IndiaTravel

ਬੱਚੇ ਦੀ ਸਿਹਤ ਖਰਾਬ ਹੋਣ ‘ਤੇ ਮੁੰਬਈ ਜਾ ਰਹੀ ਉਡਾਣ ਦੀ ਐਮਰਜੈਂਸੀ ਲੈਂਡਿੰਗ !

ਇੰਡੀਗੋ ਏਅਰਲਾਈਨ।

ਇੰਡੀਗੋ ਏਅਰਲਾਈਨ ਦੀ ਇੱਕ ਫਲਾਈਟ ਜੋ ਅਹਿਮਦਾਬਾਦ ਤੋਂ ਨਵੀਂ ਮੁੰਬਈ ਜਾ ਰਹੀ ਸੀ, ਦੂ ਬੀਤੇ ਦਿਨ ਸੂਰਤ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਸੂਰਤ ਹਵਾਈ ਅੱਡੇ ‘ਤੇ ਮੈਡੀਕਲ ਟੀਮ ਦੁਆਰਾ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਬੱਚੇ ਨੂੰ ਇੱਕ ਨਿੱਜੀ ਹਸਪਤਾਲ ਭੇਜਿਆ ਗਿਆ। ਇਸ ਤੋਂ ਬਾਅਦ ਉਡਾਣ ਨਵੀਂ ਮੁੰਬਈ ਲਈ ਰਵਾਨਾ ਹੋਈ।

ਇੰਡੀਗੋ ਦੀ ਇਸ ਉਡਾਣ ਦੇ ਵਿੱਚ ਇੱਕ ਤਿੰਨ ਸਾਲ ਦਾ ਬੱਚਾ ਬੇਹੋਸ਼ ਹੋ ਗਿਆ ਜਿਸ ਕਾਰਨ ਉਡਾਣ ਨੂੰ ਮੋੜਨਾ ਪਿਆ। ਰਿਪੋਰਟਾਂ ਦੇ ਅਨੁਸਾਰ ਅਹਿਮਦਾਬਾਦ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਬੱਚੇ ਦੀ ਹਾਲਤ ਵਿਗੜਨ ਲੱਗ ਪਈ। ਸਥਿਤੀ ਵਿਗੜਦੀ ਦੇਖ ਕੇ, ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨੂੰ ਸੂਚਿਤ ਕੀਤਾ ਅਤੇ ਜਹਾਜ਼ ਨੂੰ ਸੂਰਤ ਮੋੜ ਦਿੱਤਾ। ਹਵਾਈ ਅੱਡੇ ਦੀ ਮੈਡੀਕਲ ਟੀਮ, ਸੀਆਈਐਸਐਫ ਕਰਮਚਾਰੀ ਅਤੇ ਇੰਡੀਗੋ ਗਰਾਊਂਡ ਸਟਾਫ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਸੀ। ਜਹਾਜ਼ ਉਤਰਨ Ḕਤੇ ਮੈਡੀਕਲ ਟੀਮ ਤੁਰੰਤ ਜਹਾਜ਼ ‘ਤੇ ਪਹੁੰਚੀ ਅਤੇ ਬੱਚੇ ਨੂੰ ਮੁੱਢਲੀ ਸਹਾਇਤਾ ਦਿੱਤੀ। ਬੱਚੇ ਨੂੰ ਐਂਬੂਲੈਂਸ ਰਾਹੀਂ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ। ਮੈਡੀਕਲ ਐਮਰਜੈਂਸੀ ਨਾਲ ਨਜਿੱਠਣ ਤੋਂ ਬਾਅਦ ਫਿਰ ਉਡਾਣ ਨੇ ਨਵੀਂ ਮੁੰਬਈ ਲਈ ਮੁੜ ਉਡਾਣ ਭਰੀ।

Related posts

ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰੇ ਵਾਤਾਵਰਣ ਦੀ ਵਿਰਾਸਤ ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ: ਰਾਸ਼ਟਰਪਤੀ

admin

ਨਹੀਂ ਰਹੇ ਬਾਲੀਵੁੱਡ ਸਿੰਗਰ ਭੁਪਿੰਦਰ ਸਿੰਘ: ਨਾਮ ਗੁਮ ਜਾਏਗਾ . ..ਮੇਰੀ ਆਵਾਜ਼ ਹੀ ਪਹਿਚਾਨ ਹੇ . . .!

admin

ਕਰਨਾਟਕ ’ਚ ਮੀਂਹ ਕਾਰਨ ਡਿੱਗੀ ਘਰ ਦੀ ਕੰਧ, ਇਕ ਪਰਿਵਾਰ ਦੇ 4 ਮੈਂਬਰਾਂ ਦੀ ਮੌਤ

Bunty