Sport

ਆਪਣੇ ਕਰੀਅਰ ਦੇ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਭਾਵੁਕ ਹੋਈ ਭਾਰਤੀ ਗੇਂਦਬਾਜ਼ ਝੂਲਨ ਗੋਸਵਾਮੀ

ਲੰਡਨ – ਭਾਰਤ ਦੀ ਮਹਾਨ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੇ ਆਪਣੇ ਆਖ਼ਰੀ ਅੰਤਰਰਾਸ਼ਟਰੀ ਮੈਚ ਤੋਂ ਪਹਿਲਾਂ ਭਾਵੁਕ ਹੋ ਕੇ ਕਿਹਾ ਕਿ ਮੈਂ ਦੋ ਵਿਸ਼ਵ ਕੱਪ ਫਾਈਨਲ ਖੇਡੇ ਹਨ ਪਰ ਟਰਾਫੀ ਨਹੀਂ ਜਿੱਤ ਸਕੀ। ਮੈਨੂੰ ਬਸ ਇਸੇ ਦਾ ਦੁੱਖ ਹੈ ਕਿਉਂਕਿ ਤੁਸੀਂ ਚਾਰ ਸਾਲ ਤਕ ਵਿਸ਼ਵ ਕੱਪ ਦੀ ਤਿਆਰੀ ਕਰਦੇ ਹੋ। ਬਹੁਤ ਮਿਹਨਤ ਹੁੰਦੀ ਹੈ। ਹਰੇਕ ਕ੍ਰਿਕਟਰ ਲਈ ਵਿਸ਼ਵ ਕੱਪ ਜਿੱਤਣਾ ਇਕ ਸੁਪਨੇ ਦੇ ਸੱਚ ਹੋਣ ਵਰਗਾ ਹੁੰਦਾ ਹੈ। ਜਦ ਮੈਂ ਸ਼ੁਰੂਆਤ ਕੀਤੀ ਸੀ ਤਾਂ ਇੰਨੇ ਲੰਬੇ ਸਮੇਂ ਤਕ ਖੇਡਣ ਬਾਰੇ ਕਦੀ ਨਹੀਂ ਸੋਚਿਆ ਸੀ। ਇਹ ਬਹੁਤ ਚੰਗਾ ਤਜਰਬਾ ਸੀ। ਮੈਂ ਖ਼ੁਦ ਨੂੰ ਕਿਸਮਤਵਾਲੀ ਸਮਝਦੀ ਹਾਂ ਕਿ ਇਸ ਖੇਡ ਨੂੰ ਖੇਡ ਸਕੀ। ਇਮਾਨਦਾਰੀ ਨਾਲ ਕਹਾਂ ਤਾਂ ਬਹੁਤ ਸਾਧਾਰਨ ਪਰਿਵਾਰ ਤੇ ਚਕਦਾ (ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿਚ) ਵਰਗੇ ਇਕ ਛੋਟੇ ਜਿਹੇ ਸ਼ਹਿਰ ਤੋਂ ਹੋਣ ਕਾਰਨ ਮੈਨੂੰ ਮਹਿਲਾ ਕ੍ਰਿਕਟ ਬਾਰੇ ਕੁਝ ਵੀ ਪਤਾ ਨਹੀਂ ਸੀ।
ਮੇਰੀ ਸਭ ਤੋਂ ਚੰਗੀ ਯਾਦ ਤਦ ਹੈ ਜਦ ਮੈਨੂੰ ਭਾਰਤ ਲਈ ਖੇਡਣ ਦਾ ਮੌਕਾ ਮਿਲਿਆ ਤੇ ਮੈਂ ਪਹਿਲਾ ਓਵਰ ਸੁੱਟਿਆ ਕਿਉਂਕਿ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਭਾਰਤ ਲਈ ਖੇਡਾਂਗੀ। ਮੇਰੀ ਕ੍ਰਿਕਟ ਯਾਤਰਾ ਅੌਖੀ ਰਹੀ ਹੈ ਕਿਉਂਕਿ ਅਭਿਆਸ ਲਈ ਮੈਨੂੰ ਲੋਕਲ ਟ੍ਰੇਨ ਰਾਹੀਂ ਢਾਈ ਘੰਟੇ ਦੀ ਯਾਤਰਾ ਕਰਨੀ ਪੈਂਦੀ ਸੀ। ਉਨ੍ਹਾਂ ਨੇ ਕਿਹਾ ਕਿ ਉਹ 1997 ਵਿਸ਼ਵ ਕੱਪ ਫਾਈਨਲ ਵਿਚ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਮੈਚ ਨੂੰ ਦੇਖਣ ਲਈ ਮੈਦਾਨ ‘ਚ 90,000 ਦਰਸ਼ਕਾਂ ਵਿਚ ਮੌਜੂਦ ਸਨ। ਮੈਂ 1997 ਵਿਚ ‘ਬਾਲ ਗਰਲ’ (ਮੈਦਾਨ ਤੋਂ ਬਾਹਰ ਦੀ ਗੇਂਦ ਨੂੰ ਵਾਪਸ ਕਰਨ ਵਾਲੀ) ਸੀ। ਵਿਸ਼ਵ ਕੱਪ ਫਾਈਨਲ ਨੂੰ ਦੇਖਣ ਤੋਂ ਬਾਅਦ ਹੀ ਮੈਂ ਭਾਰਤ ਦੀ ਨੁਮਾਇੰਦਗੀ ਕਰਨ ਦਾ ਸੁਪਨਾ ਦੇਖਿਆ ਸੀ।

Related posts

ਚੇਨਈ ਸੁਪਰ ਕਿੰਗਜ਼ ਨੇ ਆਈਪੀਐਲ ‘ਚ 19ਵੀਂ ਵਾਰ ਮੁੰਬਈ ਇੰਡੀਅਨਜ਼ ਨੂੰ ਹਰਾਇਆ

admin

ਰਾਜਸਥਾਨ ਰਾਇਲਜ਼ ਦੀ ਆਈਪੀਐਲ 2026 ਵਿੱਚ ਆਪਣੀ ਪੰਜਵੀਂ ਜਿੱਤ

admin

ਅਭਿਸ਼ੇਕ ਸ਼ਰਮਾ : ਟੀ-20 ‘ਚ 4 ਵਾਰ 130+ ਰੱਨ ਬਨਾਉਣ ਵਾਲਾ ਦੁਨੀਆਂ ਦਾ ਪਹਿਲਾ ਬੱਲੇਬਾਜ਼ !

admin