ਬੇਗੂਸਰਾਏ – ਬਿਹਾਰ ਦੇ ਬੇਗੂਸਰਾਏ ‘ਚ ਬਾਈਕ ਸਵਾਰ ਦੋ ਮਾਨਸਿਕ ਅਪਰਾਧੀਆਂ ਨੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਬਾਈਕ ਸਵਾਰ ਦੋਵੇਂ ਅਪਰਾਧੀਆਂ ਨੇ11 ਲੋਕਾਂ ਨੂੰ ਗੋਲ਼ੀ ਮਾਰ ਦਿੱਤੀ ਜਿਸ ‘ਚ ਇਕ ਦੀ ਮੌਤ ਹੋ ਗਈ ਹੈ। ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਜ਼ਿਲ੍ਹੇ ‘ਚ ਹੜਕੰਪ ਮੱਚ ਗਿਆ। ਹਾਲਾਂਕਿ ਬੇਗੂਸਰਾਏ ਦੇ ਐਸਪੀ ਨੇ 10 ਲੋਕਾਂ ਨੂੰ ਗੋਲ਼ੀ ਮਾਰਨ ਦੀ ਗੱਲ ਕਹੀ ਹੈ। ਸ਼ਾਮ ਕਰੀਬ ਛੇ ਵਜੇ ਤੋਂ ਬਾਈਕ ਸਵਾਰ ਦੋ ਮਾਨਸਿਕ ਅਪਰਾਧੀ ਬੇਗੂਸਰਾਏ ਜ਼ਿਲੇ ਦੇ ਬਰੌਨੀ ਥਾਣਾ ਖੇਤਰ ਤੋਂ ਤੇਘਰਾ ਥਾਣਾ ਖੇਤਰ ਅਤੇ ਬਚਵਾੜਾ ਥਾਣਾ ਖੇਤਰ ਵੱਲ ਗਏ ਅਤੇ ਪਿਸਤੌਲ ਨਾਲ ਗੋਲ਼ੀਬਾਰੀ ਕੀਤੀ। ਸੜਕ ਕਿਨਾਰੇ ਤੋਂ ਜਾ ਰਹੇ 11 ਲੋਕਾਂ ਨੂੰ ਗੋਲੀ ਮਾਰ ਦਿੱਤੀ ਅਤੇ ਲਗਾਤਾਰ ਫਾਇਰਿੰਗ ਕਰਦੇ ਰਹੇ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਦੋਵੇਂ ਸਾਈਕੋ ਸ਼ੂਟਰ ਨਸ਼ੇ ਦੀ ਹਾਲਤ ਵਿਚ ਸਨ ਅਤੇ ਦੋਵੇਂ ਗੋਲੀਬਾਰੀ ਕਰ ਰਹੇ ਸਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਦੋਵੇਂ ਫ਼ਰਾਰ ਦੱਸੇ ਜਾ ਰਹੇ ਹਨ। ਦੋਵੇਂ ਮਨੋਰੋਗ ਅਪਰਾਧੀਆਂ ਨੇ 40 ਕਿਲੋਮੀਟਰ ਦੇ ਅੰਦਰ ਵੱਖ-ਵੱਖ ਥਾਵਾਂ ‘ਤੇ 11 ਲੋਕਾਂ ਨੂੰ ਗੋਲ਼ੀਆਂ ਮਾਰ ਦਿੱਤੀਆਂ। 11 ਲੋਕਾਂ ਨੂੰ ਗੋਲ਼ੀ ਮਾਰਨ ਤੋਂ ਬਾਅਦ ਦੋਵੇਂ ਅਪਰਾਧੀ ਰਾਜੇਂਦਰ ਪੁਲ ਰਾਹੀਂ ਪਟਨਾ ਦੇ ਮੋਕਾਮਾ ਵੱਲ ਫਰਾਰ ਹੋ ਗਏ ਹਨ। ਪੁਲਿਸ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
