International

ਅਮਰੀਕਾ ਵੱਲੋਂ ਨਵੇਂ ਸਾਲ ਦਾ ਤੋਹਫ਼ਾ, ਤਨਖ਼ਾਹ ਦਰਾਂ ’ਚ ਕੀਤਾ ਵਾਧਾ, ਲੱਖਾਂ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਵਾਸ਼ਿੰਗਟਨ – ਨਵਾਂ ਸਾਲ ਅਮਰੀਕਾ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ ਲੈ ਕੇ ਆਇਆ ਹੈ। ਅਮਰੀਕਾ ਦੇ 22 ਕੁ ਰਾਜਾਂ ਨੇ ਆਪਣੀ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਹੈ। ਜੋ ਕਿ ਪਹਿਲੀ ਤਰੀਕ ਤੋਂ ਲਾਗੂ ਹੋਇਆ ਹੈ। ਇੱਥੇ ਘੱਟੋ-ਘੱਟ ਉਜਰਤ ਇੱਕ ਨਿਸ਼ਚਿਤ ਰਕਮ ਹੈ ਜੋ ਕਿਸੇ ਵੀ ਕਾਰੋਬਾਰ ਨੂੰ ਆਪਣੇ ਕਾਮਿਆਂ ਨੂੰ ਅਦਾ ਕਰਨੀ ਪੈਂਦੀ ਹੈ। ਅਮਰੀਕਾ ਵਿੱਚ ਮਜ਼ਦੂਰੀ ਡਾਲਰ ਪ੍ਰਤੀ ਘੰਟੇ ਵਿੱਚ ਅਦਾ ਕੀਤੀ ਜਾਂਦੀ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਦੇ 22 ਰਾਜਾਂ ਵਿੱਚੋਂ ਜਿਨ੍ਹਾਂ ਨੇ ਆਪਣੀ ਉਜਰਤ ਦਰਾਂ ਵਿੱਚ ਵਾਧਾ ਕੀਤਾ ਹੈ, ਇਨ੍ਹਾਂ ਵਿਚ ਸਭ ਤੋਂ ਵੱਧ ਵਾਧਾ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਰਾਜ ਵਿੱਚ ਹੋਇਆ ਹੈ। ਇੱਥੇ ਕਾਮਿਆਂ ਨੂੰ ਘੱਟੋ-ਘੱਟ 16 ਡਾਲਰ ਪ੍ਰਤੀ ਘੰਟਾ ਮਿਲੇਗਾ। ਇਸ ਫ਼ੈਸਲੇ ਨਾਲ ਅਮਰੀਕਾ ‘’ਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਫ਼ਾਇਦਾ ਹੋਣ ਵਾਲਾ ਹੈ।
ਰਾਜਾਂ ਵੱਲੋਂ ਕੀਤੇ ਵਾਧੇ ਤੋਂ ਬਾਅਦ ਹੁਣ ਵੱਖ-ਵੱਖ ਰਾਜਾਂ ਵਿੱਚ ਮਜ਼ਦੂਰੀ ਦਰਾਂ ਇਸ ਪ੍ਰਕਾਰ ਹਨ।
ਅਲਾਸਕਾ ‘’ਚ 11 ਡਾਲਰ 73 ਸੈਂਟ
ਐਰੀਜੋਨਾ ‘’ਚ 14.35 ਸੈਂਟ
ਕੈਲੀਫੋਰਨੀਆ ‘’ਚ 16 ਡਾਲਰ
ਕੋਲੋਰਾਡੋ ‘’ਚ 14.42, ਕੈਨੇਟੀਕਟ ‘’ਚ 15.69, ਡੇਲਾਵਰ ‘’ਚ 13.25
ਹਵਾਈ ‘’ਚ 14 ਡਾਲਰ
ਇਲੀਨੋਇਸ ‘’ਚ 14 ਡਾਲਰ
ਮੇਨ ‘’ਚ 14.15
ਮੈਰੀਲੈਂਡ ‘’ਚ 15 ਡਾਲਰ
ਮਿਸ਼ੀਗਨ ‘’ਚ 10.33
ਮਿਨੇਸੋਟਾ ‘’ਚ 10 ਡਾਲਰ 85 ਸੈਂਟ, ਮਿਸੂਰੀ ‘’ਚ 12.30, ਮੋਟਾਨਾ ‘’ਚ 10.30, ਨੇਬਰਾਸਕਾ ‘’ਚ 12:00 ਡਾਲਰ, ਨਿਊਜਰਸੀ ’ਚ 15.1 ਸੈਂਟ, ਨਿਊਯਾਰਕ ‘’ਚ 16 ਡਾਲਰ, ੳਹਾਇਉ ‘’ਚ 10.45 ਸੈਂਟ, ਰੋਡੇ ਆਈਲੈਂਡ ‘’ਚ 14 ਡਾਲਰ, ਦੱਖਣੀ ਡਕੋਟਾ ‘’ਚ 11.20,ਵਰਮੌਟ ’ਚ 13.67 ਅਤੇ ਵਾਸ਼ਿੰਗਟਨ ‘’ਚ 16.28 ਸੈਂਟ ਹੋਵੇਗੀ।ਇੰਨਾਂ ਰਾਜਾਂ ਤੋਂ ਇਲਾਵਾ 38 ਸ਼ਹਿਰਾਂ ਅਤੇ ਵੱਖ-ਵੱਖ ਕਾਉਂਟੀਆਂ ਨੇ ਵੀ ਮਜ਼ਦੂਰੀ ਦਰਾਂ ਵਧਾ ਦਿੱਤੀਆਂ ਹਨ। ਜਦੋਂ ਕਿ ਇਸ ਸਾਲ ਅਮਰੀਕਾ ਦੇ ਤਿੰਨ ਹੋਰ ਰਾਜਾਂ ਫਲੋਰੀਡਾ, ਨੇਵਾਡਾ ਅਤੇ ਓਰੇਗਨ ਵਿੱਚ ਘੱਟੋ-ਘੱਟ ਉਜਰਤ ਦਰ ਵਿੱਚ ਵਾਧਾ ਕੀਤਾ ਜਾਵੇਗਾ।

Related posts

ਪੱਛਮ ਦੀ ਜਾਸੂਸੀ ਲਈ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਭਰਤੀ ਕਰ ਰਿਹੈ ਚੀਨ, ਅਮਰੀਕਾ ਨੇ ਲਾਏ ਗੰਭੀਰ ਦੋਸ਼

Bunty

ਅਮਰੀਕਾ ਤੇ ਬਰਤਾਨੀਆ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਦੇ ਹੋਟਲਾਂ ’ਚ ਰੁਕਣ ਤੋਂ ਰੋਕਿਆ

Bunty

ਤਾਲਿਬਾਨ ਪ੍ਰਸ਼ਾਸਨ ਨੂੰ ਮਾਨਤਾ ਲਈ ਅਫ਼ਗਾਨਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਮੁੱਲਾ ਹਸਨ ਅਖੁੰਦ ਦੀ ਸਰਕਾਰਾਂ ਨੂੰ ਅਪੀਲ

Bunty