FoodArticlesBreaking NewsLatest NewsPunjabTravel

ਮਹਿੰਗਾਈ ਦੇ ਦੌਰ ਵਿੱਚ ਜਿੰਨਾ ਚਾਹੋ ਭੋਜਨ, ਸਿਰਫ਼ ਢਾਈ ਸੌ ਰੁਪਏ ਵਿੱਚ !

​ਇੱਕੋ ਥਾਂ ਬੈਠ ਕੇ ਜਿੰਨਾ ਚਾਹੋ ਓਨਾ ਭੋਜਨ ਛਕਣ ਦੀ ਖੁੱਲ੍ਹ ਅਤੇ ਉਹ ਵੀ ਸਿਰਫ਼ ਢਾਈ ਸੌ ਰੁਪਏ ਵਿੱਚ, ਇਸ ਮਹਿੰਗਾਈ ਦੇ ਦੌਰ ਵਿੱਚ ਕਿਸੇ ਸੁਗਾਤ ਤੋਂ ਘੱਟ ਨਹੀਂ ਜਾਪਦੀ।
ਲੇਖਕ: ਪ੍ਰੋ. ਬਲਵਿੰਦਰ ਪਾਲ ਸਿੰਘ, ਜਲੰਧਰ।

ਮੈਂ ਕੇਰਲਾ ਯਾਤਰਾ ਉਪਰ ਹਾਂ। ਕੇਰਲਾ ਦੇ ਹਰੇ-ਭਰੇ ਪਹਾੜੀ ਰਸਤੇ ਸਿਰਫ਼ ਕੁਦਰਤੀ ਖੂਬਸੂਰਤੀ ਲਈ ਹੀ ਨਹੀਂ, ਸਗੋਂ ਆਪਣੀ ਅਮੀਰ ਰਸੋਈ ਪਰੰਪਰਾ ਲਈ ਵੀ ਰਾਹਗੀਰਾਂ ਅਤੇ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ। ਕੋਚੀ ਬਾਅਦ ਕੋਥਾਮੰਗਲਮ ਤੋਂ ਮੂਨਾਰ ਜਾਣ ਵਾਲੇ ਕੌਮੀ ਮਾਰਗ ਉੱਤੇ ਊਨੂਕਲ ਵਿਖੇ ਸਥਿਤ ‘ਰਾਸਾ’ ਪਹੁੰਚਿਆ। ਪਰੋਸਿਆ ਜਾ ਰਿਹਾ ਸ਼ੁੱਧ ਸ਼ਾਕਾਹਾਰੀ ਰਵਾਇਤੀ ਕੇਰਲਾ ਭੋਜਨ ਅੱਜ-ਕੱਲ੍ਹ ਖਾਣ-ਪੀਣ ਦੇ ਸ਼ੌਕੀਨਾਂ ਵਿੱਚ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ।ਸਭ ਤੋਂ ਵੱਡੀ ਗੱਲ ਇਹ ਹੈ ਕਿ ਮਹਿਜ਼ 250 ਰੁਪਏ ਵਿੱਚ ਇੱਥੇ ਪੂਰੀ ਤਰ੍ਹਾਂ ‘ਅਣਲਿਮਟਿਡ’ ਰਵਾਇਤੀ ਥਾਲੀ ਪਰੋਸੀ ਜਾ ਰਹੀ ਹੈ, ਜਿਸ ਦਾ ਸਵਾਦ ਉਂਗਲਾਂ ਚੱਟਣ ਲਈ ਮਜਬੂਰ ਕਰ ਦਿੰਦਾ ਹੈ। ਜਿਵੇਂ ਹੀ ਮੈਂ ਡਾਇਨਿੰਗ ਹਾਲ ਵਿੱਚ ਦਾਖਲ ਹੋਇਆ, ਮੇਰੇ ਸਾਹਮਣੇ ਮੇਜ਼ ਉੱਤੇ ਤਾਜ਼ਾ ਹਰਾ ਕੇਲੇ ਦਾ ਪੱਤਾ ਵਿਛਾਇਆ ਜਾਂਦਾ ਹੈ। ਦੱਖਣ ਭਾਰਤੀ ਪ੍ਰਥਾ ਅਨੁਸਾਰ ਪੱਤੇ ਉੱਤੇ ਇੱਕ ਤੋਂ ਬਾਅਦ ਇੱਕ ਰਵਾਇਤੀ ਪਕਵਾਨ ਪਰੋਸਣ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ, ਜੋ ਅੱਖਾਂ ਅਤੇ ਰੂਹ ਦੋਵਾਂ ਨੂੰ ਤ੍ਰਿਪਤ ਕਰਦਾ ਹੈ। ਥਾਲੀ ਵਿੱਚ ਮਿਲਣ ਵਾਲੇ ਮੁੱਖ ਪਕਵਾਨਾਂ ਦੀ ਸੂਚੀ ਕਾਫ਼ੀ ਲੰਮੀ ਅਤੇ ਦਿਲਚਸਪ ਹੈ।

ਸੁਗੰਧਿਤ ਲਾਲ ਮੱਟਾ ਚਾਵਲ ਕੇਰਲਾ ਦੇ ਪੌਸ਼ਟਿਕ ਅਤੇ ਰਵਾਇਤੀ ਚਾਵਲ, ਜੋ ਖਾਣੇ ਦਾ ਮੁੱਖ ਅਧਾਰ ਬਣਦੇ ਹਨ। ਤਾਜ਼ੇ ਭੁੰਨੇ ਮਸਾਲਿਆਂ ਅਤੇ ਇਮਲੀ ਦੀ ਖਟਾਸ ਵਾਲਾ ਗਰਮਾ-ਗਰਮ ਸਾਂਭਰ ਤੇ ਰਸਮ ਬਹੁਤ ਸਵਾਦੀ ਹੈ। ਅਵਿਯਲ ਨਾਰੀਅਲ ਦੇ ਪੇਸਟ, ਦਹੀਂ ਅਤੇ ਕਈ ਤਰ੍ਹਾਂ ਦੀਆਂ ਦੇਸੀ ਸਬਜ਼ੀਆਂ ਦੇ ਸੁਮੇਲ ਨਾਲ ਤਿਆਰ ਕੀਤੀ ਖਾਸ ਰਵਾਇਤੀ ਡਿਸ਼ ਹੈ।​ ਤਾਜ਼ੇ ਕੱਦੂਕਸ਼ ਕੀਤੇ ਨਾਰੀਅਲ ਅਤੇ ਰਾਈ ਦੇ ਤੜਕੇ ਨਾਲ ਤਿਆਰ ਸੁੱਕੀ ਸਬਜ਼ੀ। ਥੋਰਨ ਬਹੁਤ ਸਵਾਦ ਹੈ।

​ਪੁਲੀਇੰਜੀ ਤੇ ਪਚੜੀ: ਅਦਰਕ, ਗੁੜ ਅਤੇ ਇਮਲੀ ਨਾਲ ਬਣੀ ਤਿੱਖੀ-ਮਿੱਠੀ ਚਟਨੀ ਦੇ ਨਾਲ ਅਨਾਨਾਸ ਜਾਂ ਚੁਕੰਦਰ ਦੀ ਦਹੀਂ ਵਾਲੀ ਠੰਢੀ ਪਚੜੀ।
​ਮੋਰੂ ਕੁਰੀ ਲਸੀ: ਨਾਰੀਅਲ ਅਤੇ ਹਰੀਆਂ ਮਿਰਚਾਂ ਨਾਲ ਕੜ੍ਹੀ ਵਾਂਗ ਪਕਾਇਆ ਗਿਆ ਹਲਕਾ ਤੇ ਪਾਚਕ ਸੂਪ ਹੈ ਬਹੁਤ ਸਵਾਦੀ ਹੈ।
​ਕੁਰਕੁਰਾ ਪਾਪੜਮ ਅਤੇ ਅਚਾਰ: ਕੇਲੇ ਦੇ ਪੱਤੇ ਦੇ ਕੋਨੇ ’ਤੇ ਸਜਿਆ ਦੇਸੀ ਪਾਪੜ ਅਤੇ ਕੱਚੇ ਅੰਬ ਦਾ ਤਿੱਖਾ ਅਚਾਰ ਭੋਜਨ ਨੂੰ ਹੋਰ ਸਵਾਦੀ ਬਣਾਉਂਦੇ ਹਨ। ​
‘ਪਾਇਸਮ’: ਖਾਣੇ ਦੇ ਅਖੀਰ ਵਿੱਚ ਪਰੋਸੀ ਜਾਣ ਵਾਲੀ ਰਵਾਇਤੀ ‘ਪਾਇਸਮ’ (ਜੋ ਗੁੜ, ਕਣਕ ਜਾਂ ਸੇਵੀਆਂ ਅਤੇ ਨਾਰੀਅਲ ਦੇ ਦੁੱਧ ਨਾਲ ਤਿਆਰ ਕੀਤੀ ਜਾਂਦੀ ਹੈ) ਇਸ ਪੂਰੇ ਭੋਜਨ ਨੂੰ ਇੱਕ ਯਾਦਗਾਰ ਮਿਠਾਸ ਨਾਲ ਸਮਾਪਤ ਕਰਦੀ ਹੈ।

​ਇੱਕੋ ਥਾਂ ਬੈਠ ਕੇ ਜਿੰਨਾ ਚਾਹੋ ਓਨਾ ਭੋਜਨ ਛਕਣ ਦੀ ਖੁੱਲ੍ਹ ਅਤੇ ਉਹ ਵੀ ਸਿਰਫ਼ ਢਾਈ ਸੌ ਰੁਪਏ ਵਿੱਚ, ਇਸ ਮਹਿੰਗਾਈ ਦੇ ਦੌਰ ਵਿੱਚ ਕਿਸੇ ਸੁਗਾਤ ਤੋਂ ਘੱਟ ਨਹੀਂ ਜਾਪਦੀ।

Related posts

ਅਮਰੀਕਨ ਵੀਜ਼ੇ ਦੀ ਇੰਟਰਵਿਊ ਸਮੇਂ ਹੁਣ ਸੋਸ਼ਲ ਮੀਡੀਆ ਅਕਾਊਂਟਸ ਦੀ ਵੀ ਹੋਵੇਗੀ ਜਾਂਚ !

admin

ਸੂਬੇ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ​​ਕਰਨ ਲਈ ਨੇਕੀ ਦੇ ਮਾਰਗ ‘ਤੇ ਚੱਲੋ – ਮੁੱਖ ਮੰਤਰੀ

Bunty

ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਵਿੱਚ ਪੰਜਾਬ ਪੁਲਿਸ ਨੇ ਸੂਬੇ ਭਰ ‘ਚ ਕੀਤੇ ਕਾਰਡਨ ਅਤੇ ਸਰਚ ਆਪਰੇਸ਼ਨ

Bunty