Sport

ਪਾਰਸ ਮਹਾਮਬਰੇ ਮੁੜ ਬਣੇ ਮੁੰਬਈ ਇੰਡੀਅਨਸ ਦੇ ਗੇਂਦਬਾਜ਼ੀ ਕੋਚ

ਮੁੰਬਈ – ਭਾਰਤ ਦੇ ਸਾਬਕਾ ਗੇਂਦਬਾਜ਼ੀ ਕੋਚ ਪਾਰਸ ਮਹਾਮਬਰੇ ਬੁੱਧਵਾਰ ਨੂੰ ਪੰਜ ਵਾਰ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਚੈਂਪੀਅਨ ਮੁੰਬਈ ਇੰਡੀਅਨਸ ਨਾਲ ਉਸੇ ਭੂਮਿਕਾ ‘ਚ ਮੁੜ ਸ਼ਾਮਲ ਹੋ ਗਏ ਹਨ। ਭਾਰਤੀ ਟੀਮ ਨਾਲ ਗੇਂਦਬਾਜ਼ੀ ਕੋਚ ਵਜੋਂ ਉਨ੍ਹਾਂ ਦਾ ਕਾਰਜਕਾਲ ਇਸ ਸਾਲ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਜੂਨ ਵਿਚ ਖਤਮ ਹੋ ਗਿਆ ਸੀ।ਮੁੰਬਈ ਇੰਡੀਅਨਸ ਨੇ ਕਿਹਾ ਕਿ ਮਹਾਮਬਰੇ (52 ਸਾਲ) ਗੇਂਦਬਾਜ਼ੀ ਕੋਚ ਲਸਿਥ ਮਲਿੰਗਾ ਅਤੇ ਮੁੱਖ ਕੋਚ ਮਹੇਲਾ ਜੈਵਰਧਨੇ ਨਾਲ ਕੰਮ ਕਰੇਗਾ। ਜੈਵਰਧਨੇ ਦੋ ਸਾਲਾਂ ਦੇ ਵਕਫ਼ੇ ਤੋਂ ਬਾਅਦ ਮੁੜ ਮੁੰਬਈ ਇੰਡੀਅਨਜ਼ ਨਾਲ ਜੁੜੇ ਸਨ। ਮਹਾਮਬਰੇ ਨੇ ਪਹਿਲਾਂ ਮੁੰਬਈ ਇੰਡੀਅਨਸ ਨਾਲ ਕੰਮ ਕੀਤਾ ਹੈ ਜਦੋਂ ਫਰੈਂਚਾਈਜ਼ੀ ਨੇ 2013 ਵਿਚ ਆਈਪੀਐੱਲ ਖਿਤਾਬ ਜਿੱਤਿਆ ਸੀ ਅਤੇ 2011 ਅਤੇ 2013 ਵਿਚ ਚੈਂਪੀਅਨਜ਼ ਲੀਗ ਟੀ-20 ਜਿੱਤਿਆ ਸੀ।

Related posts

ਜੈਨਿਕ ਸਿਨਰ ਨੇ ਆਪਣਾ ਪਹਿਲਾ ਵਿੰਬਲਡਨ ਖਿਤਾਬ ਜਿੱਤਿਆ !

admin

ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਵਲੋਂ ਆਪਣੇ ਪਤੀ ਤੋਂ ਵੱਖ ਹੋਣ ਐਲਾਨ !

admin

ਆਸਟ੍ਰੇਲੀਆ ਦੌਰੇ ਲਈ ਭਾਰਤ ‘ਏ’ ਮਹਿਲਾ ਟੀਮ ਦਾ ਐਲਾਨ !

admin