India

ਅਰਵਿੰਦ ਕੇਜਰੀਵਾਲ ਤੋਂ ਬਾਅਦ ਕੌਣ ਬਣੇਗਾ ਦਿੱਲੀ ਦਾ ਮੁੱਖ ਮੰਤਰੀ ,ਆਤਿਸ਼ੀ ਦਾ ਨਾਂ ਸਭ ਤੋਂ ਅੱਗੇ

ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਹੁਣ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਦਿੱਲੀ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਦਿੱਲੀ ਦੇ ਸੀਐਮ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਆਤਿਸ਼ੀ ਮਰਲੇਨਾ ਦਾ ਨਾਂ ਦੱਸਿਆ ਜਾ ਰਿਹਾ ਹੈ। ਆਤਿਸ਼ੀ ਨੂੰ ਦਿੱਲੀ ਦਾ ਅਗਲਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ।ਆਤਿਸ਼ੀ ਨੂੰ ਮੁੱਖ ਮੰਤਰੀ ਕੇਜਰੀਵਾਲ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ। ਆਤਿਸ਼ੀ ਨੂੰ ਸ਼ਾਸਨ ਦੇ ਨਾਲ-ਨਾਲ ਸੰਗਠਨ ਦਾ ਵੀ ਕਾਫ਼ੀ ਲੰਬਾ ਤਜਰਬਾ ਹੈ। ਸੀਐਮ ਅਹੁਦੇ ਦੀ ਦੌੜ ਵਿੱਚ ਸੌਰਭ ਭਾਰਦਵਾਜ ਅਤੇ ਗੋਪਾਲ ਰਾਏ ਦੇ ਨਾਂ ਵੀ ਚਰਚਾ ਵਿੱਚ ਹਨ ਪਰ ਆਤਿਸ਼ੀ ਇਸ ਸਭ ‘ਤੇ ਭਾਰੀ ਪੈ ਰਹੀ ਹੈ। ਆਤਿਸ਼ੀ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਹੈ। ਮੰਤਰੀ ਆਤਿਸ਼ੀ ਕੋਲ ਦਿੱਲੀ ਦੀ ‘ਆਪ’ ਸਰਕਾਰ ‘ਚ ਕਈ ਵਿਭਾਗ ਹਨ।ਆਤਿਸ਼ੀ ਨੇ ਕਿਹਾ, ‘ਅਰਵਿੰਦ ਕੇਜਰੀਵਾਲ ਅਜਿਹੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਇਮਾਨਦਾਰੀ ਦੇ ਸਹਾਰੇ ਇਸ ਪਾਰਟੀ ਨੂੰ ਖੜਾ ਕੀਤਾ ਹੈ। ਉਹ ਉਹੀ ਮੁੱਖ ਮੰਤਰੀ ਹਨ, ਜਿਨ੍ਹਾਂ ਨੇ 2013 ਵਿੱਚ ਲੋਕਪਾਲ ਬਿੱਲ ਪਾਸ ਨਾ ਹੋਣ ‘ਤੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਤਾਂ ਫਿਰ ਉਹ ਆਦਮੀ ਕਿਵੇਂ ਬਰਦਾਸ਼ਤ ਕਰ ਸਕਦਾ ਹੈ ਕਿ ਉਸ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ?

Related posts

ਵਿਦੇਸ਼ ਤੋਂ ਪਰਤਦੇ ਹੀ ਸੋਨੀਆ ਗਾਂਧੀ ਨੂੰ ‘ਅਰਹਰ ਦੀ ਦਾਲ’ ਤੇ ‘ਚੌਲ’ ਖਾਣਾ ਪਸੰਦ

Bunty

ਕਤਰ ਦੇ ਅਮੀਰ ਸ਼ੇਖ਼ ਤਮੀਮ ਬਿਨ ਹਮਦ ਅਲ-ਥਾਨੀ ਦਾ ਗਰਮਜੋਸ਼ੀ ਨਾਲ ਸਵਾਗਤ !

admin

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

admin