Punjab Sport

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਕਿੱਕ ਬਾਕਸਿੰਗ ’ਚ ਸੋਨੇ ਅਤੇ ਕਾਂਸੇ ਦਾ ਤਗਮੇ ਹਾਸਲ ਕੀਤੇ

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਫ਼ਿਜੀਕਲ ਐਜ਼ੂਕੇਸ਼ਨ ਦੇ ਵਿਦਿਆਰਥੀਆਂ ਨੇ ਮਲਟੀਪਰਪਜ਼ ਇਨਡੋਰ ਸਟੇਡੀਅਮ, ਪੇਡਮ, ਮਾਪੁਸਾ, ਗੋਆ ਵਿਖੇ ਕਰਵਾਈ ਗਈ ‘ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ’ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਅਤੇ ਕਾਂਸੇ ਦੇ ਤਮਗੇ ਹਾਸਲ ਕਰ ਕੇ ਕਾਲਜ, ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਬੀ. ਪੀ. ਐਡ (4 ਸਾਲਾ ਕੋਰਸ) ਸਮੈਸਟਰ ਪਹਿਲਾ ਦੇ ਵਿਦਿਆਰਥੀ ਬਿਕਰਮਬੀਰ ਸਿੰਘ ਅਤੇ ਬੀ. ਪੀ. ਐਡ (2 ਸਾਲਾ ਕੋਰਸ) ਸਮੈਸਟਰ ਤੀਜਾ ਦੀ ਰੇਣੂ ਨੇ ਉਕਤ ਮੈਚ ’ਚ ਜਿੱਤ ਹਾਸਲ ਕਰ ਕੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਬਿਕਰਮਬੀਰ ਸਿੰਘ ਨੇ 45 ਕਿਲੋਗ੍ਰਾਮ ਵਰਗ ’ਚ ਸੋਨੇ ਦਾ ਤਗਮਾ ਹਾਸਲ ਕੀਤਾ ਹੈ, ਜਿਸ ’ਚ 6 ਖਿਡਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਬਿਕਰਮਬੀਰ ਸਿੰਘ ਨੇ 3-0 ਦੇ ਫ਼ਰਕ ਨਾਲ ਓਡੀਸ਼ਾ ਦੇ ਖਿਡਾਰੀ ਨੂੰ ਹਰਾ ਕੇ ਉਕਤ ਮੁਕਾਮ ਹਾਸਲ ਕੀਤਾ। ਜਦ ਕਿ ਰੇਣੂ ਨੇ 60 ਕਿਲੋਗ੍ਰਾਮ ਵਰਗ ’ਚ ਹਿੱਸਾ ਲੈਂਦਿਆਂ ਕਾਂਸੇ ਦਾ ਤਗਮਾ ਹਾਸਲ ਕੀਤਾ। ਜਿਸ ’ਚ 14 ਖਿਡਾਰੀਆਂ ਨੇ ਆਪਣੇ ਹੁਨਰ ਵਿਖਾਏ।

ਉਨ੍ਹਾਂ ਕਿਹਾ ਕਿ ਉਕਤ ਦੋਵੇਂ ਵਿਦਿਆਰਥੀ ਕੰਬੋਡੀਆ ਵਿਖੇ 6 ਤੋਂ 13 ਅਕਤੂਬਰ ਨੂੰ ਹੋਣ ਜਾ ਰਹੀ ਇੰਟਰਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਗਏ ਹਨ। ਇਸ ਮੌਕੇ ਉਨ੍ਹਾਂ ਉਕਤ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕਰਦੇ ਹੋਏ ਉਚ ਪੱਧਰ ਦਾ ਮੁਕਾਮ ਹਾਸਲ ਕਰਨ ਲਈ ਉਤਸ਼ਾਹਿਤ ਵੀ ਕੀਤਾ।

Related posts

ਬੰਗਲਾਦੇਸ਼ ਖਿਲਾਫ਼ ਪਹਿਲੇ ਟੈਸਟ ਲਈ ਟੀਮ ਇੰਡੀਆ ਦਾ ਐਲਾਨ, ਪੰਤ ਦੀ ਟੀਮ ’ਚ ਹੋਈ ਵਾਪਸੀ

editor

ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਜਾਪਾਨ ਨੂੰ ਹਰਾਇਆ

editor

ਸੰਸਾਰ ਪੱਧਰੀ ਸਹਿਕਾਰਿਤਾ ਸਮਾਗਮ –2024 ਦਾ ਆਯੋਜਨ ਭਾਰਤ ’ਚ

editor