Breaking NewsLatest NewsPunjab

ਪੰਜਾਬ ਪੁਲੀਸ ਵਿੱਚ ਵੱਡਾ ਫੇਰਬਦਲ; 274 ਏਐੱਸਪੀ ਅਤੇ ਡੀਐੱਸਪੀ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਪੁਲਿਸ।
ਚੰਡੀਗੜ੍ਹ – ਪੰਜਾਬ ਪੁਲੀਸ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕਰਦਿਆਂ 274 ਏਐੱਸਪੀ ਅਤੇ ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਪੁਲੀਸ ਹੈੱਡਕੁਆਰਟਰ ਚੰਡੀਗੜ੍ਹ ਵੱਲੋਂ ਪੁਲੀਸ ਸਥਾਪਨਾ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਨਵੇਂ ਹੁਕਮ ਜਾਰੀ ਕੀਤੇ ਗਏ ਹਨ।

ਇਸ ਫੇਰਬਦਲ ਤਹਿਤ ਸੂਬੇ ਦੇ ਕਈ ਜ਼ਿਲ੍ਹਿਆਂ, ਪੁਲੀਸ ਰੇਂਜਾਂ ਅਤੇ ਵਿਸ਼ੇਸ਼ ਇਕਾਈਆਂ ਵਿੱਚ ਅਧਿਕਾਰੀਆਂ ਦੀਆਂ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਤਰੱਕੀ ਹਾਸਲ ਕਰਨ ਵਾਲੇ ਅਧਿਕਾਰੀ ਅਤੇ ਸਿਖਲਾਈ ਪੂਰੀ ਕਰਕੇ ਪਰਤੇ ਅਧਿਕਾਰੀ ਵੀ ਸ਼ਾਮਲ ਹਨ।

ਅੰਮ੍ਰਿਤਸਰ ਵਿੱਚ 2024 ਬੈਚ ਦੇ ਆਈਪੀਐੱਸ ਅਧਿਕਾਰੀ ਪਾਰਸ ਗਰਗ ਨੂੰ ਏਐੱਸਪੀ ਸਬ-ਡਿਵੀਜ਼ਨ ਸੈਂਟਰਲ ਲਾਇਆ ਗਿਆ ਹੈ। ਉਹ ਹੈਦਰਾਬਾਦ ਦੀ ਕੌਮੀ ਪੁਲੀਸ ਅਕੈਡਮੀ ਵਿੱਚ ਸਿਖਲਾਈ ਪੂਰੀ ਕਰਨ ਤੋਂ ਬਾਅਦ ਵਾਪਸ ਆਏ ਹਨ।

ਲੁਧਿਆਣਾ ਵਿੱਚ ਅਮਨਦੀਪ ਸਿੰਘ ਨੂੰ ਏਸੀਪੀ ਗਿੱਲ (ਦੱਖਣੀ), ਸੁਖਵਿੰਦਰ ਸਿੰਘ ਬਰਾੜ ਨੂੰ ਏਸੀਪੀ ਸਾਹਨੇਵਾਲ, ਗੁਰਪ੍ਰੀਤ ਸਿੰਘ ਨੂੰ ਏਸੀਪੀ ਉੱਤਰੀ, ਅਨਵਰ ਅਲੀ ਨੂੰ ਏਸੀਪੀ ਪੱਛਮੀ ਅਤੇ ਸਤੀਸ਼ ਕੁਮਾਰ ਨੂੰ ਏਸੀਪੀ ਕੇਂਦਰੀ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀਪਇੰਦਰ ਸਿੰਘ ਨੂੰ ਏਸੀਪੀ ਟਰੈਫਿਕ-1 ਅਤੇ ਇੰਦਰਜੀਤ ਸਿੰਘ ਨੂੰ ਏਸੀਪੀ ਡਿਟੈਕਟਿਵ-1 ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਜਲੰਧਰ ਵਿੱਚ ਸੁਰਿੰਦਰ ਸਿੰਘ ਨੂੰ ਏਸੀਪੀ ਡਿਟੈਕਟਿਵ, ਮੋਹਿਤ ਕੁਮਾਰ ਨੂੰ ਏਸੀਪੀ ਪੱਛਮੀ ਅਤੇ ਓਂਕਾਰ ਸਿੰਘ ਨੂੰ ਏਸੀਪੀ ਕੇਂਦਰੀ ਲਾਇਆ ਗਿਆ ਹੈ। ਮੁਹਾਲੀ ਵਿੱਚ ਵਰਿੰਦਰ ਸਿੰਘ ਖੋਸਾ ਨੂੰ ਡੀਐੱਸਪੀ ਡੇਰਾਬੱਸੀ ਅਤੇ ਅਮਰਬੀਰ ਸਿੰਘ ਨੂੰ ਡੀਐੱਸਪੀ ਸਾਈਬਰ ਅਪਰਾਧ ਤੇ ਫੋਰੈਂਸਿਕ ਨਿਯੁਕਤ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਸਾਈਬਰ ਅਪਰਾਧ, ਨਸ਼ਾ ਵਿਰੋਧੀ ਟਾਸਕ ਫੋਰਸ, ਖੁਫ਼ੀਆ ਵਿੰਗ, ਕਾਊਂਟਰ ਇੰਟੈਲੀਜੈਂਸ ਅਤੇ ਵਿਸ਼ੇਸ਼ ਅਪਰਾਧਾਂ ਨਾਲ ਜੁੜੀਆਂ ਇਕਾਈਆਂ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਔਰਤਾਂ ਅਤੇ ਬੱਚਿਆਂ ਵਿਰੁੱਧ ਅਪਰਾਧਾਂ ਨਾਲ ਸਬੰਧਤ ਇਕਾਈਆਂ ਵਿੱਚ ਵੀ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪੁਲੀਸ ਹੈੱਡਕੁਆਰਟਰ ਨੇ ਸਾਰੇ ਤਬਾਦਲਾ ਕੀਤੇ ਅਧਿਕਾਰੀਆਂ ਨੂੰ ਤੁਰੰਤ ਆਪਣੇ ਪੁਰਾਣੇ ਅਹੁਦਿਆਂ ਤੋਂ ਫਾਰਗ ਹੋ ਕੇ ਨਵੀਂ ਥਾਂ ‘ਤੇ ਡਿਊਟੀ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੂੰ ਨਵੀਂ ਤਾਇਨਾਤੀ ‘ਤੇ ਅਹੁਦਾ ਸੰਭਾਲਣ ਸਬੰਧੀ ਰਿਪੋਰਟ ਵੀ ਭੇਜਣ ਲਈ ਕਿਹਾ ਗਿਆ ਹੈ।

Related posts

ਜੈ ਬਾਬਾ ਕੇਦਾਰ ਦੇ ਜੈਕਾਰਿਆਂ ਨਾਲ ਸ਼੍ਰੀ ਕੇਦਾਰਨਾਥ ਧਾਮ ਦੇ ਕਿਵਾੜ ਹੋਏ ਬੰਦ

Bunty

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin

“ਬਲੈਕਸਪੌਟ 100 ਮੀਟਰ ਦੀ ਦੂਰੀ ਤੇ ਹੈ”: ਪੰਜਾਬ ਪੁਲਿਸ ਵੱਲੋਂ ਦੁਰਘਟਨਾ ਵਾਲੇ ਬਲੈਕ ਸਪਾਟਸ ਦੀ ਸਫ਼ਲਤਾਪੂਰਵਕ ਮੈਪ ਕਰਨ ਸਦਕਾ ਯਾਤਰੀਆਂ ਨੂੰ ਸੁਚੇਤ ਕਰੇਗੀ ਮੈਪਲਜ਼ ਐਪ 

Bunty