International

ਬੰਗਲਾਦੇਸ਼ ਨੇ ਗਿ੍ਰਫਤਾਰ ਇਸਕਾਨ ਮੈਂਬਰ ਚਿਨਮਯ ਕ੍ਰਿਸ਼ਨ ਦਾਸ ਦਾ ਬੈਂਕ ਖਾਤਾ ਕੀਤਾ ਫ੍ਰੀਜ਼

ਢਾਕਾ – ਬੰਗਲਾਦੇਸ਼ ਦੇ ਵਿੱਤੀ ਅਧਿਕਾਰੀਆਂ ਨੇ ਇਸਕਾਨ ਨਾਲ ਜੁੜੇ 17 ਲੋਕਾਂ ਦੇ ਬੈਂਕ ਖਾਤਿਆਂ ਦੇ ਲੈਣ-ਦੇਣ ਨੂੰ 30 ਦਿਨਾਂ ਲਈ ਫ੍ਰੀਜ਼ ਕਰਨ ਦਾ ਹੁਕਮ ਦਿੱਤਾ ਹੈ, ਜਿਸ ਵਿੱਚ ਇਸਕੋਨ ਦੇ ਸਾਬਕਾ ਮੈਂਬਰ ਚਿਨਮੋਏ ਕ੍ਰਿਸ਼ਨ ਦਾਸ ਵੀ ਸ਼ਾਮਲ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਦੀਆਂ ਖਬਰਾਂ ‘ਚ ਦਿੱਤੀ ਗਈ। ‘ਪ੍ਰਥਮ ਆਲੋ’ ਅਖਬਾਰ ਦੀ ਖਬਰ ਮੁਤਾਬਕ ਬੰਗਲਾਦੇਸ਼ ਬੈਂਕ ਦੀ ਵਿੱਤੀ ਖੁਫੀਆ ਇਕਾਈ (ਬੀ.ਐੱਫ.ਆਈ.ਯੂ.) ਨੇ ਵੀਰਵਾਰ ਨੂੰ ਵੱਖ-ਵੱਖ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਅਤੇ ਇਕ ਮਹੀਨੇ ਲਈ ਇਨ੍ਹਾਂ ਖਾਤਿਆਂ ਤੋਂ ਹਰ ਤਰ੍ਹਾਂ ਦੇ ਲੈਣ-ਦੇਣ ‘ਤੇ ਪਾਬੰਦੀ ਲਗਾ ਦਿੱਤੀ। ਬੀ.ਐੱਫ.ਆਈ.ਯੂ.) ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਤਿੰਨ ਕੰਮਕਾਜੀ ਦਿਨਾਂ ਦੇ ਅੰਦਰ ਇਨ੍ਹਾਂ ਬੈਂਕ ਖਾਤਿਆਂ ਨਾਲ ਸਬੰਧਤ ਜਾਣਕਾਰੀ ਭੇਜਣ ਲਈ ਕਿਹਾ ਹੈ।ਇਸ ਵਿੱਚ ਇਹਨਾਂ 17 ਵਿਅਕਤੀਆਂ ਦੀ ਮਲਕੀਅਤ ਵਾਲੇ ਹਰ ਕਿਸਮ ਦੇ ਕਾਰੋਬਾਰਾਂ ਦੇ ਸਾਰੇ ਖਾਤਿਆਂ ਦੇ ਅਪਡੇਟ ਕੀਤੇ ਲੈਣ-ਦੇਣ ਦੇ ਵੇਰਵੇ ਸ਼ਾਮਲ ਹਨ। ਬੰਗਲਾਦੇਸ਼ ਸਥਿਤ ਸਨਾਤਨੀ ਜਾਗਰਣ ਜੋਤ ਦੇ ਬੁਲਾਰੇ ਦਾਸ ਨੂੰ ਦੇਸ਼ ਧ੍ਰੋਹ ਦੇ ਇੱਕ ਮਾਮਲੇ ਵਿੱਚ ਸੋਮਵਾਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗਿ੍ਰਫਤਾਰ ਕੀਤਾ ਗਿਆ ਸੀ।

Related posts

ਦਿਲਜੀਤ ਦੋਸਾਂਝ: ਪੰਜਾਬੀ ਹੀ ਨਹੀਂ, ਸਾਊਥ-ਏਸ਼ੀਅਨ ਲੋਕਾਂ ਦੇ ਦਿਲਾਂ ਨੂੰ ਜਿੱਤਣ ਵਾਲਾ ਬਾਲੀਵੁੱਡ ਹੀਰੋ !

admin

ਹਰਮੀਤ ਕੌਰ ਢਿੱਲੋਂ ਨੂੰ ਆਪਣੀ ਟੀਮ ‘ਚ ਸ਼ਾਮਿਲ ਕਰਕੇ ਬਹੁਤ ਖੁਸ਼ ਹੈ ਅਮਰੀਕਨ ਨਵੇਂ ਚੁਣੇ ਰਾਸ਼ਟਰਪਤੀ !

admin

ਵਿਦੇਸ਼ ਸਕੱਤਰ ਮਿਸਰੀ ਵੱਲੋਂ ਬੰਗਲਾਦੇਸ਼ੀ ਹਮਰੁਤਬਾ ਨਾਲ ਮੁਲਾਕਾਤ

admin