India

ਮੋਦੀ ਗੋਲਡਨ ਜੁਬਲੀ ਸਮਾਗਮ ‘ਚ ਜਾਂਦੇ-ਜਾਂਦੇ ਕਿਥੇ ਪਹੁੰਚ ਗਏ !

ਹੈਦਰਾਬਾਦ – ਹੈਦਰਾਬਾਦ ਵਿੱਚ ICRISAT ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰਨ ਜਾਂਦੇ-ਜਾਂਦੇ ਮੋਦੀ ਅਚਾਨਕ ਖੇਤਾਂ ‘ਚ ਪਹੁੰਚ ਗਏ !ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਹੈ। ਪੀਐਮ ਮੋਦੀ ਸ਼ਨੀਵਾਰ ਨੂੰ ਹੈਦਰਾਬਾਦ ਵਿੱਚ ICRISAT ਦੇ ਗੋਲਡਨ ਜੁਬਲੀ ਸਮਾਰੋਹ ਦਾ ਉਦਘਾਟਨ ਕਰਨ ਜਾ ਰਹੇ ਸਨ। ਇਸ ਦੌਰਾਨ ਰਾਹ ਵਿੱਚ ਪੀਐੱਮ ਮੋਦੀ ਦੀ ਨਜ਼ਰ ਅਚਾਨਕ ਖੇਤਾਂ ਵਿੱਚ ਉੱਗੀ ਹਰੀ-ਭਰੀ ਫ਼ਸਲ ‘ਤੇ ਪਈ ਤਾਂ ਪ੍ਰੋਟੋਕੋਲ ਦੀ ਪਰਵਾਹ ਕੀਤੇ ਬਿਨਾਂ ਕਾਰ ਰੁਕਵਾ ਕੇ ਖੇਤਾਂ ਵਿੱਚ ਚਲੇ ਗਏ। ਉੱਥੇ ਖੇਤਾਂ ‘ਚ ਚਨਿਆਂ ਨੂੰ ਦੇਖ ਕੇ ਪੀਐੱਮ ਮੋਦੀ ਉੱਥੇ ਗਏ ਅਤੇ ਚਨੇ ਦੀ ਫਲੀ ਤੋਂ ਚਨੇ ਦਾ ਦਾਣਾ ਵੱਖ ਕੀਤਾ ਅਤੇ ਉਸ ਦਾ ਸਵਾਦ ਮਾਣਿਆ। ਪ੍ਰਧਾਨ ਮੰਤਰੀ ਕੁਝ ਦੇਰ ਖੇਤਾਂ ‘ਚ ਰਹੇ ਅਤੇ ਫਿਰ ਤੈਅ ਪ੍ਰੋਗਰਾਮ ਮੁਤਾਬਕ ਅੱਗੇ ਵਧੇ। ਇਸ ਪਿੱਛੋਂ ਪੀ.ਐੱਮ. ਮੋਦੀ ਨੇ ਟਵਿੱਟਰ ‘ਤੇ ਆਪਣੀਆਂ ਫੋਟੋਆਂ ਪੋਸਟ ਕੀਤੀਆਂ ਤੇ ਲਿਖਿਆ ਕਿ ICRISAT ਕੈਂਪਸ ਵਿਖੇ ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਇਸ ਖੇਤਰ ਵਿੱਚ ਨਵੀਨਤਾ ਨੂੰ ਮਜ਼ਬੂਤ ਕਰਨ ਦੇ ਕੁਝ ਯਤਨਾਂ ਦਾ ਨਿਰੀਖਣ ਕੀਤਾ।

ਵਨਣਯੋਗ ਹੈ ਕਿ ਬੀਜੇਪੀ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਖ਼ੁਦ ਪੀ.ਐੱਮ. ਮੋਦੀ ਨੇ ਕਮਾਨ ਸੰਭਾਲੀ ਹੈ। ਉਹ 8 ਤੇ 9 ਫ਼ਰਵਰੀ ਨੂੰ ਸੂਬੇ ਵਿੱਚ ਵਰਚੁਅਲ ਰੈਲੀ ਕਰਨ ਜਾ ਰਹੇ ਹਨ, ਜਿਸ ਵਿੱਚ ਉਹ ਆਮ ਲੋਕਾਂ ਅਤੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਨਗੇ। ਪਰ ਇਸ ਤੋਂ ਪਹਿਲਾਂ ਹੀ ਪੀ.ਐੱਮ. ਮੋਦੀ ਦਾ ਇੱਕ ਅਨੋਖਾ ਰੂਪ ਵੇਖਣ ਨੂੰ ਮਿਲਿਆ।

Related posts

ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 23 ਮਈ ਨੂੰ ਖੁੱਲ੍ਹਣਗੇ !

admin

ਹਸਪਤਾਲ ‘ਚ ਕੋਰੋਨਾ ਇਨਫੈਕਟਿਡ ਡਾਕਟਰ ਦੇ ਸੰਪਰਕ ‘ਚ ਆਉਣ ਨਾਲ 150 ਤੋਂ ਜ਼ਿਆਦਾ ਗਰਭਵਤੀ ਔਰਤਾਂ ‘ਚ ਇਨਫੈਕਸ਼ਨ ਦਾ ਖ਼ਤਰਾ

Bunty

ਮਰਦਮਸ਼ੁਮਾਰੀ 2027 ਲਈ ਗ੍ਰਹਿ ਮੰਤਰਾਲੇ ਵਲੋਂ ਨੋਟੀਫਿਕੇਸ਼ਨ ਕੀਤਾ ਜਾਰੀ !

admin