕੀਤੀ ਹੈ। ਉਹ 2026 ਵਿਸ਼ਵ ਚੈਂਪੀਅਨਸ਼ਿਪ ਲਈ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਲਈ ਟਰਾਇਲਾਂ ਵਿੱਚ ਹਿੱਸਾ ਲੈਣਾ ਚਾਹੁੰਦੀ ਸੀ। ਫਿਲਹਾਲ ਅਦਾਲਤ ਵੱਲੋਂ ਅੰਤਰਿਮ ਰਾਹਤ ਨਾ ਮਿਲਣ ਕਾਰਨ ਉਸ ਦੀਆਂ ਇਹ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਹੈ।

Related posts

ਅਫ਼ਗਾਨਿਸਤਾਨ ਤੋਂ ਹਵਾਈ ਫ਼ੌਜ ਦੇ C-17 ਜਹਾਜ਼ ਨੇ ਭਰੀ ਉਡਾਨ, ਭਾਰਤੀ ਰਾਜਦੂਤ ਸਮੇਤ 120 ਲੋਕ ਮੌਜੂਦ

Bunty

ਆਸਟ੍ਰੇਲੀਆ ਵਿੱਚ ਦੰਦਾਂ ਦੀ ਸਿਹਤ ਸੁਧਾਰ ਲਈ ਨਵਾਂ ਕੌਮੀ ਗਰੁੱਪ ਬਣੇਗਾ

admin

ਵਿੱਤ ਮੰਤਰੀ ਸੁਰੇਸ਼ ਖੰਨਾ ਸਣੇ ਛੇ ਸੂਬਿਆਂ ਦੇ ਨੁਮਾਇੰਦੇ ਪੈਟਰੋਲ-ਡੀਜ਼ਲ ਨੂੰ GST ਦੇ ਦਾਇਰੇ ’ਚ ਲਿਆਉਣ ਦੇ ਪੱਖ ’ਚ ਨਹੀਂ

Bunty