Australia & New Zealand

ਸ਼ੈਪਰਟਨ ਪੁਲਿਸ ਵਲੋਂ ਕਾਰਾਂ ਚੋਰੀ ਕਰਨ ਦੇ ਦੋਸ਼ਾਂ ਹੇਠ ਇੱਕ ਵਿਅਕਤੀ ਗ੍ਰਿਫ਼ਤਾਰ

ਵਿਕਟੋਰੀਆ ਪੁਲਿਸ।

ਏਚੂਕਾ ਅਤੇ ਸ਼ੈਪਰਟਨ ਦੇ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਡਿਟੈਕਟਿਵਾਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ‘ਤੇ ਮਾਰਚ ਅਤੇ ਅਪ੍ਰੈਲ ਮਹੀਨੇ ਦੌਰਾਨ ਸੱਤ ਵਾਹਨਾਂ ਦੀ ਚੋਰੀ ਕਰਨ ਦੇ ਦੋਸ਼ ਲੱਗਾਏ ਗਏ ਹਨ, ਜਿਨ੍ਹਾਂ ਵਿੱਚ ਇੱਕ ਪੁਲਿਸ ਕਾਰ ਵੀ ਸ਼ਾਮਲ ਹੈ।

ਵਿਕਟੋਰੀਆ ਪੁਲਿਸ ਦੇ ਸਾਰਜੈਂਟ ਮੇਗਨ ਸਟੀਫਨੇਕ ਇਹ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਉਪਰ 22 ਮਾਰਚ ਨੂੰ ਵਾਰੈਂਡਾਈਟ ਦੇ ਜੰਪਿੰਗ ਕ੍ਰੀਕ ਰੋਡ ਤੋਂ ਇੱਕ ਕੀਆ ਸਟਿੰਗਰ ਕਾਰ ਚੋਰੀ ਕਰਨ ਅਤੇ ਉਸੇ ਦਿਨ ਡੈਂਡਨੌਂਗ ਦੇ ਰੇਮੰਡ ਸਟਰੀਟ ਤੋਂ ਦੂਜੀ ਕੀਆ ਸਟਿੰਗਰ ਵੀ ਚੋਰੀ ਕਰਨ ਦਾ ਦੋਸ਼ ਹੈ। 7 ਅਪ੍ਰੈਲ ਨੂੰ ਕਿਆਲਾ ਦੇ ਮਿਡਸਟਾਰ ਕੋਰਟ ਤੋਂ ਇੱਕ ਸ਼ੈਵਰੋਲੇਟ ਯੂਟਿਲਿਟੀ ਵਾਹਨ ਚੋਰੀ ਹੋਣ ਦਾ ਦੋਸ਼ ਹੈ। 10 ਅਪ੍ਰੈਲ ਨੂੰ ਇੱਕ ਨਿਸ਼ਾਨ ਰਹਿਤ ਪੁਲਿਸ ਕਾਰ, ਨੀਲੀ ਕੀਆ ਸੋਰੈਂਟੋ, ਬੇਨਾਲਾ ਰੋਡ ‘ਤੇ ਇੱਕ ਕਾਰ ਡੀਲਰਸ਼ਿਪ ਤੋਂ ਚੋਰੀ ਹੋਈ ਅਤੇ ਉਸੇ ਦਿਨ ਕਲਾਈਡ ਦੇ ਪਾਇਰੀਨੀਜ਼ ਰੋਡ ਤੋਂ ਇੱਕ ਹੋਲਡਨ ਕੈਲੇਸ ਵੀ ਚੋਰੀ ਕੀਤੀ ਗਈ। 12 ਅਪ੍ਰੈਲ ਨੂੰ ਏਚੂਕਾ ਦੇ ਬੇਟਮੈਨ ਡਰਾਈਵ ‘ਤੇ ਇੱਕ ਘਰ ਵਿੱਚ ਵੜ ਕੇ ਟੋਯੋਟਾ ਹਾਇਲਕਸ ਚੋਰੀ ਕੀਤੀ ਗਈ। ਇਸ ਦੌਰਾਨ ਨਕਦ ਰਕਮ, ਚਾਬੀਆਂ ਅਤੇ ਨਿੱਜੀ ਸਮਾਨ ਵੀ ਚੋਰੀ ਕਰਕੇ ਲਿਜਾਇਆ ਗਿਆ। 13 ਅਪ੍ਰੈਲ ਨੂੰ ਔਰਵੇਲ ਰੋਡ ਤੋਂ ਇੱਕ ਫੋਰਡ ਫਾਲਕਨ ਕਾਰ ਚੋਰੀ ਹੋਣ ਦਾ ਦੋਸ਼ ਹੈ। ਪੁਲਿਸ ਨੇ ਜ਼ਿਆਦਾਤਰ ਚੋਰੀ ਹੋਏ ਵਾਹਨ ਬਰਾਮਦ ਕਰ ਲਏ ਹਨ, ਪਰ ਫੋਰਡ ਫਾਲਕਨ ਅਜੇ ਤੱਕ ਨਹੀਂ ਮਿਲੀ।”

ਸਾਰਜੈਂਟ ਮੇਗਨ ਸਟੀਫਨੇਕ ਨੇ ਹੋਰ ਦੱਸਿਆ ਹੈ ਕਿ, “16 ਅਪ੍ਰੈਲ ਨੂੰ ਕਿਆਲਾ ਵਿੱਚ 29 ਸਾਲ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ‘ਤੇ ਵਾਹਨਾਂ ਦੀ ਚੋਰੀ, ਨਸ਼ੇ ਦੀ ਤਸਕਰੀ, ਗੈਰਕਾਨੂੰਨੀ ਹਥਿਆਰ ਰੱਖਣਾ, ਧੋਖਾਧੜੀ ਅਤੇ ਬਿਨਾਂ ਲਾਇਸੈਂਸ ਡਰਾਈਵ ਕਰਨਾ ਵਰਗੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਗਾਏ ਗਏ ਹਨ।

ਅਦਾਲਤ ਨੇ ਉਸਨੂੰ ਹਿਰਾਸਤ ਵਿੱਚ ਰੱਖਣ ਦਾ ਹੁਕਮ ਦਿੱਤਾ ਹੈ ਅਤੇ ਉਹ 20 ਅਪ੍ਰੈਲ ਨੂੰ ਸ਼ੈਪਰਟਨ ਮੈਜਿਸਟ੍ਰੇਟ ਅਦਾਲਤ ਵਿੱਚ ਪੇਸ਼ ਹੋਵੇਗਾ।

Related posts

ਕੁਐਡ ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਚ ਅੰਤਰਰਾਸ਼ਟਰੀ ਮੁੱਦਿਆਂ ‘ਤੇ ਚਰਚਾ ਹੋਵੇਗੀ

admin

ਸਟੇਟ ਇਲੈਕਟ੍ਰੀਸਿਟੀ ਕਮਿਸ਼ਨ 2,000 ਇਲੈਕਟ੍ਰੀਕਲ ਟਰੇਡ ਅਪਰੈਂਟਿਸਸ਼ਿਪ ਦੇਵੇਗਾ

admin

ਜਦੋਂ ਹੌਟ ਚੌਕਲੇਟ ਬੌਕਸ ਨੇ ਏਅਰਪੋਰਟ ‘ਤੇ ਐਮਰਜੈਂਸੀ ਵਾਲੇ ਹਾਲਾਤ ਬਣਾ ਦਿਤੇ !

admin