India

ਅਤਿਵਾਦੀ-ਗੈਂਗਸਟਰ-ਡਰੱਗ ਤਸਕਰ ਗਠਜੋੜ ਖ਼ਿਲਾਫ਼ ਐੱਨਆਈਏ ਦੇ ਪੰਜਾਬ, ਦਿੱਲੀ ਤੇ ਹਰਿਆਣਾ ਸਣੇ 32 ਥਾਵਾਂ ’ਤੇ ਛਾਪੇ

ਨਵੀਂ ਦਿੱਲੀ – ਦੇਸ਼ ਵਿਚ ਅਤਿਵਾਦੀ-ਗੈਂਗਸਟਰ-ਡਰੱਗ ਸਮੱਗਲਰ ਗਠਜੋੜ ਨੂੰ ਖਤਮ ਕਰਨ ਦੇ ਮਕਸਦ ਨਾਲ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅੱਜ ਦਿੱਲੀ, ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਚੰਡੀਗੜ੍ਹ ਵਿਚ 32 ਥਾਵਾਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਅੱਜ ਸਵੇਰੇ ਸ਼ੁਰੂ ਹੋਈ ਅਤੇ ਅਤਿਵਾਦ ਵਿਰੋਧੀ ਏਜੰਸੀ ਦੀਆਂ ਕਈ ਟੀਮਾਂ ਨੇ ਰਾਜ ਪੁਲਿਸ ਬਲਾਂ ਦੇ ਨਾਲ ਨਜ਼ਦੀਕੀ ਤਾਲਮੇਲ ਨਾਲ ਤਲਾਸ਼ੀ ਲਈ। ਹਰਿਆਣਾ ਦੇ ਝੱਜਰ ਅਤੇ ਸੋਨੀਪਤ ਵਿੱਚ ਵੀ ਏਜੰਸੀ ਵੱਲੋਂ ਤਲਾਸ਼ੀ ਲਈ ਜਾ ਰਹੀ ਹੈ। ਏਜੰਸੀ ਦੇ ਅਧਿਕਾਰੀਆਂ ਨੇ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਗਠਤ ਦਹਿਸ਼ਤੀ-ਅਪਰਾਧ ਸਿੰਡੀਕੇਟ ਨਾਲ ਜੁੜੇ ਮੈਂਬਰਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ। ਇਹ ਛਾਪੇਮਾਰੀ ਐਨਆਈਏ ਵੱਲੋਂ 6 ਜਨਵਰੀ ਨੂੰ ਲਾਰੈਂਸ ਬਿਸ਼ਨੋਈ ਦੀਆਂ ਚਾਰ ਜਾਇਦਾਦਾਂ ਕੁਰਕ ਕਰਨ ਦੇ ਕੁਝ ਦਿਨ ਬਾਅਦ ਕੀਤੀ ਗਈ ਸੀ।

Related posts

ਅਸਦੁਦੀਨ ਓਵੈਸੀ ‘ਤੇ ਦਿੱਲੀ ਪੁਲਿਸ ਵੱਲੋਂ FIR ਦਰਜ ਕਰਨ ‘ਤੇ ਭੜਕੇ AIMIM ਕਾਰਕੁਨ

Bunty

ਸਿੰਘੂ ਬਾਰਡਰ ਕਤਲ-ਕਾਂਡ: 3 ਹੋਰ ਨਿਹੰਗ ਗ੍ਰਿਫਤਾਰ, ਲਖਬੀਰ ਦਾ ਅੰਤਿਮ ਸੰਸਕਾਰ

admin

ਦੇਸ਼ ਦਾ ਭਵਿੱਖ ਬਦਲ ਸਕਦੇ ਹਨ ਨੌਜਵਾਨ – ਨਰਿੰਦਰ ਮੋਦੀ

admin