Health & FitnessArticlesAustralia & New ZealandBreaking NewsLatest News

ਰਿਟਾਇਰਮੈਂਟ ਤੋਂ ਬਾਅਦ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਵਿੱਚ ਇਕੱਲਤਾ ਨਹੀਂ ਵਧਦੀ : ਨਵੀਂ ਖੋਜ

ਰਿਟਾਇਰਮੈਂਟ ਤੋਂ ਬਾਅਦ ਬਜ਼ੁਰਗ ਆਸਟ੍ਰੇਲੀਅਨ ਲੋਕਾਂ ਵਿੱਚ ਇਕੱਲਤਾ ਨਹੀਂ ਵਧਦੀ, ਨਵੀਂ ਖੋਜ ਵਿੱਚ ਇਸ ਧਾਰਨਾ ਨੂੰ ਸਹੀ ਪਾਇਆ ਗਿਆ ਹੈ।

ਮੈਲਬੌਰਨ – ਆਮ ਤੌਰ ’ਤੇ ਮੰਨਿਆ ਜਾਂਦਾ ਹੈ ਕਿ ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਬਜ਼ੁਰਗ ਲੋਕਾਂ ਵਿੱਚ ਇਕੱਲਾਪਣ ਵਧ ਜਾਂਦਾ ਹੈ, ਪਰ ਮੋਨਾਸ਼ ਯੂਨੀਵਰਸਿਟੀ ਦੀ ਅਗਵਾਈ ਹੇਠ ਕੀਤੀ ਗਈ ਨਵੀਂ ਖੋਜ ਵਿੱਚ ਇਸ ਧਾਰਨਾ ਨੂੰ ਸਹੀ ਨਹੀਂ ਪਾਇਆ ਗਿਆ।

ਖੋਜਕਰਤਾਵਾਂ ਨੇ 55 ਤੋਂ 75 ਸਾਲ ਦੀ ਉਮਰ ਦੇ 7,434 ਆਸਟ੍ਰੇਲੀਆਈ ਲੋਕਾਂ ਦਾ ਲਗਭਗ 20 ਸਾਲ ਤੱਕ ਅਧਿਐਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਰਿਟਾਇਰਮੈਂਟ ਤੋਂ ਪਹਿਲਾਂ ਅਤੇ ਬਾਅਦ ਲੋਕਾਂ ਦੇ ਇਕੱਲੇਪਣ ਵਿੱਚ ਕੋਈ ਖਾਸ ਤਬਦੀਲੀ ਨਹੀਂ ਆਈ।

ਮੋਨਾਸ਼ ਯੂਨੀਵਰਸਿਟੀ ਦੇ ਸੈਂਟਰ ਫਾਰ ਹੈਲਥ ਇਕਨਾਮਿਕਸ ਦੇ ਡਾ. ਜੋਹਾਨਸ ਕੁੰਜ ਨੇ ਕਿਹਾ ਕਿ ਕਈ ਲੋਕ ਸੋਚਦੇ ਹਨ ਕਿ ਨੌਕਰੀ ਛੱਡਣ ਨਾਲ ਸਾਥੀਆਂ, ਰੋਜ਼ਾਨਾ ਦੇ ਕੰਮਾਂ ਅਤੇ ਸਮਾਜਿਕ ਪਛਾਣ ਤੋਂ ਦੂਰੀ ਬਣ ਜਾਂਦੀ ਹੈ, ਜਿਸ ਕਾਰਨ ਇਕੱਲਾਪਣ ਵਧਦਾ ਹੈ। ਪਰ ਖੋਜ ਵਿੱਚ ਅਜਿਹਾ ਨਹੀਂ ਦੇਖਿਆ ਗਿਆ। ਉਨ੍ਹਾਂ ਦੱਸਿਆ ਕਿ ਰਿਟਾਇਰਮੈਂਟ ਤੋਂ ਤਿੰਨ ਸਾਲ ਪਹਿਲਾਂ ਅਤੇ ਤਿੰਨ ਸਾਲ ਬਾਅਦ ਵੀ ਲੋਕਾਂ ਦੇ ਇਕੱਲੇਪਣ ਦੇ ਪੱਧਰ ਵਿੱਚ ਕੋਈ ਖਾਸ ਫਰਕ ਨਹੀਂ ਸੀ।

ਹਾਲਾਂਕਿ, ਖੋਜ ਮੁਤਾਬਕ ਲਗਭਗ ਹਰ ਛੇ ਵਿੱਚੋਂ ਇੱਕ ਬਜ਼ੁਰਗ, ਯਾਨੀ 17.5 ਫੀਸਦੀ ਲੋਕਾਂ ਨੇ ਦੱਸਿਆ ਕਿ ਉਹ ਅਕਸਰ ਬਹੁਤ ਇਕੱਲਾਪਣ ਮਹਿਸੂਸ ਕਰਦੇ ਹਨ।

ਡਾ. ਕੁੰਜ ਨੇ ਕਿਹਾ ਕਿ ਇਕੱਲਾਪਣ ਘਟਾਉਣ ਲਈ ਸਿਰਫ਼ ਰਿਟਾਇਰਮੈਂਟ ਨੂੰ ਨਹੀਂ, ਸਗੋਂ ਵਧਦੀ ਉਮਰ ਨਾਲ ਜੁੜੀਆਂ ਹੋਰ ਸਮੱਸਿਆਵਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਜੀਵਨ ਸਾਥੀ ਦੀ ਮੌਤ, ਸਿਹਤ ਸਮੱਸਿਆਵਾਂ ਅਤੇ ਸਮਾਜਿਕ ਸੰਪਰਕਾਂ ਦੀ ਘਾਟ ਵੀ ਇਕੱਲੇਪਣ ਨੂੰ ਵਧਾ ਸਕਦੀ ਹੈ। ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ 60 ਸਾਲ ਦੀ ਉਮਰ ਦੇ ਆਖਰੀ ਸਾਲਾਂ ਤੋਂ ਬਾਅਦ ਇਕੱਲਾਪਣ ਹੌਲੀ-ਹੌਲੀ ਵਧਣ ਲੱਗਦਾ ਹੈ।

ਖੋਜ ਦੇ ਨਤੀਜੇ ਵੱਖ-ਵੱਖ ਆਮਦਨ, ਦੌਲਤ, ਨੌਕਰੀ ਅਤੇ ਸਮਾਜਿਕ ਪਿਛੋਕੜ ਵਾਲੇ ਲੋਕਾਂ ਵਿੱਚ ਵੀ ਇੱਕੋ ਜਿਹੇ ਰਹੇ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਬਜ਼ੁਰਗਾਂ ਲਈ ਅਜਿਹੇ ਪ੍ਰੋਗਰਾਮ ਬਣਾਉਣ ਦੀ ਲੋੜ ਹੈ, ਜੋ ਉਨ੍ਹਾਂ ਨੂੰ ਵਧਦੀ ਉਮਰ ਦੌਰਾਨ ਸਮਾਜ ਨਾਲ ਜੋੜ ਕੇ ਰੱਖਣ ਅਤੇ ਇਕੱਲੇਪਣ ਤੋਂ ਬਚਾਉਣ ਵਿੱਚ ਮਦਦ ਕਰਨ।

Related posts

ਆਸਟ੍ਰੇਲੀਆ ਨੇ ਭਾਰਤ ਬਾਇਓਟੈੱਕ ਦੀ Covaxin ਨੂੰ ਦਿੱਤੀ ਮਨਜ਼ੂਰੀ

Bunty

ਪਰਮਾਣੂ ਜ਼ਖੀਰੇ ਕਦੀ ਵੀ ਬਣ ਸਕਦੇ ਦੁਨੀਆ ਦੇ ਖਾਤਮੇ ਦਾ ਕਾਰਨ !

admin

ਆਸਟ੍ਰੇਲੀਆ ਵਿਚ ਮਹਿੰਗਾਈ 21 ਸਾਲਾਂ ਦੇ ਉੱਚ ਪੱਧਰ ‘ਤੇ ਕਿਉਂ ਪਹੁੰਚੀ?

admin