Punjab

ਸਿਮਰਪ੍ਰੀਤ ਕੌਰ ਹੇਰ ‘ਬ੍ਰੀਲੀਐਂਟ ਪ੍ਰਫੋਰਮੈਂਸ’ ਐਵਾਰਡ ਨਾਲ ਸਨਮਾਨਿਤ !

ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਸ: ਅਜਮੇਰ ਸਿੰਘ ਹੇਰ, ਡਾ. ਜਸਪਾਲ ਸਿੰਘ, ਡਾ. ਗੁਨੀਸ਼ਾ ਸਲੂਜਾ, ਡਾ. ਸ਼ਿਵਨ ਸਰਪਾਲ ਜੇਤੂ ਵਿਦਿਆਰਥਣ ਸਿਮਰਪ੍ਰੀਤ ਕੌਰ ਹੇਰ ਨਾਲ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਲਾਅ ਦੇ ਬੀ. ਕਾਮ. ਐਲ. ਐਲ. ਬੀ. ਸਮੈਸਟਰ ਚੌਥੇ ਅਤੇ 6ਵੇਂ ਦੇ ਕਰੀਬ 15 ਵਿਦਿਆਰਥੀਆਂ ਨੇ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ, ਉਦੈਪੁਰ ਵੱਲੋਂ ਆਯੋਜਿਤ ਰਾਸ਼ਟਰੀ ਅਕਾਊਂਟਿੰਗ ਪ੍ਰਤਿਭਾ ਖੋਜ 2024-25 ਮੁਕਾਬਲੇ ’ਚ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਮੌਕੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ ਸ: ਅਜ਼ਮੇਰ ਸਿੰਘ ਹੇਰ ਨੇ ਜੇਤੂ ਵਿਦਿਆਰਥੀਆਂ ਦੀ ਇਸ ਅਕਾਦਮਿਕ ਪ੍ਰਾਪਤੀ ’ਤੇ ਸ਼ਲਾਘਾ ਕਰਦਿਆਂ ਭਵਿੱਖ ’ਚ ਇਸੇ ਤਰ੍ਹਾਂ ਪ੍ਰਾਪਤੀਆਂ ਹਾਸਲ ਕਰਨ ਲਈ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਕਿਸੇ ਵੀ ਕਾਰਜ ਦੀ ਸਫਲਤਾ ਲਈ ਮਿਹਨਤ ਕਰਨਾ ਬਹੁਤ ਹੀ ਜ਼ਰੂਰੀ ਹੈ। ਜੇਕਰ ਮਨ ਅਤੇ ਲਗਨ ਨਾਲ ਕਿਸੇ ਕਾਰਜ ਨੂੰ ਕੀਤਾ ਜਾਵੇ ਤਾਂ ਉਹ ਨੇਪਰੇ ਜਰੂਰ ਚੜ੍ਹਦਾ ਹੈ। ਇਸ ਮੌਕੇ ਸ: ਹੇਰ ਹੋਰਨਾਂ ਨੂੰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਤੋਂ ਇਲਾਵਾ ਹੋਰਨਾਂ ਸਰਗਰਮੀਆਂ ’ਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

ਇਸ ਤੋਂ ਪਹਿਲਾਂ ਕਾਲਜ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਨਲਾਈਨ ਮੋਡ ਰਾਹੀਂ ਰਾਸ਼ਟਰੀ ਪੱਧਰ ’ਤੇ ਉਕਤ ਮੁਕਾਬਲਾ ਕਰਵਾਇਆ ਗਿਆ ਜਿਸ ਕਾਲਜ ਦੀ ਬੀ. ਕਾਮ. ਐਲ. ਐਲ. ਬੀ. ਸਮੈਸਟਰ ਚੌਥੇ ਦੀ ਵਿਦਿਆਰਥਣ ਸਿਮਰਪ੍ਰੀਤ ਕੌਰ ਹੇਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ‘ਬ੍ਰੀਲੀਐਂਟ ਪ੍ਰਫੋਰਮੈਂਸ ਐਵਾਰਡ’ ਪ੍ਰਾਪਤ ਕੀਤਾ ਜੋ ਕਿ ਦੇਸ਼ ਦੇ ‘ਆਲ ਟਾਪ ਟੈਨ ਪ੍ਰਸੈਂਟ ਪ੍ਰਫੋਰਮੈਂਸ ’ ਨੂੰ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾਕਿ ਇਸ ਤੋਂ ਇਲਾਵਾ ਬੀ. ਕਾਮ. ਐਲ. ਐਲ. ਬੀ. ਸਮੈਸਟਰ ਚੌਥੇ ਦੀਆਂ 3 ਵਿਦਿਆਰਥਣਾਂ ਹਿਮਾਂਸ਼ੀ ਅਰੋੜਾ (80-90%), ਦਿਯਾ ਭੱਲਾ (70-80%), ਚਹਿਕ ਅਗਰਵਾਲ (60-70%) ਅਤੇ ਬੀ. ਕਾਮ. ਐਲ. ਐਲ. ਬੀ. ਸਮੈਸਟਰ 6ਵੇਂ ਦੇ ਵਿਦਿਆਰਥੀ ਵਿਕਰਾਂਤਜੀਤ ਸਿੰਘ (70-80%) ਨੇ ਇਸ ਕੰਪੀਟੀਸ਼ਨ ’ਚ ਵਧੀਆ ਪ੍ਰਦਰਸ਼ਨ ਕਰਕੇ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਫ਼ਾਇਨਾਂਸ ਅਤੇ ਬੈਂਕਿੰਗ ਸਬੰਧੀ ਕਾਰਪੋਰੇਟ ਸੈਕਟਰ ’ਚ ਚਾਰਟਰਡ ਅਕਾਊਟੈਂਸੀ ਅਤੇ ਕੰਪਨੀ ਸਕੱਤਰ ਦੇ ਅਹੱੁਦਿਆਂ ’ਤੇ ਆਪਣਾ ਕੈਰੀਅਰ ਬਣਾਉਣ ’ਚ ਵਧੇਰੇ ਲਾਹੇਵੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਉਕਤ ਮੁਕਾਬਲੇ ਸਬੰਧੀ ਤਿਆਰੀ ਅਸਿਸਟੈਟ ਪ੍ਰੋ: ਡਾ. ਸ਼ਿਵਨ ਸਰਪਾਲ ਵੱਲੋਂ ਕਰਵਾਈ ਅਤੇ ਅਜਿਹੇ ਮੁਕਾਬਲਿਆਂ ’ਚ ਸਫ਼ਲਤਾ ਪ੍ਰਾਪਤ ਕਰਨ ਦੇ ਗੁਰ ਵੀ ਦੱਸੇ ਗਏ।

ਇਸ ਮੌਕੇ ਸ: ਹੇਰ ਨੇ ਡਾ. ਜਸਪਾਲ ਸਿੰਘ, ਕਾਰਜਕਾਰੀ ਪ੍ਰਿੰਸੀਪਲ ਡਾ. ਗੁਨੀਸ਼ਾ ਸਲੂਜ਼ਾ, ਡਾ. ਸਰਪਾਲ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ। ਉਪਰੰਤ ਜੇਤੂਆਂ ਨੂੰ ਭਵਿੱਖ ’ਚ ਸ਼ਾਨਦਾਰ ਪ੍ਰਦਰਸ਼ਨ ਅਤੇ ਵੱਖੋ-ਵੱਖ ਖੇਤਰਾਂ ’ਚ ਸਫਲਤਾ ਪ੍ਰਾਪਤ ਕਰਨ ਲਈ ਸ਼ੁਭ ਇਛਾਵਾਂ ਦਿੱਤੀਆਂ।

Related posts

ਵਿਜੈ ਗਰਗ ਦੀ ਕਿਤਾਬ ‘ਨੀਟ ਯੂਜੀ (ਐਨਸੀਈਆਰਟੀ ਲਾਈਨ ਦਰ ਲਾਈਨ ਚੈਪਟਰ ਵਾਈਜ਼ ਜ਼ੂਆਲੋਜੀ)’ ਲੋਕ ਅਰਪਣ !

admin

ਸਿੱਖਿਆ ਦਾ ਮਿਆਰ ਉਚਾ ਚੁੱਕਣ ਤੇ ਸੁਖਾਵਾਂ ਮਹੌਲ ਸਿਰਜਣ ਲਈ ਇਕੱਠੇ ਹੋਵੋ: ਬੀਬੀ ਮਾਣੂੰਕੇ

admin

ਮੁਸਲਿਮ ਭਾਈਚਾਰੇ ਵੱਲੋਂ ਜੱਥੇਦਾਰ ਹਵਾਰਾ ਦੇ ਜਨਮ ਦਿਨ ‘ਤੇ ਲੰਗਰ ਲਾਏ

admin