Sport

ਆਰਯਨ ਚੋਪੜਾ ਨੇ ਪ੍ਰਗਿਆਨੰਦਾ ਨੂੰ ਡਰਾਅ ’ਤੇ ਰੋਕਿਆ

ਆਈਲ ਆਫ ਮੈਨ – ਗ੍ਰੈਂਡਮਾਸਟਰ ਅਤੇ ਵਿਸ਼ਵ ਕੱਪ ਚਾਂਦੀ ਦਾ ਤਮਗਾ ਜੇਤੂ ਆਰ ਪ੍ਰਗਿਆਨੰਦਾ ਨੂੰ ਗ੍ਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਵਿਚ ਹਮਵਤਨ ਆਰਯਨ ਚੋਪੜਾ ਨੇ ਡਰਾਅ ’ਤੇ ਰੋਕਿਆ, ਜਦਕਿ ਡੀ ਗੁਕੇਸ਼ ਨੇ ਪਹਿਲੇ ਦੌਰ ’ਚ ਅਜ਼ਰਬਾਈਜਾਨ ਦੇ ਰਾਊਫ ਮਾਮੇਦੋਵ ਨਾਲ ਡਰਾਅ ਖੇਡਿਆ। ਦਿੱਲੀ ਦੇ ਨੌਜਵਾਨ ਗ੍ਰੈਂਡਮਾਸਟਰ ਚੋਪੜਾ ਅੰਤਰਰਾਸ਼ਟਰੀ ਸਰਕਟ ’ਤੇ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਉਸ ਨੇ ਪ੍ਰਗਿਆਨੰਦ ਨੂੰ ਬੰਨ੍ਹੇ ਰੱਖਿਆ ਅਤੇ ਅੰਤ ਵਿੱਚ 33 ਚਾਲਾਂ ਤੋਂ ਬਾਅਦ ਖੇਡ ਡਰਾਅ ਰਹੀ। ਦੂਜੇ ਪਾਸੇ ਗੁਕੇਸ਼ ਨੇ ਮਾਮੇਦੋਵ ਨੂੰ ਹਮਲਾਵਰ ਖੇਡਣ ਦਾ ਮੌਕਾ ਨਹੀਂ ਦਿੱਤਾ। ਦੋਵਾਂ ਵਿਚਾਲੇ ਖੇਡ ਸਿਰਫ 23 ਚਾਲਾਂ ਤੱਕ ਚੱਲੀ। ਇਸ ਦੌਰਾਨ ਅਮਰੀਕਾ ਦੇ ਫੈਬੀਆਨੋ ਕਾਰੂਆਨਾ ਨੇ ਕ੍ਰੋਏਸ਼ੀਆ ਦੇ ਇਵਾਨ ਸਾਰਿਕ ਨੂੰ ਹਰਾਇਆ। ਭਾਰਤ ਦੇ ਅਰਜੁਨ ਐਰੀਗਾਸੀ ਨੇ ਜਰਮਨੀ ਦੇ ਫਰੈਡਰਿਕ ਸ਼ਵਾਨ ਨੂੰ ਹਰਾਇਆ। ਮਹਿਲਾ ਵਰਗ ਵਿੱਚ ਸਵਿਤਾ ਸ੍ਰੀ ਨੇ ਇਜ਼ਰਾਈਲ ਦੀ ਮਾਰਸੇਲ ਅਫਰੋਇਮਸਿਕੀ ਨੂੰ ਹਰਾਇਆ।

Related posts

ਆਸਟ੍ਰੇਲੀਆ ਦਾ ਫੀਫਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤੀਜੀ ਵਾਰ ਫਿਰ ਚਕਨਾਚੂਰ !

admin

ਮੁਰਮੂ, ਧਨਖੜ ਤੇ ਪ੍ਰਧਾਨ ਮੰਤਰੀ ਮੋਦੀ ਨੇ ਹਰਵਿੰਦਰ ਸਿੰਘ ਨੂੰ ਦਿੱਤੀ ਵਧਾਈ

Bunty

ਓਲੰਪਿਕ ਕਰਾਉਣ ‘ਤੇ ਫੈਸਲਾ ਬਸੰਤ ਦੇ ਮੌਸਮ ‘ਚ ਲੈਣਾ ਚਾਹੀਦੈ : ਟੋਕੀਓ 2020

admin