International

ਅਮਰੀਕਾ ’ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਭਾਰਤੀ ਔਰਤਾਂ ਦੀ ਮੌਤ, S”V ਕਾਰ ਦੇ ਉੱਡੇ ਪਰਖੱਚੇ

ਅਮਰੀਕਾ  – ਅਮਰੀਕਾ ’ਚ ਵਾਪਰੇ ਇਕ ਭਿਆਨਕ ਕਾਰ ਹਾਦਸੇ ’ਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਜਾਣ ਦੀ ਦੁੱਖਦ ਖ਼ਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਉਹਨਾਂ ਦੀ ਐੱਸਯੂਵੀ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿਚ ਇਕ ਪੁਲ ਨਾਲ ਟਕਰਾ ਗਈ ਅਤੇ ਫਿਰ ਸੜਕ ਤੋਂ ਹੇਠਾਂ ਡਿੱਗ ਗਈ। ਮਿ੍ਰਤਕਾਂ ਦੀ ਪਛਾਣ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਰਹਿਣ ਵਾਲੀ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਵਜੋਂ ਹੋਈ ਹੈ।
ਗ੍ਰੀਨਵਿਲੇ ਕਾਉਂਟੀ ਕੋਰੋਨਰ ਦੇ ਦਫ਼ਤਰ ਦੀਆਂ ਰਿਪੋਰਟਾਂ ਅਨੁਸਾਰ, S”V, 9-85 ਬੇਕਾਬੂ ਹੋਣ ਤੋਂ ਬਾਅਦ ਉੱਤਰ ਵੱਲ ਜਾ ਰਹੀਆਂ ਸਾਰੀਆਂ ਲਾਈਨਾ ਨੂੰ ਪਾਰ ਕਰਦੇ ਹੋਏ ਪੁਲ ਦੇ ਉਲਟ ਪਾਸੇ ਦੇ ਦਰੱਖਤਾਂ ਨਾਲ ਟਕਰਾ ਗਈ ਅਤੇ ਫਿਰ ਡਿਵਾਇਡਰ ਵਿਚ ਜਾ ਵਜੀ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੇ ਮੁੱਖ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਦੀ ਕਾਰ ਦੀ ਰਫ਼ਤਾਰ ਲਿਮਿਟ ਤੋਂ ਵੱਧ ਸੀ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਹੋਰ ਵਾਹਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਕਾਰ ਦੇ ਕਈ ਟੁੱਕੜੇ ਖਿੱਲਰੇ ਹੋਏ ਮਿਲੇ ਹਨ। ਸਾਊਥ ਕੈਰੋਲੀਨਾ ਹਾਈਵੇ ਪੈਟਰੋਲ, ਗੈਂਟ ਫਾਇਰ ਐਂਡ ਰੈਸਕਿਊ ਅਤੇ ਗ੍ਰੀਨਵਿਲੇ ਕਾਉਂਟੀ ਈਐੱਮਐੱਸ ਦੀਆਂ ਕਈ ਯੂਨਿਟਾਂ ਸਮੇਤ ਐਮਰਜੈਂਸੀ ਰਿਸਪਾਂਸ ਟੀਮਾਂ ਘਟਨਾ ਸਥਾਨ ’ਤੇ ਪਹੁੰਚੀਆਂ।
ਦੱਸ ਦੇਈਏ ਕਿ ਇਸ ਹਾਦਸੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

Related posts

ਐਲੋਨ ਮਸਕ ਅਮਰੀਕਾ ਦੇ ‘ਪ੍ਰੋਜੈਕਟ ਮੈਰੀਡੀਅਨ’ ਅਗਵਾਈ ਕਰਨਗੇ

admin

ਬਰਤਾਨੀਆ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਵਧੇ

Bunty

ਬ੍ਰਿਟੇਨ ’ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਨ ਤੇ 12 ਭਾਰਤੀ ਗ੍ਰਿਫ਼ਤਾਰ, ਹੋ ਸਕਦੇ ਹਨ ਡਿਪੋਰਟ

Bunty