Australia & New Zealand

ਆਸਟ੍ਰੇਲੀਆ ‘ਚ ਮਹਿੰਗਾਈ 7 ਫੀਸਦੀ ਤੋਂ ਵੀ ਜਿਆਦਾ ਪੱਧਰ ‘ਤੇ ਪਹੁੰਚ ਸਕਦੀ ?

ਕਰੰਸੀ।

ਮੈਲਬੌਰਨ – ਆਸਟ੍ਰੇਲੀਆ ਵਿਚ ਮਹਿੰਗਾਈ ਦੀ ਦਰ 2 ਦਹਾਕਿਆਂ ਦੇ ਰਿਕਾਰਡ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ ਹੈ, ਕੀ ਇਸ ਨਾਲ ਮਾਰਟਗੇਜ਼ ਦੀਆਂ ਉੱਚੀਆਂ ਵਿਆਜ਼ ਦਰਾਂ ਲਈ ਰਾਹ ਪੱਧਰਾ ਹੋ ਗਿਆ ਹੈ। ਜੂਨ ਤੱਕ ਦੀ ਦੂਜੀ ਤਿਮਾਹੀ ਵਿਚ ਮੁਦਰਾ ਪਸਾਰ ਦੀ ਦਰ 6.1 ਫੀਸਦੀ ਤੱਕ ਛਾਲ ਮਾਰ ਗਈ ਸੀ। ਆਖਿਰ ਇਸ ਵਧਦੀ ਮਹਿੰਗਾਈ ਦੇ ਲਈ ਕੀ-ਕੀ ਅਜਿਹੇ ਕਾਰਨ ਹਨ?

ਤੇਲ ਅਤੇ ਜਾਇਦਾਦ ਦੀਆਂ ਕੀਮਤਾਂ ਮਹਿੰਗਾਈ ਵਿਚ ਵਾਧੇ ਦਾ ਅਹਿਮ ਕਾਰਨ ਦੱਸੀਆਂ ਜਾ ਰਹੀਆਂ ਹਨ ਅਤੇ ਕੋਵਿਡ-19 ਮਹਾਂਮਾਰੀ ਅਤੇ ਯੂਕਰੇਨ ਉੱਤੇ ਰੂਸ ਦੇ ਹਮਲੇ ਦੇ ਕਾਰਨ ਸਪਲਾਈ ਪ੍ਰਭਾਵਿਤ ਹੋਣਾ ਵੀ ਇਸ ਦੇ ਲਈ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ ਨੇ ਮਹਿੰਗਾਈ ਨੂੰ ਰੋਕਣ ਦੇ ਲਈ ਅਧਿਕਾਰਿਤ ਨਕਦ ਦਰਾਂ ਵਿਚ ਵਾਧਾ ਵੀ ਕਰ ਦਿੱਤਾ ਅਤੇ ਬੈਂਕਾਂ ਦੇ ਲਈ ਵਿਆਜ ਦਰਾਂ ਨਿਰਧਾਰਨ ਕਰਨ ‘ਤੇ ਵੀ ਨਿਗਰਾਨੀ ਵਧਾਈ। ਲਗਾਤਾਰ ਤਿੰਨ ਵਾਰ ਵਾਧੇ ਤੋਂ ਬਾਅਦ ਅਧਿਕਾਰਿਤ ਨਕਦ ਦਰਾਂ ਵਰਤਮਾਨ ਸਮੇਂ 1.35 ਫੀਸਦੀ ਹੋ ਗਈਆਂ ਹਨ, ਜਦਕਿ ਅਪ੍ਰੈਲ ਵਿਚ ਇਹ 0.1 ਫੀਸਦੀ ‘ਤੇ ਸਨ।

ਆਸਟ੍ਰੇਲੀਅਨ ਰਿਜ਼ਰਵ ਬੈਂਕ ਸਖ਼ਤ ਦਬਾਅ ਹੇਠ ਕੰਮ ਕਰ ਰਿਹਾ ਹੈ ਪਰ ਜੂਨ ਤੱਕ ਦੀ ਤਿਮਾਹੀ ਵਿਚ ਮਹਿੰਗਾਈ ਦਰ ਹੋਰ ਅੱਗੇ ਵੱਧ ਗਈ ਅਤੇ ਇਸ ਸਾਲ ਦੇ ਅੰਤ ਤੱਕ ਇਸ ਵਿਚ ਵਾਧੇ ਦਾ ਅੰਕੜਾ ਬਹੁਤ ਭਿਆਨਕ ਹੈ। ਆਸਟ੍ਰੇਲੀਅਨ ਰਿਜ਼ਰਵ ਬੈਂਕ ਦਾ ਅਨੁਮਾਨ ਹੈ ਕਿ ਇਸ ਸਾਲ ਦੇ ਅਖੀਰ ਤੱਕ ਮਹਿੰਗਾਈ 7 ਫੀਸਦੀ ਤੋਂ ਵੀ ਜਿਆਦਾ ਦੇ ਸਿਖਰ ਤੱਕ ਪਹੁੰਚ ਸਕਦੀ ਹੈ।

Related posts

Sarah De Jonge Wins 2025 Tasmanian AgriFutures Rural Women’s Award

admin

ਆਸਟ੍ਰੇਲੀਅਨ ਕ੍ਰਿਕਟਰ ਮਿਸ਼ੇਲ ਸਟਾਰਕ ਨੇ ਇਤਿਹਾਸ ਰਚਿਆ !

admin

Have Your Say on Victoria’s Multicultural Review

admin