India

ਆਜ਼ਾਦੀ ਮਗਰੋਂ ਸੱਤਾ ਸੰਭਾਲਣ ਵਾਲੇ ਆਪਣੇ ਹੀ ਸਭਿਆਚਾਰ ਤੋਂ ਸ਼ਰਮਿੰਦਾ: ਮੋਦੀ

ਗੁਹਾਟੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਸੱਤਾ ਵਿੱਚ ਆਉਣ ਵਾਲੇ ਲੋਕ ਧਾਰਮਿਕ ਅਸਥਾਨਾਂ ਦੀ ਮਹੱਤਤਾ ਨੂੰ ਨਹੀਂ ਸਮਝ ਸਕੇ ਅਤੇ ਸਿਆਸੀ ਕਾਰਨਾਂ ਕਰਕੇ ਆਪਣੇ ਹੀ ਸੱਭਿਆਚਾਰ ਪ੍ਰਤੀ ਸ਼ਰਮਿੰਦਾ ਹੋਣ ਦਾ ਰੁਝਾਨ ਕਾਇਮ ਕਰ ਰਹੇ ਹਨ।
ਗੁਹਾਟੀ ਵਿੱਚ 11,600 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੋਈ ਵੀ ਦੇਸ਼ ਆਪਣੇ ਅਤੀਤ ਨੂੰ ਮਿਟਾ ਕੇ ਤਰੱਕੀ ਨਹੀਂ ਕਰ ਸਕਦਾ। ਉਨ੍ਹਾਂ ਕਿਹਾ, ‘‘ਹਾਲਾਂਕਿ ਪਿਛਲੇ ਦਸ ਸਾਲਾਂ ਵਿਚ ਹਾਲਾਤ ਬਦਲ ਗਏ ਹਨ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਉਦਘਾਟਨ ਕੀਤੇ ਪ੍ਰਾਜੈਕਟ ਉੱਤਰਪੂਰਬ ਵਿਚ ਹੀ ਨਹੀਂ ਬਲਕਿ ਦੱਖਣੀ ਏਸ਼ੀਆ ਵਿਚ ਵੀ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨਗੇ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਸਾਲ ਦਸ ਸਾਲਾਂ ਵਿਚ ਅਸਾਮ ’ਚ ਅਮਨ-ਸ਼ਾਂਤੀ ਵਾਪਸ ਪਰਤੀ ਹੈ ਤੇ ਸੱਤ ਹਜ਼ਾਰ ਤੋਂ ਵੱਧ ਲੋਕ ਹਥਿਆਰ ਛੱਡ ਕੇ ਮੁੱਖ ਧਾਰਾ ਵਿੱਚ ਪਰਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਵਿਚ ਰਿਕਾਰਡ ਸੈਲਾਨੀਆਂ ਨੇ ਖਿੱਤੇ ਦਾ ਦੌਰਾ ਕੀਤਾ ਹੈ।

Related posts

ਸ਼ਾਹਰੁਖ ਖਾਨ ਫਿਲਮ ‘ਕਿੰਗ’ ਦੇ ਸੈੱਟ ‘ਤੇ ਐਕਸ਼ਨ ਸੀਨ ਕਰਦਿਆਂ ਜ਼ਖਮੀ !

admin

ਪੰਜਾਬ ਨੂੰ 1200 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦੇਣ ਬਾਰੇ 2 ਹਫ਼ਤਿਆਂ ’ਚ ਫ਼ੈਸਲਾ ਲਵੇ ਕੇਂਦਰ ਸਰਕਾਰ : ਸੁਪਰੀਮ ਕੋਰਟ

Bunty

ਮੋਦੀ ਵਲੋਂ ਐਂਥਨੀ ਐਲਬਨੀਜ਼ ਨੂੰ ਇਤਿਹਾਸਕ ਜਿੱਤ ‘ਤੇ ਵਧਾਈਆਂ !

admin