Bollywood

ਰਣਵੀਰ ਵਲੋਂ ਕੈਟਰੀਨਾ ਨੂੰ ਲੈ ਕੇ ਵਿੱਕੀ ਕੌਸ਼ਲ ’ਤੇ ਕੁਮੈਂਟ

ਪ੍ਰਸ਼ੰਸਕਾਂ ਨੂੰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੀ ਜੋੜੀ ਬਹੁਤ ਪਸੰਦ ਹੈ। ਦੋਵਾਂ ਨੇ ਅਚਾਨਕ ਵਿਆਹ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉੱਥੇ ਹੀ ਹਾਲ ਹੀ ’ਚ ਰਣਵੀਰ ਸਿੰਘ ਨੇ ਫਿਲਮਫੇਅਰ ਐਵਾਰਡਜ਼ ਦੌਰਾਨ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਜੋੜੀ ਨੂੰ ਲੈ ਕੇ ਕੁਝ ਅਜਿਹਾ ਕਹਿ ਦਿੱਤਾ, ਜਿਸ ਨੂੰ ਸੁਣ ਕੇ ਉੱਥੇ ਮੌਜੂਦ ਹਰ ਕੋਈ ਦੰਗ ਰਹਿ ਗਿਆ। ਇੱਥੋਂ ਤਕ ਕਿ ਖ਼ੁਦ ਕੈਟਰੀਨਾ ਦਾ ਐਕਸਪ੍ਰੈਸ਼ਨ ਵੀ ਦੇਖਣਯੋਗ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਫਿਲਮਫੇਅਰ ਐਵਾਰਡਜ਼ ਨਾਈਟ ਦੀ ਮੇਜ਼ਬਾਨੀ ਰਣਵੀਰ ਸਿੰਘ ਨੇ ਕੀਤੀ ਸੀ। ਇਸ ਦੌਰਾਨ ਕਈ ਮਜ਼ੇਦਾਰ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋ ਰਹੀਆਂ ਹਨ। ਉੱਥੇ ਹੀ ਇਸੇ ਪੋਗਰਾਮ ਦੀ ਇਕ ਹੋਰ ਵੀਡੀਓ ਸੋਸ਼ਲ ਮੀਡੀਆ ’ਤੇ ਚਰਚਾ ‘ਚ ਹੈ। ਇਸ ਵੀਡੀਓ ’ਚ ਰਣਵੀਰ ਅਦਾਕਾਰ ਵਿੱਕੀ ਕੌਸ਼ਲ ਨਾਲ ਖ਼ੂਬ ਮਜ਼ਾਕ ਕਰਦੇ ਨਜ਼ਰ ਆ ਰਹੇ ਹਨ। ਰਣਵੀਰ ਨੇ ਵਿੱਕੀ ਨੂੰ ਮਸਤੀ ਭਰੇ ਅੰਦਾਜ਼ ’ਚ ਆਪਣੇ ਵਿਆਹ ਬਾਰੇ ਕਈ ਸਵਾਲ ਪੁੱਛੇ। ਇਸ ਦੌਰਾਨ ਉਸ ਦੇ ਮੂੰਹ ’ਚੋਂ ਕੁਝ ਅਜਿਹਾ ਨਿਕਲਿਆ, ਜਿਸ ਨਾਲ ਉੱਥੇ ਮੌਜੂਦ ਹਰ ਕੋਈ ਹੱਸ ਪਿਆ। ਜ਼ਿਕਰਯੋਗ ਹੈ ਕਿ ਵਿੱਕੀ ਆਪਣੀ ਪਤਨੀ ਕੈਟਰੀਨਾ ਨਾਲ ਫਿਲਮਫੇਅਰ ਨਾਈਟ ’ਤੇ ਪਹੁੰਚਿਆ ਸੀ।
ਐਵਾਰਡ ਨਾਈਟ ਤੋਂ ਪਹਿਲਾਂ ਸਾਹਮਣੇ ਆਈ ਇਸ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਣਵੀਰ ਸਟੇਜ ’ਤੇ ਮੌਜੂਦ ਹਨ। ਉਹ ਵਿੱਕੀ ਨੂੰ ਕਹਿੰਦਾ ਹੈ, ‘ਵਿੱਕੀ ਸਾਡੀ ਦਿਖ ਕਾਫੀ ਮਿਲਦੀ-ਜੁਲਦੀ ਹੈ। ਦੋਵੇਂ ਸੁਪਨਿਆਂ ਦੀ ਦੁਨੀਆ ਵਿਚ ਰਹਿ ਰਹੇ ਹਾਂ। ਇਸ ਤੋਂ ਬਾਅਦ ਰਣਵੀਰ ਕਹਿੰਦੇ ਹਨ, ‘ਅਸੀਂ ਦੋਵੇਂ ਮਾਂ ਦੇ ਲਾਡਲੇ ਹਾਂ। ਅਸੀਂ ਦੋਵੇਂ ਹੀ ਕਰਨ ਜੌਹਰ ਦੀ ਫਿਲਮ ਤਖ਼ਤ ’ਚ ਇਕੱਠੇ ਕੰਮ ਕਰਨ ਵਾਲੇ ਸੀ ਕਿਉਂਕਿ ਸਾਡੀ ਦੋਵਾਂ ਦੀ ਦਿਖ ਇੱਕੋ ਜਿਹੀ ਹੈ।
ਇਸ ਦੇ ਨਾਲ ਹੀ ਰਣਵੀਰ ਅੱਗੇ ਕਹਿੰਦੇ ਹਨ, ‘ਮੈਂ ਅਤੇ ਵਿੱਕੀ ਦੋਵਾਂ ਨੇ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਕੁੜੀਆਂ ਨਾਲ ਵਿਆਹ ਕਰਵਾਇਆ ਹੈ ਅਤੇ ਜੋ ਸਾਡੀ ਔਕਾਤ ਤੋਂ ਬਾਹਰ ਹਨ।’ ਮੈਂ ਸਮਝ ਸਕਦਾ ਹਾਂ ਕਿ ਲੋਕ ਮੈਨੂੰ ਵੀ ਰੋਜ਼ ਅਜਿਹੀ ਹੀ ਬੋਲਦੇ ਹਨ। ਰਣਬੀਰ ਦੀ ਇਹ ਗੱਲ ਸੁਣ ਕੇ ਸਾਰਿਆਂ ਦੇ ਨਾਲ ਕੈਟਰੀਨਾ ਅਤੇ ਵਿੱਕੀ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗੇ।

Related posts

ਐਕਟਿੰਗ ਦੀ ਥਾਂ ਵੱਖਰਾ ਰਸਤਾ ਚੁਣਨ ਵਾਲੀ ਮਨੋਰੰਜਨ ਜਗਤ ਦੀ ਧਾਕੜ ਪ੍ਰੋਡਿਊਸਰ !

admin

ਐਸ਼ਵਰਿਆ ਰਾਏ ਹਮੇਸ਼ਾ ਸਫ਼ਰ ਦੌਰਾਨ ਕਾਲੇ ਕੱਪੜੇ ਹੀ ਕਿਉਂਂ ਪਾਉਂਦੀ ਹੈ ?

admin

ਦਿਲਜੀਤ ਦੋਸਾਂਝ ਦੇ ਘਰ ਅਤੇ ਲੁਧਿਆਣਾ ਮੇਅਰ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ

admin