
ਮਾਲਵਾ ਖੇਤਰ ਵਿੱਚ ਤੀਰ ਅੰਦਾਜੀ ਖੇਡ ਨੂੰ ਸਮਰਪਿਤ ਮਾਲਵਾ ਸਕੂਲ ਗਿਦੜਬਾਹਾ ਵਿਖੇ ਤੀਰ ਅੰਦਾਜੀ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਦੋਵੇਂ ਪਤੀ ਪਤਨੀ ਕੋਚ ਅਮਰਿੰਦਰ ਸਿੰਘ ਅਤੇ ਡਾ ਨਿਸ਼ਾ ਤੋਮਰ ਜੋ ਤੀਰ ਅੰਦਾਜੀ ਖੇਡ ਨੂੰ ਹੀ ਆਪਣੀ ਜ਼ਿੰਦਗੀ ਦਾ ਮਕਸਦ ਸਮਝਦੇ ਹਨ, ਕੋਚ ਅਮਰਿੰਦਰ ਸਿੰਘ ਅਤੇ ਡਾ ਨਿਸ਼ਾ ਤੋਮਰ ਨੇ ਤੀਰ ਅੰਦਾਜੀ ਖੇਡ ਰਾਹੀ ਪੰਜਾਬ ਦਾ ਨਹੀ ਸਗੋਂ ਪੂਰੇ ਭਾਰਤ ਦਾ ਨਾਮ ਪੂਰੀ ਦੁਨੀਆ ਵਿੱਚ ਰੋਸ਼ਨ ਕੀਤਾ। ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪ੍ਰੇਰਨਾ ਸਦਕਾ ਮਾਲਵਾ ਖੇਤਰ ਵਿੱਚ ਤੀਰ ਅੰਦਾਜੀ ਦੀ ਨੀਂਹ ਰੱਖੀ ਅਤੇ ਤੀਰ ਅੰਦਾਜੀ ਰਾਹੀ ਅਨੇਕਾ ਖਿਡਾਰੀ ਪੈਦਾ ਕੀਤੇ , ਜਿਨਾਂ ਨੇ ਮਾਲਵਾ ਖੇਤਰ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤ। ਜੋ ਮਾਲਵਾ ਸਕੂਲ ਗਿਦੜਬਾਹਾ ਵਿਖੇ ਤੀਰ ਅੰਦਾਜੀ ਕੋਚ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਅਮਰਿੰਦਰ ਸਿੰਘ ਦਾ ਜਨਮ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਪਿੰਡ ਛੱਤੇਆਣਾ ਵਿਖੇ 12 ਮਈ 1990 ਨੂੰ ਸ: ਗੁਰਮੀਤ ਸਿੰਘ ਦੇ ਘਰ ਹੋਇਆ, ਮਾਤਾ ਪਿਤਾ ਅਤੇ ਪਿੰਡ ਵਾਸੀਆਂ ਨੇ ਕਦੇ ਸੋਚਿਆ ਵੀ ਨਹੀ ਸੀ ਕਿ ਪਿੰਡ ਦੀਆਂ ਗਲੀਆਂ ਵਿਚ ਖੇਡਣ ਵਾਲਾ ਇਹ ਬੱਚਾ ਇੱਕ ਦਿਨ ਪੂਰੀ ਦਨੀਆਂ ਵਿਚ ਧਰੂਹ ਤਾਰੇ ਵਾਂਗ ਚਮਕਦਾ ਨਜ਼ਰ ਆਵੇਗਾ। ਜਿਨਾਂ ਨੇ ਮੁੱਢਲੀ ਸਿੱਖਿਆ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟਭਾਈ ਤੋਂ ਪ੍ਰਾਪਤ ਕੀਤੀ, 2003 ਵਿੱਚ ਨੌਵੀ ਕਲਾਸ ਵਿੱਚ ਪੜਦਿਆਂ ਤੀਰ ਅੰਦਾਜੀ ਦੀ ਕੋਚਿੰਗ ਕੋਚ ਮਨੋਜ ਕੁਮਾਰ ਤੋਂ ਸ਼ੁਰੂ ਕੀਤੀ, ਤੀਰ ਅੰਦਾਜੀ ਦਾ ਸ਼ੌਕ ਅਮਰਿੰਦਰ ਸਿੰਘ ਨੂੰ 2006 ਵਿੱਚ ਅਬੋਹਰ ਲੈ ਗਿਆ ਜਿਥੇ ਦਿਨ ਰਾਤ ਮਿਹਨਤ ਕੀਤੀ, ਅਤੇ 2006-07 ਵਿੱਚ ਹੋਈਆ ਸਕੂਲ ਖੇਡਾ ਵਿੱਚ ਪਹਿਲੀ ਵਾਰ ਨੈਸ਼ਨਲ ਵਿੱਚ ਮੈਡਲ ਹਾਸਿਲ ਕੀਤਾ ਫੇਰ ਅਮਰਿੰਦਰ ਸਿੰਘ ਨੇ ਕਦੇ ਪਿਛੇ ਮੁੜ ਕੇ ਨਹੀਂ ਦੇਖਿਆ।