International

ਅਮਰੀਕਾ ਵਿਚ ਭਾਰਤੀ ਮੂਲ ਦੇ 3 ਜੀਆਂ ਦੀ ਹਾਦਸੇ ਵਿਚ ਮੌਤ : ਟਾਇਰ ਫਟਣ ਕਾਰਨ ਬੇਕਾਬੂ ਕਾਰ ਦੂਜੇ ਵਾਹਨ ਨਾਲ ਟਕਰਾਈ

ਟੈਕਸਾਸ – ਅਮਰੀਕਾ ਦੇ ਸੂਬੇ ਟੈਕਸਾਸ ਵਿੱਚ ਭਾਰਤੀ ਮੂਲ ਦੇ ਇਕੋ ਪ੍ਰਵਾਰ ਦੇ ਤਿੰਨ ਜੀਆਂ ਦੀ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ ਹੈ। ਮਿ੍ਰਤਕਾਂ ਵਿਚ ਪਤੀ-ਪਤਨੀ ਅਤੇ ਉਹਨਾਂ ਦੀ 17 ਸਾਲ ਦੀ ਧੀ ਸ਼ਾਮਲ ਹੈ। ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਪਹਿਚਾਣ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ ਧੀ ਆਂਦਰਿਲ ਅਰਵਿੰਦ (17) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਆਪਣੀ ਧੀ ਦੇ ਦਾਖਲੇ ਲਈ ‘ਯੂਨੀਵਰਸਿਟੀ ਆਫ ਟੈਕਸਾਸ’ ਜਾ ਰਹੇ ਸਨ। ਅਚਾਨਕ ਉਹਨਾਂ ਦੀ ਗੱਡੀ ਦਾ ਪਿਛਲਾ ਟਾਇਰ ਫੱਟ ਗਿਆ, ਜਿਸ ਕਾਰਨ ਵਾਹਨ ‘ਤੇ ਕੰਟਰੋਲ ਗੁਆ ਬੈਠੇ ਅਤੇ ਉਹਨਾਂ ਦੀ ਕਾਰ ਬੇਕਾਬੂ ਹੋ ਗਈ ਅਤੇ ਦੂਜੀ ਕਾਰ ਟਕਰਾ ਗਈ ਅਤੇ ਇਸ ਹਾਦਸੇ ਵਿੱਚ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਚੀਨ ਵਲੋਂ ਖਾੜੀ ਵਿੱਚ ਤੁਰੰਤ ਜੰਗਬੰਦੀ ਦੀ ਅਪੀਲ

admin

ਟਰੰਪ ਕੋਰਟ ਵਿੱਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਵਾਲੇ ਪਹਿਲੇ ਅਮਰੀਕਨ ਰਾਸ਼ਟਰਪਤੀ ਬਣ ਗਏ !

admin