Breaking NewsLatest NewsPunjab

ਅੱਜ ਜਲੰਧਰ ਤੇ ਕਪੂਰਥਲਾ ਦੀ ਸੰਗਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਅਰਦਾਸ ਕਰੇਗੀ – ਵਡਾਲਾ

ਗੁਰਪ੍ਰਤਾਪ ਸਿੰਘ ਵਡਾਲਾ, ਸਕੱਤਰ ਜਨਰਲ, ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ।

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਆਪਣੀ ਤਨਖਾਹ ਤਾਂ ਗੁਰੂ ਕੀ ਗੋਲਕ ਵਿਚੋਂ ਪ੍ਰਾਪਤ ਕਰ ਰਹੇ ਹਨ, ਜਿੰਨਾਂ ਦੀ ਡਿਉਟੀ ਕਮੇਟੀ ਪ੍ਰਬੰਧ ਵੇਖਣ ਦੀ ਹੈ, ਪਰ ਉਹ ਇਸ ਵੇਲੇ ਪ੍ਰਧਾਨ ਸਾਹਿਬ ਦੇ ਨਿਜੀ ਸਹਾਇਕ ਵਜੋਂ ਵਿਚਰ ਰਹੇ ਹਨ। ਇਸਦੀ ਮਿਸਾਲ ਦੇਂਦਿਆਂ ਉਹਨਾਂ ਦੱਸਿਆ ਕਿ ਇਸ ਧਾਰਮਿਕ ਸੰਸਥਾ ਵਿੱਚ ਹੋਏ ਸੈਕਸ ਸ਼ੋਸ਼ਣ ਦੇ ਮਾਮਲੇ ਵਿੱਚ ਜਦੋਂ ਵੀ ਕੋਈ ਜਥੇਬੰਦੀ ਐਸ ਜੀ ਪੀ ਸੀ ਪ੍ਰਧਾਨ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਨ ਜਾਂਦੀ ਹੈ ਤਾਂ ਮੁੱਖ ਸਕੱਤਰ ਕਮੇਟੀ ਮੁਲਾਜ਼ਮਾਂ ਦਾ ਲਾਓ ਲਸ਼ਕਰ ਲੈ ਕੇ ਉਸ ਜਥੇਬੰਦੀ ਖਿਲਾਫ ਬਰਾਬਰ ਪ੍ਰਦਰਸ਼ਨ ਕਰਨ ਪਹੁੰਚ ਜਾਂਦੇ ਹਨ। ਜੋ ਕਿ ਗੁਰੂ ਘਰ ਵਿੱਚ ਲੱਗੀ ਉਹਨਾਂ ਦੀ ਡਿਊਟੀ ਦਾ ਬਿਲਕੁਲ ਵੀ ਹਿੱਸਾ ਨਹੀਂ ਹੈ। ਸ ਵਡਾਲਾ ਨੇ ਕਿਹਾ ਕਿ ਜੇ ਉਹ ਆਪਣੇ ਸਿਆਸੀ ਮਾਲਕਾਂ ਨੂੰ ਜਿਆਦਾ ਖੁਸ਼ ਕਰਨਾ ਚਾਹੁੰਦੇ ਹਨ ਤਾਂ ਉਹਨਾਂ ਨੂੰ ਗੁਰੂ ਘਰ ਦੀ ਨੌਕਰੀ ਛੱਡ ਕੇ ਧਾਮੀ ਸਾਹਿਬ ਦੇ ਗੰਨਮੈਨ ਲੱਗ ਜਾਣਾ ਚਾਹੀਦਾ ਹੈ। ਕਿਉਂਕਿ ਆਪਣੀ ਕਿਰਤ ਕਮਾਈ ਦੇ ਦਾਨ ਨਾਲ ਗੁਰੂ ਕੀਆਂ ਗੋਲਕਾਂ ਭਰਨ ਵਾਲੀ ਸੰਗਤ ਮਾੜੇ ਪ੍ਰਬੰਧ ਅਤੇ ਧਾਂਦਲੀਆਂ ਦਾ ਜਵਾਬ ਤਾਂ ਜਰੂਰ ਮੰਗੇਗੀ।

ਸ ਵਡਾਲਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਜੋ ਜਿਲੇਵਾਰ ਲਗਾਤਾਰ ਅਰਦਾਸ ਕਰਨ ਦਾ ਸਿਲਸਿਲਾ ਆਰੰਭਿਆ ਹੈ, ਉਸਦੇ ਤਹਿਤ 30 ਸਤੰਬਰ ਨੂੰ ਜਲੰਧਰ ਅਤੇ ਕਪੂਰਥਲਾ ਦੀ ਸੰਗਤ ਜਿਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚ ਕੇ ਅਰਦਾਸ ਕਰੇਗੀ ਕਿ ਮੀਰੀ ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਇਹਨਾਂ ਨਰੈਣੂ ਮਹੰਤਾਂ ਤੋਂ ਗੁਰੂਘਰਾਂ ਨੂੰ ਆਜਾਦ ਕਰਾਉਣ ਦਾ ਬਲ ਬਖਸ਼ਣ। ਸ ਵਡਾਲਾ ਨੇ ਵੱਧ ਤੋਂ ਵੱਧ ਪਾਰਟੀ ਵਰਕਰਾਂ ਅਤੇ ਸਿੱਖ ਸੰਗਤਾਂ ਨੂੰ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚਣ ਦੀ ਆਪੀਲ ਕੀਤੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Related posts

ਪੰਜਾਬ ’ਚ ਚੋਣਾਂ ਤੋਂ ਠੀਕ ਪਹਿਲਾਂ ਕਿਉਂ ਸਿਰ ਚੁੱਕ ਲੈਂਦੇ ਨੇ ਦੇਸ਼ ਵਿਰੋਧੀ ਤੱਤ

Bunty

1158 ਅਸਿਸਟੈਂਟ ਪ੍ਰੋਫ਼ੈਸਰਾਂ ਅਤੇ ਲਾਇਬ੍ਰੇਰੀਅਨਾਂ ਦੇ ਵਫ਼ਦ ਵੱਲੋਂ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਲਈ ਮੁੱਖ ਮੰਤਰੀ ਦਾ ਧੰਨਵਾਦ

Bunty

ਸੂਬੇ ਦੇ ਨੌਜਵਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਢੁਕਵੇਂ ਮੌਕੇ ਅਤੇ ਬਣਦਾ ਸਹਿਯੋਗ ਮਿਲੇਗਾ – ਭਗਵੰਤ ਮਾਨ

Bunty