ArticlesAustralia & New Zealand

ਰਿਫਿਊਜੀ ਵੀਕ 2026 : ਫਿਲਮ ਫੈਸਟੀਵਲ ‘ਚ ਪ੍ਰੇਰਣਾਦਾਇਕ ਬਹੁ-ਸਭਿਆਚਾਰਕ ਫਿਲਮਾਂ ਦਾ ਪ੍ਰੀਮੀਅਰ !

VMC ਮਲਟੀਕਲਚਰਲ ਫਿਲਮ ਫੈਸਟੀਵਲ 2026 ਦੇ ਫਿਲਮ ਨਿਰਮਾਤਾ VMC ਚੇਅਰਪਰਸਨ ਵਿਵੀਅਨ ਨਗੁਏਨ ਅਤੇ ਰਣਨੀਤੀ ਅਤੇ ਸੰਚਾਲਨ ਨਿਰਦੇਸ਼ਕ ਕਾਸ਼ਿਫ ਬੌਂਸ ਦੇ ਨਾਲ। ਫੋਟੋ: ਐਂਡਰਿਊ ਡਿਨਹ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਨੇ 18 ਜੂਨ 2026 ਨੂੰ ਮਲਟੀਕਲਚਰਲ ਫਿਲਮ ਫੈਸਟੀਵਲ ਦਾ ਅੱਠਵਾਂ ਐਡੀਸ਼ਨ ਕਰਵਾਇਆ। ਇਹ ਸਮਾਗਮ ਸਵਿਨਬਰਨ ਯੂਨੀਵਰਸਿਟੀ ਆਫ਼ ਟੈਕਨੋਲੋਜੀ ਅਤੇ ਐਸਬੀਐਸ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਦਾ ਪ੍ਰੀਮੀਅਰ ਮੈਲਬੌਰਨ ਦੇ ਐਕਮੀ ਸਿਨੇਮਾ ਵਿੱਚ ਹੋਇਆ ਜਿੱਥੇ 400 ਲੋਕ ਮੌਜੂਦ ਸਨ।

ਪ੍ਰੋਗਰਾਮ ਦੀ ਮੇਜ਼ਬਾਨੀ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਫਿਲਮ ਨਿਰਮਾਤਾ ਹੈਲਨ ਕਪਾਲੋਸ ਨੇ ਕੀਤੀ। ਸਮਾਗਮ ਵਿੱਚ ਹਿੰਮਤ, ਉਮੀਦ ਅਤੇ ਵੱਖ-ਵੱਖ ਸਭਿਆਚਾਰਾਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਨੂੰ ਪੇਸ਼ ਕੀਤਾ ਗਿਆ। ਇਸ ਸਾਲ ਮਿਲੀਆਂ 767 ਐਂਟਰੀਆਂ ਵਿੱਚੋਂ ਚੁਣੀਆਂ ਗਈਆਂ 10 ਛੋਟੀਆਂ ਫਿਲਮਾਂ ਰਾਹੀਂ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਦੇ ਬਹੁ-ਸਭਿਆਚਾਰਕ ਤਜਰਬਿਆਂ ਨੂੰ ਦਰਸਾਇਆ ਗਿਆ।

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੁਯੇਨ ਅੇਐਮ ਨੇ ਫਿਲਮ ਨਿਰਮਾਤਾ ਡੇਂਗ ਅਚਿਯੂ ਅਤੇ ਜੈਸੀ ਮੈਥਿਊ ਨੂੰ ਉਨ੍ਹਾਂ ਦੀ ਸ਼ਾਰਟ ਫਿਲਮ “ਫ੍ਰੌਮ ਨੋ ਵੋਇਸ ਟੂ ਬਿਗ ਵੋਇਸ” ਲਈ ਚੇਅਰਪਰਸਨ ਰਿਫਿਊਜੀ ਸਟੋਰੀਜ਼ ਐਵਾਰਡ ਨਾਲ ਸਨਮਾਨਿਤ ਕੀਤਾ।

ਰਿਫਿਊਜੀ ਵੀਕ 2026 ਦੀ ਥੀਮ “ਏ ਮਿਲੀਅਨ ਸਟੋਰੀਜ਼” ਨੂੰ ਧਿਆਨ ਵਿੱਚ ਰੱਖਦਿਆਂ ਸਮਾਗਮ ਵਿੱਚ ਉਹ ਕਲਾਕਾਰ ਵੀ ਸ਼ਾਮਲ ਹੋਏ ਜਿਨ੍ਹਾਂ ਦਾ ਪਿਛੋਕੜ ਰਿਫਿਊਜੀ ਜਾਂ ਅਸਾਇਲਮ ਸੀਕਰ ਰਿਹਾ ਹੈ। ਦੱਖਣੀ ਸੁਡਾਨ ਦੀ ਗਾਇਕਾ ਅਜਾਕ ਕਵਾਈ ਅਤੇ ਅਸ਼ੂਰ ਫੋਕਲੋਰ ਐਂਸੈਂਬਲ ਦੀਆਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਇਸ ਸਾਲ ਵੀ ਫ੍ਰੈਂਡਜ਼ ਆਫ਼ ਮਲਟੀਕਲਚਰਲ ਫਿਲਮ ਫੈਸਟੀਵਲ ਪ੍ਰੋਗਰਾਮ ਜਾਰੀ ਰਿਹਾ। ਇਸ ਰਾਹੀਂ ਫਿਲਮ ਉਦਯੋਗ ਦੇ ਮਾਹਿਰ ਵੱਖ-ਵੱਖ ਭਾਈਚਾਰਿਆਂ ਨਾਲ ਜੁੜਾਅ ਵਧਾਉਣ ਅਤੇ ਨਵੇਂ ਕਹਾਣੀਕਾਰਾਂ ਨੂੰ ਸਾਲ ਭਰ ਸਹਿਯੋਗ ਦੇਣ ਲਈ ਕੰਮ ਕਰ ਰਹੇ ਹਨ।

ਮਲਟੀਕਲਚਰਲ ਫਿਲਮ ਫੈਸਟੀਵਲ ਜੁਲਾਈ ਤੋਂ ਨਵੰਬਰ 2026 ਤੱਕ ਵਿਕਟੋਰੀਆ ਦੇ ਕਈ ਇਲਾਕਿਆਂ ਵਿੱਚ ਹੋਵੇਗਾ। ਇਹ ਬੰਜਿਲ ਪਲੇਸ (ਨੈਰੇ ਵਾਰਨ), ਹਾਲਜ਼ ਗੈਪ ਹੱਬ ਸੈਂਟੇਨਰੀ ਹਾਲ, ਸੇਂਟ ਆਰਨੌਡ ਕਮਿਊਨਿਟੀ ਸਿਨੇਮਾ, ਨੌਰਦਰਨ ਗ੍ਰੈਪੀਅਨ ਕੌਂਸਲ ਛਾਇਰ ਦੇ ਪੈਨਿਨਸੂਲਾ ਸਿਨੇਮਾ (ਰੋਜ਼ਬਡ) ਅਤੇ ਫੈਡਰੇਸ਼ਨ ਸਕੁਏਅਰ ਸਮੇਤ ਕਈ ਥਾਵਾਂ ‘ਤੇ ਦਰਸ਼ਕਾਂ ਲਈ ਪੇਸ਼ ਕੀਤਾ ਜਾਵੇਗਾ। ਇਸ ਤੋਂ ਬਾਅਦ ਮਲਟੀਕਲਚਰਲ ਫਿਲਮ ਫੈਸਟੀਵਲ 9 ਨਵੰਬਰ ਤੋਂ ਇਸ ਫੈਸਟੀਵਲ ਦੀਆਂ ਫਿਲਮਾਂ 12 ਮਹੀਨਿਆਂ ਦੇ ਲਈ ਐਸਬੀਐਸ ਔਨ ਡਿਮਾਂਡ ‘ਤੇ ਦੇਸ਼ ਭਰ ਸਟ੍ਰੀਮ ਹੋਵੇਗਾ।

ਵਿਕਟੋਰੀਅਨ ਮਲਟੀਕਲਚਰਲ ਨੇ ਮਲਟੀਕਲਚਰਲ ਫਿਲਮ ਫੈਸਟੀਵਲ ਦੇ ਲਈ ਚੁਣੇ ਗਏ ਸਾਰੇ ਫਿਲਮ ਨਿਰਮਾਤਾਵਾਂ ਅਤੇ ਐਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਫੈਸਟੀਵਲ ਵੱਖ-ਵੱਖ ਸਭਿਆਚਾਰਾਂ, ਭਾਸ਼ਾਵਾਂ ਅਤੇ ਪੀੜ੍ਹੀਆਂ ਦੇ ਲੋਕਾਂ ਨੂੰ ਇੱਕ-ਦੂਜੇ ਨਾਲ ਜੋੜਦਾ ਹੈ ਅਤੇ ਸਾਨੂੰ ਯਾਦ ਦਿਵਾਉਂਦਾ ਹੈ ਕਿ ਸਾਡੀਆਂ ਭਿੰਨਤਾਵਾਂ ਹੀ ਸਾਡੀ ਤਾਕਤ ਹਨ।

ਇਸ ਮੌਕੇ ਵਿਕਟੋਰੀਆ ਦੀ ਮਲਟੀਕਲਚਰਲ ਅਤੇ ਮਲਟੀਫੇਥ ਮੰਤਰੀ ਇੰਗ੍ਰਿਡ ਸਟਿਟ ਨੇ ਕਿਹਾ ਕਿ, “ਮੈਂ ਮਲਟੀਕਲਚਰਲ ਫਿਲਮ ਫੈਸਟੀਵਲ ਲਈ ਆਪਣਾ ਸਮਾਂ ਅਤੇ ਰਚਨਾਤਮਕ ਯੋਗਦਾਨ ਦੇਣ ਵਾਲੇ ਹਰ ਕਾਸਟ ਅਤੇ ਕਰੂ ਮੈਂਬਰ ਨੂੰ ਵਧਾਈ ਦਿੰਦੀ ਹਾਂ।”

ਕ੍ਰੀਏਟਿਵ ਇੰਡਸਟਰੀਜ਼ ਮੰਤਰੀ ਵਿਕੀ ਵਾਰਡ ਨੇ ਕਿਹਾ ਕਿ, “ਵੱਖ-ਵੱਖ ਕਹਾਣੀਆਂ ਸਾਂਝੀਆਂ ਕਰਨਾ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ। ਇਹ ਸਾਨੂੰ ਇੱਕ-ਦੂਜੇ ਨੂੰ ਸਮਝਣ ਅਤੇ ਸਤਿਕਾਰ ਕਰਨ ਵਿੱਚ ਮਦਦ ਕਰਦੀਆਂ ਹਨ। ਇਸ ਫਿਲਮ ਫੈਸਟੀਵਲ ਵਿੱਚ ਦਿਖਾਇਆ ਗਿਆ ਹੁਨਰ ਬਹੁਤ ਪ੍ਰੇਰਣਾਦਾਇਕ ਹੈ।”

ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਗੁਯੇਨ ਨੇ ਆਖਿਆ ਕਿ, “ਸਾਨੂੰ ਮਲਟੀਕਲਚਰਲ ਫਿਲਮ ਫੈਸਟੀਵਲ ਰਾਹੀਂ ਨਵੇਂ ਅਤੇ ਪ੍ਰਤਿਭਾਸ਼ਾਲੀ ਫਿਲਮ ਨਿਰਮਾਤਾਵਾਂ ਨੂੰ ਅੱਗੇ ਲਿਆਉਣ ‘ਤੇ ਮਾਣ ਹੈ। ਇਹ ਫੈਸਟੀਵਲ ਉਹਨਾਂ ਕਹਾਣੀਆਂ ਦਾ ਜਸ਼ਨ ਮਨਾਉਂਦਾ ਹੈ ਜੋ ਸਾਡੇ ਭਾਈਚਾਰੇ ਨੂੰ ਮਜ਼ਬੂਤ ਬਣਾਉਂਦੀਆਂ ਹਨ। ਫਿਲਮਾਂ ਰਾਹੀਂ ਅਸੀਂ ਹਰ ਆਵਾਜ਼ ਨੂੰ ਦੇਖਣ, ਸੁਣਨ ਅਤੇ ਮਹੱਤਵ ਦੇਣ ਲਈ ਇੱਕ ਮੰਚ ਤਿਆਰ ਕਰ ਰਹੇ ਹਾਂ।

Related posts

ਵੈਸਟ ਮੈਲਬੌਰਨ ‘ਚ ਭਿਆਨਕ ਹਾਦਸਾ: ਦੋ ਸਾਲ ਦੀ ਬੱਚੀ ਦੀ ਮੌਤ ਤੇ ਕਈ ਜਖ਼ਮੀ

admin

ਯੁੱਧ ਦੀ ਖੋਜ ਸ਼ੈਤਾਨ ਨੇ ਕੀਤੀ ਹੈ !

admin

‘ਚਾਕਲੇਟ’ ਲੈ ਕੇ ਆਈ ਸੰਦੀਪ ਕੌਰ

admin