ArticlesAustralia & New ZealandBreaking NewsLatest News

ਮੈਲਬੌਰਨ ਦੇ ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਵਿੱਚ ਬੇੜੀਆਂ ਦੀ ਵਰਤੋਂ ’ਤੇ ਚਿੰਤਾ

ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ।

ਮੈਲਬੌਰਨ – ਮੈਲਬੌਰਨ – ਇਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਅਤੇ ਬ੍ਰੌਡਮੀਡੋਜ਼ ਰਿਹਾਇਸ਼ੀ ਕੇਂਦਰ ਵਿੱਚ ਲੋਕਾਂ ਨੂੰ ਲਿਜਾਣ ਸਮੇਂ ਮਕੈਨੀਕਲ ਬੇੜੀਆਂ ਦੀ ਵਾਰ-ਵਾਰ ਵਰਤੋਂ ਬਾਰੇ ਚਿੰਤਾ ਜਤਾਈ ਗਈ ਹੈ। ਕਾਮਨਵੈਲਥ ਨੈਸ਼ਨਲ ਪ੍ਰਿਵੈਂਟਿਵ ਮਕੈਨਿਜ਼ਮ (NPM) ਨੇ ਇਨ੍ਹਾਂ ਕੇਂਦਰਾਂ ਦੀ ਜਾਂਚ ਤੋਂ ਬਾਅਦ ਗ੍ਰਹਿ ਮਾਮਲਿਆਂ ਦੇ ਵਿਭਾਗ ਨੂੰ 9 ਸਿਫ਼ਾਰਸ਼ਾਂ ਦਿੱਤੀਆਂ ਹਨ।

NPM ਨੇ ਅਪ੍ਰੈਲ 2026 ਵਿੱਚ ਦੋਵਾਂ ਕੇਂਦਰਾਂ ਦਾ ਦੌਰਾ ਕੀਤਾ ਸੀ। ਜਾਂਚ ਦੌਰਾਨ ਸੁਰੱਖਿਆ ਪ੍ਰਬੰਧਾਂ, ਇਮਾਰਤਾਂ ਦੀ ਸਾਂਭ-ਸੰਭਾਲ, ਕਰਮਚਾਰੀਆਂ ਦੀ ਗਿਣਤੀ ਅਤੇ ਹਿਰਾਸਤ ਵਿੱਚ ਰੱਖੇ ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਨਿਯਮਾਂ ਦਾ ਜਾਇਜ਼ਾ ਲਿਆ ਗਿਆ।

ਕਾਮਨਵੈਲਥ ਓਮਬਡਸਮੈਨ ਆਇਨ ਐਂਡਰਸਨ ਨੇ ਕਿਹਾ ਕਿ ਦੋਵਾਂ ਕੇਂਦਰਾਂ ਵਿਚਕਾਰ ਥੋੜ੍ਹੀ ਦੂਰੀ ’ਤੇ ਲਿਜਾਣ ਸਮੇਂ ਵੀ ਬੇੜੀਆਂ ਦੀ ਨਿਯਮਤ ਵਰਤੋਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਮੁਤਾਬਕ, ਕੁਝ ਲੋਕਾਂ ਨੂੰ ਇੱਕੋ ਦਿਨ ਵਿੱਚ ਕਈ ਵਾਰ ਬੇੜੀਆਂ ਲਗਾਈਆਂ ਜਾ ਰਹੀਆਂ ਸਨ। ਜਾਂਚ ਵਿੱਚ ਹੋਰ ਸਮੱਸਿਆਵਾਂ ਵੀ ਸਾਹਮਣੇ ਆਈਆਂ। ਇਨ੍ਹਾਂ ਵਿੱਚ ਹਿਰਾਸਤ ਵਿੱਚ ਰਹਿ ਰਹੇ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਨ ਵਿੱਚ ਕਮੀ, ਚੂਹਿਆਂ ਦੀ ਮੌਜੂਦਗੀ, ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਕਮਜ਼ੋਰੀਆਂ ਅਤੇ ਮੁਲਾਕਾਤਾਂ ਦੇ ਨਿਯਮਾਂ ਵਿੱਚ ਇਕਸਾਰਤਾ ਦੀ ਘਾਟ ਸ਼ਾਮਲ ਹਨ।

ਇਸ ਤੋਂ ਇਲਾਵਾ, ਗੰਭੀਰ ਸਰੀਰਕ ਜਾਂ ਮਾਨਸਿਕ ਸਿਹਤ ਸਮੱਸਿਆਵਾਂ ਵਾਲੇ ਲੋਕਾਂ ਲਈ ਢੁਕਵੀਂ ਰਿਹਾਇਸ਼ ਅਤੇ ਸਹਾਇਤਾ ਸਮੇਂ ਸਿਰ ਮੁਹੱਈਆ ਕਰਵਾਉਣ ਵਿੱਚ ਵੀ ਮੁਸ਼ਕਲਾਂ ਪਾਈਆਂ ਗਈਆਂ। ਹਾਲਾਂਕਿ, ਓਮਬਡਸਮੈਨ ਨੇ ਕਿਹਾ ਕਿ ਪਿਛਲੀ ਜਾਂਚ ਦੇ ਮੁਕਾਬਲੇ ਮੈਲਬਰਨ ਕੇਂਦਰ ਦੀ ਸਥਿਤੀ ਵਿੱਚ ਕੁਝ ਸੁਧਾਰ ਹੋਇਆ ਹੈ। ਫਿਰ ਵੀ, ਹਾਲਾਤ ਹੋਰ ਬਿਹਤਰ ਬਣਾਉਣ ਲਈ ਕਦਮ ਚੁੱਕਣ ਦੀ ਲੋੜ ਹੈ। NPM ਨੇ ਸਰਕਾਰ ਨੂੰ ਆਵਾਜਾਈ ਅਤੇ ਸੁਰੱਖਿਆ ਸਬੰਧੀ ਨਿਯਮਾਂ ਦੀ ਸਮੀਖਿਆ ਕਰਨ, ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਮਜ਼ਬੂਤ ਕਰਨ ਅਤੇ ਹਿਰਾਸਤ ਵਿੱਚ ਰਹਿ ਰਹੇ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਸੁਧਾਰਨ ਦੀ ਸਿਫ਼ਾਰਸ਼ ਕੀਤੀ ਹੈ।

Related posts

ਬੱਚਿਆਂ ਅੰਦਰ ਪੜ੍ਹਾਈ, ਵਿੱਦਿਆ ਅਤੇ ਗਿਆਨ ਦੀ ਭੁੱਖ ਪੈਦਾ ਕਰਨ ਦੀ ਲੋੜ

admin

ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਅੱਧੀ ਦੁਨੀਆ ਦੀਆਂ ਸਮੱਸਿਆਵਾਂ ਕਿਵੇਂ ਹੱਲ ਹੋਣਗੀਆਂ ?

admin

ਰਾਸ਼ਰਟੀ ਵਿਗਿਆਨ ਦਿਵਸ-2021 ਵਿਚ ਥੀਮ, ਉਦੇਸ਼ ਕੀ ਹਨ ?

admin