ਵਿਕਟੋਰੀਆ ਨੂੰ ਆਪਣੇ ਊਰਜਾ ਭਵਿੱਖ ਨੂੰ ਬਣਾਉਣ ਲਈ ਹੋਰ ਅਪਰੈਂਟਿਸਾਂ ਦੀ ਲੋੜ ਹੈ ਅਤੇ ਉਨ੍ਹਾਂ ਦੀ ਸਿਖਲਾਈ ਪੂਰੀ ਕਰਨ ਦੀ ਲੋੜ ਹੈ। 2040 ਤੱਕ ਵਿਕਟੋਰੀਆ ਦੇ ਊਰਜਾ ਖੇਤਰ ਵਿੱਚ ਕੰਮ ਕਰਨ ਵਾਲੇ ਇਲੈਕਟ੍ਰੀਸ਼ੀਅਨਾਂ ਦੀ ਗਿਣਤੀ 50 ਪ੍ਰਤੀਸ਼ਤ ਵਧਣੀ ਚਾਹੀਦੀ ਹੈ। ਪਰ ਇਸ ਸਮੇਂ ਨਿੱਜੀ ਸਿਖਲਾਈ ਬਾਜ਼ਾਰ ਅਸਫਲ ਹੋ ਰਿਹਾ ਹੈ, ਨਾ ਤਾਂ ਕਾਫ਼ੀ ਸ਼ੁਰੂਆਤ ਹੋ ਰਹੀ ਹੈ ਅਤੇ ਨਾ ਹੀ ਕਾਫ਼ੀ ਕੰਮ ਪੂਰਾ ਹੋ ਰਿਹਾ ਹੈ। ਵਿਕਟੋਰੀਆ ਦੀ ਮੌਜੂਦਾ ਸਰਕਾਰ ਵਿਕਟੋਰੀਆ ਦੀ ਪਹਿਲੀ ਜਨਤਕ ਅਪਰੈਂਟਿਸਸ਼ਿਪ ਅਕੈਡਮੀ ਪ੍ਰਦਾਨ ਕਰੇਗੀ।
ਸਟੇਟ ਇਲੈਕਟ੍ਰੀਸਿਟੀ ਕਮਿਸ਼ਨ ਅਪਰੈਂਟਿਸਸ਼ਿਪ ਅਕੈਡਮੀ ਅਗਲੇ ਚਾਰ ਸਾਲਾਂ ਵਿੱਚ 2,000 ਇਲੈਕਟ੍ਰੀਕਲ ਟਰੇਡ ਅਪਰੈਂਟਿਸਸ਼ਿਪ ਪ੍ਰਦਾਨ ਕਰੇਗੀ। ਇਹ ਅਪਰੈਂਟਿਸਸ਼ਿਪ ਸਿੱਖਦੇ ਹੋਏ ਕਮਾਈ ਕਰਨਗੇ ਅਤੇ ਵਿਕਟੋਰੀਆ ਦੇ ਭਵਿੱਖ ਨੂੰ ਬਣਾਉਣ ਲਈ ਲੋੜੀਂਦੇ ਕਾਰਜਬਲ ਪ੍ਰਦਾਨ ਕਰਨਗੇ। ਸਟੇਟ ਇਲੈਕਟ੍ਰੀਸਿਟੀ ਕਮਿਸ਼ਨ ਹਰੇਕ ਅਪਰੈਂਟਿਸ ਨੂੰ ਨੌਕਰੀ ਵੀ ਪ੍ਰਦਾਨ ਕਰੇਗਾ।
ਅਪ੍ਰੈਂਟਿਸਸ਼ਿਪ ਦਾ ਮਤਲਬ ਪਹਿਲਾਂ ਪਛਾਣ, ਇੱਕ ਰਸਤਾ, ਇੱਕ ਨੌਕਰੀ ਅਤੇ ਸੁਰੱਖਿਆ ਹੁੰਦਾ ਸੀ। ਪਰ ਹੁਣ, ਇੱਕ ਵਰਕਸਾਈਟ ‘ਤੇ ਸ਼ੁਰੂਆਤ ਕਰਨਾ ਕੁੱਝ ਅਜਿਹਾ ਹੈ ਜੋ ਜ਼ਿਆਦਾਤਰ ਇਕੱਲੇ ਅਪ੍ਰੈਂਟਿਸਾਂ ਨੂੰ ਆਪਣੇ ਆਪ ਲੱਭਣਾ ਪੈਂਦਾ ਹੈ। ਨੌਜਵਾਨਾਂ ਨੂੰ ਸਾਈਟ ਤੋਂ ਸਾਈਟ, ਨੌਕਰੀ ਤੋਂ ਨੌਕਰੀ ਤੱਕ ਆਪਣਾ ਰਸਤਾ ਖੁਦ ਲੱਭਣ ਲਈ ਮਜਬੂਰ ਹੁੰਦਾ ਹੈ ਅਤੇ ਅੰਤ ਵਿੱਚ ਕੋਈ ਨੌਕਰੀ ਸੁਰੱਖਿਆ ਨਹੀਂ ਹੁੰਦੀ। ਇਸੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਨੌਜਵਾਨ ਆਪਣੀ ਅਪ੍ਰੈਂਟਿਸਸ਼ਿਪ ਨੂੰ ਪੂਰਾ ਨਹੀਂ ਕਰ ਪਾ ਰਹੇ ਹਨ।
ਸਟੇਟ ਇਲੈਕਟ੍ਰੀਸਿਟੀ ਕਮਿਸ਼ਨ ਅਪ੍ਰੈਂਟਿਸਸ਼ਿਪ ਅਕੈਡਮੀ ਵਿੱਚ ਸ਼ਾਮਲ ਹੋ ਕੇ ਅਪ੍ਰੈਂਟਿਸ ਸਿਰਫ਼ ਨਾਲੋ-ਨਾਲ ਪੜ੍ਹਾਈ ਹੀ ਨਹੀਂਂ ਕਰਨਗੇ ਬਲਕਿ ਨਾਲੋ-ਨਾਲ ਕੰਮ ਵੀ ਕਰਨਗੇ। ਅਕੈਡਮੀ ਕਈ ਤਰ੍ਹਾਂ ਦੇ ਊਰਜਾ ਪ੍ਰੋਜੈਕਟਾਂ ‘ਤੇ ਅਪ੍ਰੈਂਟਿਸਾਂ ਨੂੰ ਤਾਇਨਾਤ ਕਰੇਗੀ।
ਅਪ੍ਰੈਂਟਿਸਾਂ ਨੂੰ ਇੱਕ ਮੈਲਬੌਰਨ ਵਿੱਚ ਅਤੇ ਇੱਕ ਖੇਤਰੀ ਵਿਕਟੋਰੀਆ ਦੇ ਵਿੱਚ ਵਿਸ਼ਵ ਪੱਧਰੀ ਸਿਖਲਾਈ ਸਹੂਲਤਾਂ ਤੱਕ ਪਹੁੰਚ ਹੋਵੇਗੀ। ਅਕੈਡਮੀ ਲਈ ਪਹਿਲਾ ਪੂਰਾ ਦਾਖਲਾ ਜਨਵਰੀ 2027 ਵਿੱਚ ਸ਼ੁਰੂ ਹੋਵੇਗਾ। ਵਿਕਟੋਰੀਆ ਨੂੰ ਇਹਨਾਂ ਕਾਮਿਆਂ ਦੀ ਲੋੜ ਹੈ। ਵਿਕਟੋਰੀਆ ਦੀ ਊਰਜਾ ਨੌਕਰੀ ਯੋਜਨਾ ਦਰਸਾਉਂਦੀ ਹੈ ਕਿ 2040 ਤੱਕ ਊਰਜਾ ਨੌਕਰੀਆਂ 50 ਪ੍ਰਤੀਸ਼ਤ ਵਧ ਕੇ ਲਗਭਗ 68,000 ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਲਗਭਗ 37 ਪ੍ਰਤੀਸ਼ਤ ਨੌਕਰੀਆਂ ਰੀਜ਼ਨਲ ਖੇਤਰਾਂ ਵਿੱਚ ਹੋਣਗੀਆਂ।
ਵਿਕਟੋਰੀਆ ਦੀ ਊਰਜਾ ਮੰਤਰੀ ਲਿੱਲੀ ਡੀ’ਐਂਬਰੋਸੀਓ ਨੇ ਕਿਹਾ ਹੈ ਕਿ, “ਅਸੀਂ ਅਪ੍ਰੈਂਟਿਸਸ਼ਿਪ ਪਾਈਪਲਾਈਨ ਨੂੰ ਇੱਕ ਸੁਪਨਾ ਨਹੀਂ ਰਹਿਣ ਦੇ ਸਕਦੇ।”
ਵਿਕਟੋਰੀਆ ਦੇ ਹੁਨਰ ਅਤੇ ਟੇਫ਼ ਮੰਤਰੀ ਕੋਲਿਨ ਬਰੂਕਸ ਨੇ ਕਿਹਾ ਹੈ ਕਿ, “ਸਾਡੇ ਕੋਲ ਨਾ ਸਿਰਫ਼ ਮੁਫ਼ਤ ਟੇਫ਼ ਹੈ – ਹੁਣ ਸਾਡੇ ਕੋਲ ਸਟੇਟ ਇਲੈਕਟ੍ਰੀਸਿਟੀ ਕਮਿਸ਼ਨ ਨੌਕਰੀਆਂ ‘ਤੇ ਕੰਮ ਕਰਨ ਅਤੇ ਸਟੇਟ ਇਲੈਕਟ੍ਰੀਸਿਟੀ ਕਮਿਸ਼ਨ ਅਪ੍ਰੈਂਟਿਸਸ਼ਿਪ ਅਕੈਡਮੀ ਵਿੱਚ ਟ੍ਰੇਨਿੰਗ ਲੈਣ ਵਾਲੇ ਹੋਰ ਨੌਜਵਾਨ ਅਪ੍ਰੈਂਟਿਸ ਹੋਣਗੇ, ਤਾਂ ਜੋ ਉਹ ਸਾਡੇ ਭਵਿੱਖ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰ ਸਕਣ।”
