Punjab

ਆਰਮੀ ਦੀ ਕੈਮੋਫਲੇਜ ਯੂਨੀਫਾਰਮ ‘ਚ ਵੱਡਾ ਬਦਲਾਅ, ਫ਼ੌਜੀਆਂ ਨੂੰ ਜਲਦ ਮਿਲੇਗੀ ਨਵੀਂ ਵਰਦੀ

ਨਵੀਂ ਦਿੱਲੀ – ਭਾਰਤੀ ਫੌਜ ਛੇਤੀ ਹੀ ਆਪਣੇ ਜਵਾਨਾਂ ਲਈ ਨਵੀਂ ਵਰਦੀ ਪੇਸ਼ ਕਰ ਸਕਦੀ ਹੈ। ਮਾਹਿਰਾਂ ਦੀ ਮੰਨੀਏ ਤਾਂ ਫ਼ੌਜੀਆਂ ਲਈ ਪੇਸ਼ ਕੀਤੀ ਜਾ ਰਹੀ ਨਵੀਂ ਵਰਦੀ ਕਈ ਤਰੀਕਿਆਂ ਨਾਲ ਆਰਾਮਦਾਇਕ ਹੋਵੇਗੀ। ਇਹ ਵਰਦੀ ਹਲਕੀ ਤੇ ਜ਼ਿਆਦਾ ਜਲਵਾਯੂ ਅਨੁਕੂਲ ਹੋਵੇਗੀ। ਨਵੀਂ ਵਰਦੀ ਆਰਮੀ ਦੀ ਮੌਜੂਦਾ ਕੈਮੋਫਲੇਜ ਵਰਦੀ ਦੀ ਥਾਂ ਲਵੇਗੀ। ਇਸ ਨੂੰ ਅਗਲੇ ਸਾਲ 15 ਜਨਵਰੀ ਨੂੰ ਆਰਮੀ ਡੇਅ ਪਰੇਡ ਵਿਚ ਪ੍ਰਦਰਸ਼ਿਤ ਕੀਤੇ ਜਾਣ ਦੀ ਉਮੀਦ ਹੈ।

ਜਾਣਕਾਰੀ ਮੁਤਾਬਕ ਫੌਜ ਵੱਲੋਂ ਪੇਸ਼ ਕੀਤੀ ਜਾ ਰਹੀ ਨਵੀਂ ਕੈਮੋਫਲੇਜ ਵਰਦੀ ‘ਡਿਜੀਟਲ ਡਿਸਪਲੇਟਿਵ’ ਪੈਟਰਨ ‘ਤੇ ਆਧਾਰਿਤ ਹੋਵੇਗੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਨਵੀਂ ਕੈਮੋਫਲੇਜ ਵਰਦੀ ਦਾ ਡਿਜ਼ਾਈਨ ਲੰਬੀ ਚਰਚਾ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਇਸ ‘ਚ ਕਈ ਦੇਸ਼ਾਂ ਦੀ ਫੌਜੀ ਵਰਦੀ ਨੂੰ ਧਿਆਨ ‘ਚ ਰੱਖਦੇ ਹੋਏ ਵਿਸ਼ਲੇਸ਼ਣ ਤੋਂ ਬਾਅਦ ਨਵੀਂ ਕੈਮੋਫਲੇਜ ਵਰਦੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ।ਅਧਿਕਾਰਤ ਬਿਆਨਾਂ ਅਨੁਸਾਰ ਨਵੀਂ ਵਰਦੀ ਗਰਮੀਆਂ ਤੇ ਸਰਦੀਆਂ ਦੋਵਾਂ ਮੌਸਮਾਂ ਵਿਚ ਵਧੇਰੇ ਟਿਕਾਊ ਹੋਣ ਦੇ ਨਾਲ-ਨਾਲ ਆਰਾਮਦਾਇਕ ਹੋਵੇਗੀ। ਦੂਜੇ ਪਾਸੇ ਜੇਕਰ ਨਵੀਂ ਵਰਦੀ ਦੇ ਰੰਗਾਂ ਦੀ ਗੱਲ ਕਰੀਏ ਤਾਂ ਨਵੀਂ ਵਰਦੀ ਵਿਚ ਕਈ ਅਜਿਹੇ ਰੰਗਾਂ ਦੀ ਵਰਤੋਂ ਕੀਤੀ ਗਈ ਹੈ, ਜੋ ਫੌਜੀਆਂ ਨੂੰ ਲੁਕਣ ਵਿਚ ਮਦਦ ਕਰਨਗੇ। ਇਸ ‘ਚ ਜੈਤੂਨ ਅਤੇ ਮਿੱਟੀ ਦਾ ਰੰਗ ਦੇਖਿਆ ਜਾ ਸਕਦਾ ਹੈ। ਨਵੀਂ ਵਰਦੀ ਨੂੰ ਫੌਜਾਂ ਦੀ ਤਾਇਨਾਤੀ ਦੇ ਖੇਤਰ ਅਤੇ ਮੌਸਮ ਦੇ ਹਾਲਾਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤਾ ਗਿਆ ਹੈ। ਦੇਸ਼ ਦੀ ਜਲ ਸੈਨਾ ਨੇ ਪਿਛਲੇ ਸਾਲ ਆਪਣੇ ਸੈਨਿਕਾਂ ਲਈ ਇਕ ਨਵੀਂ ਕੈਮੋਫਲੇਜ ਵਰਦੀ ਲਾਗੂ ਕੀਤੀ ਹੈ। ਉਸ ਨੇ ਆਪਣੀ ਹਲਕੀ ਨੀਲੀ ਹਾਫ ਕਮੀਜ਼ ਤੇ ਨੇਵੀ ਬਲੂ ਟਰਾਊਜ਼ਰ ਬਦਲ ਲਿਆ। ਤੁਹਾਨੂੰ ਦੱਸ ਦੇਈਏ ਕਿ ਆਰਮੀ, ਨੇਵੀ ਤੇ ਏਅਰ ਫੋਰਸ ਵੱਖ-ਵੱਖ ਮੌਕਿਆਂ ‘ਤੇ ਪਹਿਨਣ ਲਈ ਵਰਦੀਆਂ ਦੇ ਵੱਖ-ਵੱਖ ਸੈੱਟ ਹਨ।

Related posts

ਆਮ ਆਦਮੀ ਪਾਰਟੀ ਦੇ 3 ਸੰਸਦ ਮੈਂਬਰ ਭਾਜਪਾ ਦੀ ਕਿਸ਼ਤੀ ‘ਚ ਸਵਾਰ ਹੋ ਗਏ

admin

‘ਲਾਰੈਂਸ ਆਫ ਪੰਜਾਬ’ ਵੈੱਬ ਸੀਰੀਜ਼ ਦੀ ਰਿਲੀਜ਼ ’ਤੇ ਪਾਬੰਦੀ

admin

ਭਗਵੰਤ ਮਾਨ ਖੁਦ ਵੀ ਪਾਰਟੀ ਬਦਲ ਸਕਦੇ – ਬਿਕਰਮ ਸਿੰਘ ਮਜੀਠੀਆ

admin