Australia & New ZealandBreaking NewsLatest News

ਮਰਦਮਸ਼ੁਮਾਰੀ ਜਾਂ ਜਨਗਣਨਾ ਪੂਰੀ ਨਹੀਂ ਕੀਤੀ ਤਾਂ ਹਾਲੇ ਵੀ ਕਰ ਸਕਦੇ ਹੋ – ਹੈਂਡਰਸਨ

ਮੈਲਬੌਰਨ – “ਬੇਸ਼ੱਕ ਮਰਦਮਸ਼ੁਮਾਰੀ ਜਾਂ ਜਨਗਣਨਾ ਦੀ ਰਾਤ ਮੰਗਲਵਾਰ 10 ਅਗਸਤ ਨੂੰ ਸੀ, ਪਰ ਹਿੱਸਾ ਲੈਣ ਵਿੱਚ ਦੇਰ ਨਹੀਂ ਹੋਈ ਹੈ ਅਤੇ ਹਾਲੇ ਵੀ ਇਸ ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ।”

ਜਨਗਣਨਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਸ਼ਟਰੀ ਬੁਲਾਰੇ ਐਂਡਰਿਊ ਹੈਂਡਰਸਨ ਨੇ ‘ਇੰਡੋ ਟਾਈਮਜ਼’ ਨੂੰ ਜਾਣਕਾਰੀ ਦਿੰਦਿਆਂ ਕਿਹਾ ਹੈ, ਕਿ ਲੋਕਾਂ ਕੋਲ ਆਪਣੀ ਜਨਗਣਨਾ ਪੂਰੀ ਕਰਨ ਦਾ ਸਮਾਂ ਅਜੇ ਵੀ ਹੈ। ਅਸੀਂ ਇਹ ਯਕੀਨੀ ਬਨਾਉਣਾ ਚਾਹੁੰਦੇ ਹਾਂ, ਕਿ ਹਰ ਕਿਸੇ ਨੂੰ ਮਰਦਮਸ਼ੁਮਾਰੀ ਵਿੱਚ ਸ਼ਾਮਲ ਕੀਤਾ ਜਾਵੇ। ਇਸ ਮਰਦਮਸ਼ੁਮਾਰੀ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਹਰੇਕ ਘਰ ਨੂੰ ਹਦਾਇਤਾਂ ਭੇਜੀਆਂ ਗਈਆਂ ਸਨ। ਜਨਗਣਨਾ ਦੀ ਰਾਤ ਨੂੰ, ਇਸ ਮਰਦਮਸ਼ੁਮਾਰੀ ਨੂੰ ਪੂਰਾ ਕਰਨਾ ਆਸਟ੍ਰੇਲੀਆ ਵਿੱਚ ਹਰ ਕਿਸੇ ਲਈ ਲਾਜ਼ਮੀ* ਹੈ।

ਹੈਂਡਰਸਨ ਨੇ ਕਿਹਾ ਕਿ ਮਰਦਮਸ਼ੁਮਾਰੀ ਜਾਂ ਜਨਗਣਨਾ ਦੇ ਅੰਕੜੇ ਵਿਅਕਤੀਆਂ, ਪਰਿਵਾਰਾਂ ਅਤੇ ਭਾਈਚਾਰੇ ਨੂੰ ਲਾਭ ਪਹੁੰਚਾਉਂਦੇ ਹਨ। ਸਹੀ ਗਿਣਤੀ ਹੋਣ ਦਾ ਮਤਲਬ ਹੈ, ਕਿ ਸਹੀ ਸੇਵਾਵਾਂ ਦੀ ਯੋਜਨਾ ਬਣਾਈ ਜਾ ਸਕਦੀ ਹੈ, ਅਤੇ ਤੁਹਾਡੇ ਭਾਈਚਾਰੇ ਵਿੱਚ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।

ਜਨਗਣਨਾ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਰਾਸ਼ਟਰੀ ਬੁਲਾਰੇ ਨੇ ਕਿਹਾ ਕਿ ਜੇ ਤੁਸੀਂ ਅਜੇ ਤੱਕ ਆਪਣੀ ਮਰਦਮਸ਼ੁਮਾਰੀ ਪੂਰੀ ਨਹੀਂ ਕੀਤੀ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਤੁਸੀਂ ਅਜੇ ਵੀ ਇਸ ਨੂੰ ਔਨਲਾਈਨ, ਕਾਗਜ਼ ਰਾਹੀਂ ਜਾਂ ਸਾਡੀ ਮਦਦ ਨਾਲ ਕਰ ਸਕਦੇ ਹੋ। ਜੇ ਤੁਹਾਨੂੰ ਤੁਹਾਡੀ ਚਿੱਠੀ ਨਹੀਂ ਮਿਲ ਰਹੀ, ਤਾਂ www.census.abs.gov.au ਉੱਤੇ ਜਾਓ ਜਾਂ 1800 512 441 ਉੱਤੇ ਫੋਨ ਕਰੋ। ਤੁਸੀਂ ਮਰਦਮਸ਼ੁਮਾਰੀ ਨੰਬਰ ਲਈ ਬੇਨਤੀ ਕਰ ਸਕਦੇ ਹੋ, ਅਤੇ ਔਨਲਾਈਨ ਪੂਰਾ ਕਰ ਸਕਦੇ ਹੋ, ਜਾਂ ਤੁਹਾਨੂੰ ਇਕ ਕਾਗਜ਼ੀ ਫਾਰਮ ਭੇਜਿਆ ਜਾ ਸਕਦਾ ਹੈ।

ਜੇ ਸਾਨੂੰ ਜਲਦੀ ਹੀ ਤੁਹਾਡੇ ਕੋਲੋਂ ਜਵਾਬ ਨਹੀਂ ਮਿਲਦਾ, ਤਾਂ ਤੁਹਾਨੂੰ ਇਕ ਯਾਦ ਦਿਵਾਉਣ ਵਾਲੀ ਚਿੱਠੀ ਮਿਲੇਗੀ ਜਾਂ ਸਾਡੇ ਜਨਗਣਨਾ ਖੇਤਰੀ ਕਰਮਚਾਰੀ ਵੱਲੋਂ ਫੇਰੀ ਪਾਈ ਜਾਵੇਗੀ।”

ਲੋਕਾਂ ਲਈ ਭਾਸ਼ਾ ਵਿੱਚ ਕਈ ਤਰ੍ਹਾਂ ਦੇ ਸਹਾਇਤਾ ਬਦਲ ਮੌਜੂਦ ਹਨ।

ਜੇ ਤੁਹਾਨੂੰ ਪੰਜਾਬੀ ਵਿੱਚ ਕਿਸੇ ਨਾਲ ਗੱਲ ਕਰਨ ਦੀ ਲੋੜ ਹੈ, ਤਾਂ ਤੁਸੀਂ ਮੁਫ਼ਤ ਅਨੁਵਾਦ ਅਤੇ ਦੁਭਾਸ਼ੀਆ ਸੇਵਾ (TIS National) ਨੂੰ 131 450 ਉੱਤੇ ਫੋਨ ਕਰ ਸਕਦੇ ਹੋ। TIS National ਮਰਦਮਸ਼ੁਮਾਰੀ ਦੇ ਸਵਾਲਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਸਕਦਾ ਹੈ ਅਤੇ ਉਨ੍ਹਾਂ ਦਾ ਜਵਾਬ ਦਿੰਦੇ ਸਮੇਂ ਕੀ ਵਿਚਾਰ ਕਰਨਾ ਹੈ।

ਫਾਰਮ ਭਰਨ ਵਾਲੇ ਅਤੇ ਜਾਣਕਾਰੀ ਸੈਸ਼ਨ ਸਥਾਨਕ ਲਾਇਬ੍ਰੇਰੀਆਂ ਅਤੇ ਭਾਈਚਾਰਕ ਕੇਂਦਰਾਂ ਸਮੇਤ ਕਈ ਜਗ੍ਹਾਵਾਂ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। www.census.abs.gov.au/find-us ਵਿਖੇ ਮਰਦਮਸ਼ੁਮਾਰੀ ਦੀ ਵੈੱਬਸਾਈਟ ਉੱਤੇ ਆਹਮੋ-ਸਾਹਮਣੇ ਦੀ ਮਦਦ ਦੇ ਸਥਾਨਾਂ ਵਾਲਾ ਆਪ ਵਰਤਣ ਵਾਲਾ ਨਕਸ਼ਾ ਉਪਲਬਧ ਹੈ।

Related posts

Record-Breaking Winter For Paramedic Demand

admin

ਚੇਨਈ ਵਿੱਚ ਹੋਵੇਗਾ ਬਿਗ ਬੈਸ਼ ਲੀਗ ਦਾ ਪਹਿਲਾ ਮੈਚ, ਆਸਟ੍ਰੇਲੀਆ ਤੇ ਭਾਰਤ ਖੇਡਾਂ ਵਿੱਚ ਵਧਾਉਣਗੇ ਸਹਿਯੋਗ

admin

International Day of a Yoga 2025

admin